ਜਲੰਧਰ (ਸੁਮਿਤ ਦੁੱਗਲ, ਪਾਲੀ)–ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ ਮਹੀਨੇ ਲਈ ਗਈ 10ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਵੀਰਵਾਰ ਐਲਾਨ ਦਿੱਤਾ ਗਿਆ। ਬੋਰਡ ਵੱਲੋਂ ਐਲਾਨੀ ਗਈ ਮੈਰਿਟ ਸੂਚੀ ਵਿਚ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਨਾਲ ਸਬੰਧਤ 18 ਵਿਦਿਆਰਥੀ ਆਪਣਾ ਸਥਾਨ ਬਣਾਉਣ ਵਿਚ ਸਫ਼ਲ ਰਹੇ। ਜ਼ਿਲ੍ਹੇ ਦਾ ਓਵਰਆਲ ਨਤੀਜਾ 96.79 ਫ਼ੀਸਦੀ ਰਿਹਾ। ਜ਼ਿਲ੍ਹੇ ਭਰ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲਾਂ ਦੇ 20 ਹਜ਼ਾਰ 329 ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਵਿਚ ਹਿੱਸਾ ਲਿਆ ਅਤੇ ਇਨ੍ਹਾਂ ਵਿਚੋਂ 19676 ਵਿਦਿਆਰਥੀ ਪਾਸ ਹੋਏ।
ਜੇਕਰ ਪਾਸ ਫ਼ੀਸਦੀ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਭਰ ਵਿਚ ਜਲੰਧਰ ਜ਼ਿਲ੍ਹੇ ਦਾ 14ਵਾਂ ਸਥਾਨ ਰਿਹਾ। ਸਭ ਤੋਂ ਉੱਪਰ ਜ਼ਿਲ੍ਹਾ ਅੰਮ੍ਰਿਤਸਰ ਰਿਹਾ, ਜਦਕਿ ਸਭ ਤੋਂ ਹੇਠਲੇ ਸਥਾਨ ’ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਰਿਹਾ। ਬੋਰਡ ਵੱਲੋਂ ਜਾਰੀ ਕੀਤੀ ਗਈ ਮੈਰਿਟ ਸੂਚੀ ਮੁਤਾਬਕ ਜਲੰਧਰ ਜ਼ਿਲ੍ਹੇ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਨਕੋਦਰ ਦੀ ਵਿਦਿਆਰਥਣ ਜੈਸਿਕਾ ਪੁੱਤਰੀ ਹਰਜੀਤ ਕੁਮਾਰ ਅਤੇ ਗੋਬਿੰਦ ਸਰਵਰ ਸੀਨੀਅਰ ਸੈਕੰਡਰੀ ਸਕੂਲ ਬੁਲੰਦਪੁਰੀ ਸਾਹਿਬ ਨਕੋਦਰ ਦੇ ਵਿਦਿਆਰਥੀ ਬਲਰਾਜ ਸਿੰਘ ਪੁੱਤਰ ਕੁਲਦੀਪ ਸਿੰਘ ਨੇ ਸਾਂਝੇ ਰੂਪ ਨਾਲ ਜ਼ਿਲ੍ਹੇ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਨ੍ਹਾਂ ਦੋਵਾਂ ਵਿਦਿਆਰਥੀਆਂ ਨੇ 641/650 ਅੰਕ ਹਾਸਲ ਕੀਤੇ। ਇਸ ਦੇ ਨਾਲ ਹੀ ਐਕਸੇਲਸ਼ੀਅਰ ਕਾਨਵੈਂਟ ਹਾਈ ਸਕੂਲ ਅੱਟਾ (ਗੋਰਾਇਆ) ਦੀ ਵਿਦਿਆਰਥਣ ਮੰਨਤ ਭਾਟੀਆ ਪੁੱਤਰੀ ਸ਼ਿੰਦਰਪਾਲ ਨੇ 634/650 ਅੰਕ ਹਾਸਲ ਕਰਦੇ ਹੋਏ ਜ਼ਿਲੇ ਭਰ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਮਾਤਾ-ਪਿਤਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਉਥੇ ਹੀ, ਕੇ. ਪੀ. ਐੱਸ. ਬਾਲ ਭਾਰਤੀ ਪਬਲਿਕ ਸਕੂਲ ਚੂਹੜ ਦੇ 2 ਵਿਦਿਆਰਥੀਆਂ ਮਨਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਨਵਪ੍ਰੀਤ ਕੌਰ ਪੁੱਤਰੀ ਜਗਦੀਪ ਸਿੰਘ ਨੇ 633/650 ਅੰਕ ਹਾਸਲ ਕਰਕੇ ਜ਼ਿਲ੍ਹੇ ਭਰ ਵਿਚੋਂ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਸਭ ਤੋਂ ਇਲਾਵਾ ਜ਼ਿਲ੍ਹੇ ਭਰ ਦੇ ਵੱਖ-ਵੱਖ ਸਕੂਲਾਂ ਦੇ 13 ਹੋਰ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਸਥਾਨ ਸੁਰੱਖਿਅਤ ਕੀਤਾ।
ਇਹ ਵੀ ਪੜ੍ਹੋ- ਪੰਜਾਬ 'ਚ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਬੈਠੇ 'ਬੰਬੀਹਾ ਗੈਂਗ' ਦੇ ਦੋ ਗੈਂਗਸਟਰ ਹਥਿਆਰਾਂ ਸਣੇ ਗ੍ਰਿਫ਼ਤਾਰ
ਡਾਕਟਰ ਬਣਨਾ ਚਾਹੁੰਦੀ ਹੈ ਜੈਸਿਕਾ
10ਵੀਂ ਜਮਾਤ ਦੀ ਮੈਰਿਟ ਵਿਚ ਜ਼ਿਲ੍ਹੇ ਭਰ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਦੀ ਵਿਦਿਆਰਥਣ ਜੈਸਿਕਾ ਨੇ ਕਿਹਾ ਕਿ ਉਹ ਮੈਡੀਕਲ ਸਟ੍ਰੀਮ ਵਿਚ ਦਾਖ਼ਲਾ ਲਵੇਗੀ ਕਿਉਂਕਿ ਉਹ ਐੱਮ. ਬੀ. ਬੀ. ਐੱਸ. ਕਰਕੇ ਡਾਕਟਰ ਬਣਨਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਸਾਇੰਸ ਉਸ ਦਾ ਫੇਵਰੈਟ ਸਬਜੈਕਟ ਹੈ ਅਤੇ ਇਸ ਵਾਰ ਜੋ ਮਿਹਨਤ ਕੀਤੀ ਗਈ ਸੀ, ਉਸ ’ਤੇ ਉਸ ਦਾ ਪੂਰਾ ਭਰੋਸਾ ਸੀ ਕਿ ਉਹ ਮੈਰਿਟ ਵਿਚ ਜ਼ਰੂਰ ਆਵੇਗੀ। ਜੈਸਿਕਾ ਦੇ ਪਿਤਾ ਹਰਜੀਤ ਕੁਮਾਰ ਸਰਵਿਸ ਸਟੇਸ਼ਨ ਚਲਾਉਂਦੇ ਹਨ, ਜਦਕਿ ਮਾਤਾ ਨੀਲਮ ਹਾਊਸ ਵਾਈਫ ਹੈ। ਇਨ੍ਹਾਂ ਦੋਵਾਂ ਨੇ ਵੀ ਬੇਟੀ ਦੀ ਇਸ ਸਫ਼ਲਤਾ ’ਤੇ ਖ਼ੁਸ਼ੀ ਪ੍ਰਗਟ ਕੀਤੀ।

ਸੀ. ਏ. ਬਣਨਾ ਚਾਹੁੰਦੀ ਹੈ ਜਸਲੀਨ ਕੌਰ
ਮੈਰਿਟ ਵਿਚ ਸਥਾਨ ਹਾਸਲ ਕਰਨ ਵਾਲੀ ਗੁਰੂ ਨਾਨਕ ਪਬਲਿਕ ਸਕੂਲ ਪ੍ਰੀਤ ਨਗਰ ਦੀ ਜਸਲੀਨ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਅੱਗੇ ਚੱਲ ਕੇ ਸੀ. ਏ. ਬਣਨਾ ਚਾਹੁੰਦੀ ਹੈ। ਉਸ ਨੇ ਦੱਸਿਆ ਕਿ ਉਸ ਦੀ ਇਸ ਸਫ਼ਲਤਾ ਦੇ ਪਿੱਛੇ ਉਸ ਦੀ ਮਾਤਾ ਇਕਬਾਲ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ ਕਿਉਂਕਿ ਉਹ ਪੜ੍ਹਾਈ ਵਿਚ ਸਭ ਕੁਝ ਆਪਣੀ ਮਾਤਾ ਤੋਂ ਹੀ ਸਿੱਖਦੀ ਸੀ। ਉਸ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਨੇ ਕਦੀ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਅਤੇ ਹਮੇਸ਼ਾ ਕਿਹਾ ਕਿ ਮਿਹਨਤ ਦੇ ਬਲਬੂਤੇ ਉਚਾਈਆਂ ਨੂੰ ਛੂਹ ਲਓ। ਉਸਨੇ ਕਿਹਾ ਕਿ ਉਸਦੀ ਇਸ ਉਪਲੱਬਧੀ ਲਈ ਦਾਦਾ ਰਛਪਾਲ ਸਿੰਘ ਅਤੇ ਦਾਦੀ ਜੋਗਿੰਦਰ ਕੌਰ ਵੀ ਵਧਾਈ ਦੇ ਪਾਤਰ ਹਨ।
ਇਹ ਵੀ ਪੜ੍ਹੋ- ਗਲੀਆਂ 'ਚ ਮੰਗਣ ਵਾਲੇ ਦੀ ਸ਼ਰਮਨਾਕ ਕਰਤੂਤ, 3 ਮਹੀਨਿਆਂ ਤੱਕ 13 ਸਾਲਾ ਬੱਚੀ ਨਾਲ ਕਰਦਾ ਰਿਹਾ ਜਬਰ-ਜ਼ਿਨਾਹ
ਖ਼ੁਦ ਤੋਂ ਜ਼ਿਆਦਾ ਟੀਚਰਸ ਨੂੰ ਸੀ ਮੇਰੇ ’ਤੇ ਭਰੋਸਾ: ਕ੍ਰਿਤਿਕਾ
ਮੈਰਿਟ ਸੂਚੀ ਵਿਚ ਜਲੰਧਰ ਜ਼ਿਲ੍ਹੇ ਵਿਚ 5ਵਾਂ ਸਥਾਨ ਹਾਸਲ ਕਰਨ ਵਾਲੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਸ਼ੇਖ ਦੀ ਵਿਦਿਆਰਥਣ ਕ੍ਰਿਤਿਕਾ ਨੇ ਕਿਹਾ ਕਿ ਆਪਣੀ ਮਿਹਨਤ ’ਤੇ ਮੇਰੇ ਤੋਂ ਵੀ ਜ਼ਿਆਦਾ ਭਰੋਸਾ ਮੇਰੇ ਟੀਚਰਸ ਨੂੰ ਸੀ। ਉਹ ਕਹਿੰਦੇ ਸਨ ਕਿ ਤੂੰ ਜ਼ਰੂਰ ਵਧੀਆ ਅੰਕਾਂ ਨਾਲ ਮੈਰਿਟ ਵਿਚ ਸਥਾਨ ਬਣਾਏਂਗੀ। ਉਸ ਨੇ ਕਿਹਾ ਕਿ ਗਣਿਤ ਉਸ ਦਾ ਫੇਵਰੈਟ ਸਬਜੈਕਟ ਹੈ ਅਤੇ ਅੱਗੇ ਜਾ ਕੇ ਉਹ ਕਾਮਰਸ ਸਟ੍ਰੀਮ ਨੂੰ ਅਪਣਾਏਗੀ। ਇਸ ਦੇ ਨਾਲ ਹੀ ਉਸਨੇ ਕਿਹਾ ਕਿ ਅਜੇ ਉਸ ਵੱਲੋਂ ਸਕੂਲ ਆਫ਼ ਐਮੀਨੈਂਸ ਵਿਚ ਦਾਖ਼ਲੇ ਲਈ ਪ੍ਰੀਖਿਆ ਦਿੱਤੀ ਗਈ ਹੈ, ਜਿਸ ਦਾ ਨਤੀਜਾ ਅਜੇ ਆਉਣਾ ਬਾਕੀ ਹੈ। ਇਸ ਤੋਂ ਬਾਅਦ ਹੀ ਅੱਗੇ ਐਡਮਿਸ਼ਨ ਦਾ ਫ਼ੈਸਲਾ ਹੋ ਸਕੇਗਾ। ਕ੍ਰਿਤਿਕਾ ਦੇ ਪਿਤਾ ਕੁਲਦੀਪ ਕੁਮਾਰ ਸਪੋਰਟਸ ਇੰਡਸਟਰੀ ਵਿਚ ਮਾਰਕੀਟਿੰਗ ਦਾ ਕੰਮ ਕਰਦੇ ਹਨ, ਜਦੋਂ ਕਿ ਮਾਤਾ ਘਰੇਲੂ ਔਰਤ ਹੈ। ਇਨ੍ਹਾਂ ਦੋਵਾਂ ਨੇ ਵੀ ਧੀ ਦੀ ਸਫ਼ਲਤਾ ’ਤੇ ਖ਼ੁਸ਼ੀ ਜਤਾਈ।

ਇਹ ਵੀ ਪੜ੍ਹੋ- ਮੁਕੇਰੀਆਂ 'ਚ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ, ਖਿਲਰੇ ਮਿਲੇ ਅੰਗ
ਅਧਿਆਪਕਾਂ ਨੇ ਕੀਤੀ ਅਨਾਮਿਕਾ ਦੀ ਸ਼ਲਾਘਾ
ਮੈਰਿਟ ਸੂਚੀ ਵਿਚ ਸਥਾਨ ਬਣਾਉਣ ਵਾਲੀ ਨਿਊ ਸੇਂਟ ਸੋਲਜਰ ਸਕੂਲ ਦੀ ਵਿਦਿਆਰਥਣ ਅਨਾਮਿਕਾ ਬਾਰੇ ਉਸ ਦੇ ਅਧਿਆਪਕਾਂ ਅਤੇ ਸਕੂਲ ਮੈਨੇਜਮੈਂਟ ਨੇ ਦੱਸਿਆ ਕਿ ਉਹ ਹੋਣਹਾਰ ਵਿਦਿਆਰਥਣ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਉਹ ਪ੍ਰੀਖਿਆ ਦੇ ਨਤੀਜਿਆਂ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਕੂਲ ਅਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕਰੇਗੀ। ਅਨਾਮਿਕਾ ਨੇ 628 ਅੰਕ ਲੈ ਕੇ ਮੈਰਿਟ ਵਿਚ ਸਥਾਨ ਸੁਰੱਖਿਅਤ ਕੀਤਾ।
ਜ਼ਿਲ੍ਹੇ ਦੀ ਮੈਰਿਟ ਸੂਚੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੂਰੇ ਸੂਬੇ ਦੀ 316 ਵਿਦਿਆਰਥੀਆਂ ਵਾਲੀ ਮੈਰਿਟ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਜਲੰਧਰ ਜ਼ਿਲ੍ਹੇ ਤੋਂ 18 ਵਿਦਿਆਰਥੀ ਆਪਣਾ ਸਥਾਨ ਸੁਰੱਖਿਅਤ ਕਰਨ ਵਿਚ ਸਫ਼ਲ ਰਹੇ। ਇਨ੍ਹਾਂ ਵਿਦਿਆਰਥੀਆਂ ਦੀ ਸੂਚੀ ਇਸ ਤਰ੍ਹਾਂ ਹੈ :
(1) ਜੈਸਿਕਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਕੋਦਰ 641/650
(2) ਬਲਰਾਜ ਸਿੰਘ, ਗੋਬਿੰਦ ਸਰਵਰ ਸੀਨੀਅਰ ਸੈਕੰਡਰੀ ਸਕੂਲ ਬੁਲੰਦਪੁਰੀ ਸਾਹਿਬ ਨਕੋਦਰ 641/650
(3) ਮੰਨਤ ਭਾਟੀਆ, ਐਕਸੇਲਸ਼ੇਅਰ ਕਾਨਵੈਂਟ ਹਾਈ ਸਕੂਲ ਅੱਟਾ ਗੋਰਾਇਆ 634/650
(4) ਮਨਪ੍ਰੀਤ ਸਿੰਘ, ਕੇ. ਪੀ. ਐੱਸ. ਬਾਲ ਭਾਰਤੀ ਪਬਲਿਕ ਸਕੂਲ ਚੂਹੜ 633/650
(5) ਨਵਪ੍ਰੀਤ ਕੌਰ, ਕੇ. ਪੀ. ਐੱਸ. ਬਾਲ ਭਾਰਤੀ ਪਬਲਿਕ ਸਕੂਲ ਚੂਹੜ 633/650
(6) ਗੁਰਲੀਨ ਕੌਰ, ਗੁਰੂ ਨਾਨਕ ਪਬਲਿਕ ਸਕੂਲ ਪ੍ਰੀਤ ਨਗਰ ਜਲੰਧਰ 632/650
(7) ਜਪਲੀਨ ਕੌਰ, ਗੁਰੂ ਨਾਨਕ ਪਬਲਿਕ ਸਕੂਲ ਪ੍ਰੀਤ ਨਗਰ ਜਲੰਧਰ 632/650
(8) ਕ੍ਰਿਤਿਕਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਸ਼ੇਖ 631/650
(9) ਨਿਧੀ, ਕੇ. ਪੀ. ਐੱਸ. ਬਾਲ ਭਾਰਤੀ ਪਬਲਿਕ ਸਕੂਲ ਚੂਹੜ 631/650
(10) ਤੁਸ਼ਾਂਸ਼ੂ ਅਗਰਵਾਲ, ਐਕਸੇਲਸ਼ੇਅਰ ਕਾਨਵੈਂਟ ਹਾਈ ਸਕੂਲ ਅੱਟਾ ਗੋਰਾਇਆ 630/650
(11) ਬਲਜੀਤ ਮਹੇ, ਸੰਤ ਭ੍ਰਿਗੂ ਪਬਲਿਕ ਸਕੂਲ ਲਾਂਬੜਾ 630/650
(12) ਪ੍ਰਾਚੀ ਗੌਰ, ਐਕਸੇਲਸ਼ੇਅਰ ਕਾਨਵੈਂਟ ਹਾਈ ਸਕੂਲ ਅੱਟਾ ਗੋਰਾਇਆ 629/650
(13) ਨਵਨੀਤ ਕੌਰ, ਐਕਸੇਲਸ਼ੇਅਰ ਕਾਨਵੈਂਟ ਹਾਈ ਸਕੂਲ ਅੱਟਾ ਗੋਰਾਇਆ 629/650
(14) ਅਨਾਮਿਕਾ, ਨਿਊ ਸੇਂਟ ਸੋਲਜਰ ਸਕੂਲ ਜਲੰਧਰ 628/650
(15) ਨੇਹਾ, ਕੇ. ਪੀ. ਐੱਸ. ਬਾਲ ਭਾਰਤੀ ਪਬਲਿਕ ਸਕੂਲ ਚੂਹੜ 628/650
(16) ਅਨਮੋਲਪ੍ਰੀਤ ਕੌਰ, ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਮਰੇਵਾਲ ਬਿੱਲਾ 628/650
(17) ਸੁਖਮੀਤ ਸਿੰਘ, ਗੁਰੂ ਨਾਨਕ ਪਬਲਿਕ ਸਕੂਲ ਪ੍ਰੀਤ ਨਗਰ ਜਲੰਧਰ 627/650
(18) ਰਹਵੀਰ ਕੌਰ, ਐਕਸੇਲਸ਼ੇਅਰ ਕਾਨਵੈਂਟ ਹਾਈ ਸਕੂਲ ਅੱਟਾ ਗੋਰਾਇਆ 627/650
ਇਹ ਵੀ ਪੜ੍ਹੋ- ਮਾਸੂਮ 'ਦਿਲਰੋਜ਼' ਦੇ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ, ਅਦਾਲਤ ਨੇ ਦੋਸ਼ੀ ਔਰਤ ਨੂੰ ਸੁਣਾਈ ਫਾਂਸੀ ਦੀ ਸਜ਼ਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਦੀ ਬੋਸਟਨ ਮੈਰਾਥਨ 'ਚ ਦੌੜੇ ਦੋ ਪੰਜਾਬੀ, 42.2 ਕਿਲੋਮੀਟਰ ਦੀ ਦੌੜ ਪੂਰੀ ਕਰਕੇ ਚਮਕਾਇਆ ਪੰਜਾਬ ਦਾ ਨਾਂ
NEXT STORY