ਬਾਘਾ ਪੁਰਾਣਾ (ਰਾਕੇਸ਼)—ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਅਤੇ ਸੁਚੇਤ ਕਰਨ ਲਈ ਭਾਰਤ ਸਰਕਾਰ ਵਲੋਂ 22 ਮਾਰਚ ਨੂੰ 14 ਘੰਟਿਆਂ ਲਈ ਲਾਏ ਜਾ ਰਹੇ ਜਨਤਕ ਕਰਫਿਊ ਸਬੰਧੀ ਐਸ.ਡੀ.ਐਮ. ਸਵਰਨਜੀਤ ਕੌਰ ਨੇ ਸਮੂਹ ਟ੍ਰੇਡਾਂ ਨਾਲ ਮੀਟਿੰਗ ਕਰਕੇ ਕਿਹਾ ਕਿ ਉਹ ਆਪਣੇ ਕਾਰੋਬਾਰ ਬੰਦ ਰੱਖ ਕੇ ਸਰਕਾਰ ਦਾ ਸਾਥ ਦੇਣ, ਤਾਂ ਜੋ ਹਰ ਪਰਿਵਾਰ ਦੀ ਰੱਖਿਆ ਲਈ ਸਾਵਧਾਨੀ ਵਰਤ ਸਕੀਏ। ਉਨਾ ਨੇ ਕੈਮਿਸਟਾਂ, ਹਲਵਾਈਆਂ, ਕਰਿਆਨਾ ਕਾਰੋਬਾਰੀਆਂ, ਫਾਸਟ ਫੂਡ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਖਿਲਾਫ ਇਕ ਜੰਗ ਹੈ। ਇੰਝ ਲੋਕਾਂ ਦੀ ਸੁਰੱਖਿਆ ਆਪਣੇ ਘਰਾਂ 'ਚ ਹੀ ਰਹਿਣਾ ਸਭ ਤੋਂ ਵੱਡਾ ਹਥਿਆਰ ਹੈ, ਤਾਂ ਜੋ ਹਰ ਪਰਿਵਾਰ ਆਪਣੀ ਜ਼ਿੰਦਗੀ ਸੁਰੱਖਿਅਤ ਕਰ ਸਕੇ।
ਉਨਾਂ ਨੇ ਇਹ ਵੀ ਹਦਾਇਤ ਕੀਤੀ ਕਿ ਬਜ਼ਾਰਾਂ ਅੰਦਰ ਖਾਣ ਪੀਣ ਵਾਲੀਆਂ ਸਾਰੀਆਂ ਵਸਤੂਆ ਦੀ ਕਾਲਾਬਜ਼ਾਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿਉਂਕਿ ਕਿਸੇ ਵੀ ਵਸਤੂ ਦੀ ਕੋਈ ਕਮੀਂ ਨਹੀ ਹੈ। ਇਥੋ ਤੱਕ ਕਿ ਕਣਕ-ਆਟੇ ਲਈ ਪ੍ਰਸ਼ਾਸਨ ਵਚਨਬੱਧ ਹੈ। ਇਸ ਲਈ ਲੋਕ ਕਿਸੇ ਪੱਖੋਂ ਕੋਈ ਚਿੰਤਾ ਨਾ ਕਰਨ ।
ਐਸ.ਡੀ.ਐਮ ਨੇ ਕਿਹਾ ਕਿ ਪ੍ਰਸਾਸ਼ਨ ਵਲੋਂ ਕਿਸੇ ਵੀ ਮੁੱਦੇ ਤੇ ਲੋਕਾਂ ਨੂੰ ਬਿਲਕੁਲ ਤੰਗ ਕਰਨ ਦਾ ਕੋਈ ਮਕਸਦ ਨਹੀਂ ਹੈ ਸਿਰਫ ਚੱਲ ਰਹੇ ਮੌਜੂਦਾ ਹਲਾਤਾਂ ਤੇ ਸਹਿਯੋਗ ਲੈਣ-ਦੇਣ ਦੀ ਵੱਡੀ ਲੋੜ ਹੈ। ਉਨਾ ਨੇ ਕਿਹਾ ਕਿ ਕਰਫਿਊ ਦੌਰਾਨ ਐਮਰਜੰਸੀ ਸੇਵਾਵਾ ਚਾਲੂ ਰਹਿਣਗੀਆਂ ਪਰ ਸਾਰੇ ਕਾਰੋਬਾਰੀ ਅਦਾਰੇ ਮੁਕੰਮਲ ਤੌਰ ਤੇ ਐਤਵਾਰ ਨੂੰ ਬੰਦ ਰੱਖੇ ਜਾਣ ਅਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ। ਇਸ ਤੋਂ ਇਲਾਵਾ ਉਲੰਘਣਾ ਕਰਨ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ। ਇਸ ਮੌਕੇ ਤਹਿਸੀਲਦਾਰ ਗੁਰਮੀਤ ਸਿੰਘ, ਨਾਇਬ ਤਹਿਸੀਲਦਾਰ, ਪਟਵਾਰੀ, ਨਗਰ ਕੌਂਸਲ ਦਾ ਸਟਾਫ ਵੀ ਹਾਜ਼ਰ ਸੀ। ਇਸ ਦੌਰਾਨ ਸਾਰੇ ਵਪਾਰਕ ਅਦਾਰਿਆ ਨੇ ਪ੍ਰਸਾਸ਼ਨ ਨੂੰ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਇਆ।
ਕੋਰੋਨਾ ਵਾਇਰਸ ਦੀ ਦਹਿਸ਼ਤ ਦਰਮਿਆਨ ਉਮੀਦ ਭਰੀ ਖ਼ਬਰ, ਲੱਖ ਤੋ ਵਧੇਰੇ ਠੀਕ ਹੋਏ ਮਰੀਜ਼
NEXT STORY