ਮੋਗਾ (ਗੋਪੀ ਰਾਊਕੇ) : ਪੰਜਾਬ ਦੀ ਭੂਗੋਲਿਕ ਸਥਿਤੀ ਨੂੰ ਬਾਰੀਕੀ ਨਾਲ ਸਮਝਣ ਵਾਲੇ ਰਾਜਸੀ, ਸਮਾਜਿਕ ਸਾਰੋਕਾਰਾਂ ਨਾਲ ਜੁੜੇ ਤੇ ਲੰਮੇਂ ਸਮੇਂ ਤੋਂ ਪੰਜਾਬ ਦੀ ਬਿਹਤਰੀ ਲਈ ਮੋਹਰੀ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਪ੍ਰਭਦੀਪ ਸਿੰਘ ਨੱਥੋਵਾਲ ਨੇ ਅਚਾਨਕ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਭਾਵੇਂ ਉਨ੍ਹਾਂ ਆਪਣੇ ਅਸਤੀਫ਼ੇ ਵਿਚ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ, ਪ੍ਰੰਤੂ ਸੂਤਰ ਆਖਦੇ ਹਨ ਕਿ ਉਹ ਆਪਣੇ ਜੱਦੀ ਹਲਕੇ ਰਾਏਕੋਟ (ਲੁਧਿਆਣਾ) ਤੋਂ ਚੋਣ ਮੈਦਾਨ ਵਿਚ ਨਿੱਤਰ ਰਹੇ ਹਨ।
ਦੱਸਣਾ ਬਣਦਾ ਹੈ ਕਿ 2010 ਵਿਚ ਸਹਾਇਕ ਲੋਕ ਸੰਪਰਕ ਵਜੋਂ ਵਿਭਾਗ ਵਿਚ ਸੇਵਾਵਾਂ ਸ਼ੁਰੂ ਕਰਨ ਵਾਲੇ ਨੱਥੋਵਾਲ ਲੁਧਿਆਣਾ, ਮੋਗਾ, ਸੰਗਰੂਰ ਅਤੇ ਮਲੇਰਕੋਟਲਾ ਜ਼ਿਲ੍ਹਿਆ ਵਿਚ ਬਤੌਰ ਲੋਕ ਸੰਪਰਕ ਅਫ਼ਸਰ ਸੇਵਾਵਾਂ ਨਿਭਾਅ ਚੁੱਕੇ ਹਨ ਤੇ ਕੁੱਝ ਸਮਾਂ ਪਹਿਲਾ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਤਰੱਕੀ ਦੇ ਕੇ ਡਿਪਟੀ ਡਾਇਰੈਕਟਰ ਪਦ ਉੱਨਤ ਕੀਤਾ ਸੀ। ‘ਜਗ ਬਾਣੀ’ ਵਲੋਂ ਸੰਪਰਕ ਕਰਨ ’ਤੇ ਪ੍ਰਭਦੀਪ ਸਿੰਘ ਨੱਥੋਵਾਲ ਨੇ ਅਸਤੀਫ਼ਾ ਦਿੱਤੇ ਜਾਣ ਦੀ ਪੁਸ਼ਟੀ ਕਰਦਿਆਂ ਆਪਣੇ ਸਿਆਸੀ ਪੱਤੇ ਤਾਂ ਨਹੀਂ ਖੋਲ੍ਹੇ ਪ੍ਰੰਤੂ ਉਨ੍ਹਾਂ ਸਿਆਸੀ ਪਿੜ ਵਿਚ ਨਿੱਤਰਣ ਤੋਂ ਇਨਕਾਰ ਵੀ ਨਹੀਂ ਕੀਤਾ। ਪਤਾ ਲੱਗਾ ਹੈ ਕਿ ਵਿਭਾਗ ਵਲੋਂ ਹਾਲੇ ਤੱਕ ਉਨ੍ਹਾਂ ਦਾ ਅਸਤੀਫ਼ਾ ਮੰਨਜ਼ੂਰ ਨਹੀਂ ਕੀਤਾ ਤੇ ਅਸਤੀਫ਼ਾ ਪ੍ਰਵਾਨ ਹੋਣ ਮਗਰੋਂ ਹੀ ਉਹ ਅੱਗੇ ਦੀ ਰਣਨੀਤੀ ਲੋਕਾਂ ਦੀ ਕਚਹਿਰੀ ਵਿਚ ਰੱਖਣਗੇ।
SIR ਦੇ ਮੁੱਦੇ 'ਤੇ ਚੋਣ ਕਮਿਸ਼ਨਰ ਖ਼ਿਲਾਫ਼ ਪੰਜਾਬ ਵਿਧਾਨ ਸਭਾ 'ਚ ਮਤਾ ਪਾਸ
NEXT STORY