ਲੁਧਿਆਣਾ (ਤਰੁਣ) : ਇੱਥੇ ਚੌਂਕੀ ਬੱਸ ਅੱਡੇ ਦੀ ਪੁਲਸ ਨੇ ਪਨਬਸ ਦੇ ਕੰਡਕਟਰ ਨੂੰ 12 ਕਿਲੋ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਮੁਲਜ਼ਮ ਕੰਡਕਟਰ ਦੀ ਪਛਾਣ ਮਨਪ੍ਰੀਤ ਸਿੰਘ ਨਿਵਾਸੀ ਪਿੰਡ ਸੈਦਪੁਰਾ, ਆਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਅਤੇ ਫਰਾਰ ਡਰਾਈਵਰ ਦੀ ਪਛਾਣ ਗੋਬਿੰਦ ਸਿੰਘ ਨਿਵਾਸੀ ਪਿੰਡ ਮਾਮਦਪੁਰਾ, ਸ਼ੇਰਪੁਰ, ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਨੂੰ ਬੱਸ ਅੱਡੇ ਕੋਲੋਂ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਡੀ. ਏ. ਦੇ ਬਕਾਏ 'ਤੇ ਹਾਈਕੋਰਟ ਨੇ...
ਚੌਂਕੀ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਪਨਬਸ ਡਿਪੂ ਮੈਨੇਜਰ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਡਰਾਈਵਰ ਗੋਬਿੰਦ ਅਤੇ ਕੰਡਕਟਰ ਮਨਪ੍ਰੀਤ ਬੱਸ 'ਚ ਨਸ਼ੇ ਦੀ ਤਸਕਰੀ ਕਰਦੇ ਹਨ, ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮਾਂ ਦੀ ਰੇਕੀ ਕੀਤੀ। ਸ਼ੁੱਕਰਵਾਰ ਨੂੰ ਮੁਲਜ਼ਮ ਬੱਸ ਅੱਡੇ ਦੇ ਗੇਟ ’ਤੇ ਕਾਰ ਤੋਂ ਉਤਰੇ ਅਤੇ ਚੂਰਾ ਪੋਸਤ ਨੂੰ ਬੱਸ ਦੇ ਅੰਦਰ ਰੱਖਣ ਲੱਗੇ। ਉਸੇ ਸਮੇਂ ਪੁਲਸ ਨੂੰ ਦੇਖ ਕੇ ਡਰਾਈਵਰ ਗੋਬਿੰਦ ਮੌਕੇ ਤੋਂ ਫ਼ਰਾਰ ਹੋ ਗਿਆ, ਜਦੋਂ ਕਿ ਮਨਪ੍ਰੀਤ ਨੂੰ ਪੁਲਸ ਨੇ ਧਰ ਦਬੋਚਿਆ, ਜਿਸ ਤੋਂ 12 ਕਿੱਲੋ ਚੂਰਾ ਪੋਸਤ ਬਰਾਮਦ ਹੋਇਆ ਹੈ। ਪੁਲਸ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਸਕੂਲ 'ਚ ਜ਼ੋਰਦਾਰ ਧਮਾਕਾ! ਸਟਾਫ਼ ਨੂੰ ਪਈਆਂ ਭਾਜੜਾਂ, ਮਿਡ-ਡੇਅ-ਮੀਲ ਬਣਾਉਂਦੇ ਸਮੇਂ...
ਠਾਕੁਰ ਢਾਬੇ ’ਤੇ ਹੁੰਦਾ ਸੀ ਲੈਣ-ਦੇਣ
ਬੱਸ ਅੱਡਾ ਇੰਚਾਰਜ ਏ. ਐੱਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਬੱਸ ਸਰਵਿਸ ਲੁਧਿਆਣਾ ਦੇ ਪਨਬਸ ਡਿਪੂ ਦੇ ਮੈਨੇਜਰ ਵੱਲੋਂ ਦਿਹਾੜੀ ’ਤੇ ਮਨਪ੍ਰੀਤ ਕੰਡਕਟਰ ਅਤੇ ਗੋਬਿੰਦ ਡਰਾਈਵਰ ਨੂੰ ਰੱਖਿਆ ਗਿਆ ਸੀ, ਜੋ ਕਿ ਪਨਬਸ 'ਚ ਕੱਚੇ ਮੁਲਾਜ਼ਮ ਸਨ। ਉਹ ਦੋਵੇਂ ਮਣੀਕਰਨ ਸਾਹਿਬ ਵੱਲ ਬੱਸ ਚਲਾਉਂਦੇ ਸਨ। ਰਸਤੇ 'ਚ ਠਾਕੁਰ ਦਾ ਢਾਬਾ ਆਉਂਦਾ ਹੈ, ਜਿੱਥੇ ਊਹ ਪੈਸੇ ਅਤੇ ਨਸ਼ੇ ਦੀ ਅਦਲਾ-ਬਦਲੀ ਕਰਦੇ ਸਨ। ਪੁਲਸ ਨੇ ਮਨਪ੍ਰੀਤ ਨੂੰ ਅਦਾਲਤ ਸਾਹਮਣੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ, ਜਿਸ ਤੋਂ ਬਾਅਦ ਹੀ ਖ਼ੁਲਾਸਾ ਹੋਵੇਗਾ ਕਿ ਮੁਲਜ਼ਮ ਕਿੰਨੇ ਸਮੇਂ ਤੋਂ ਕਿਹੜੇ-ਕਿਹੜੇ ਨਸ਼ੇ ਦੀ ਤਸਕਰੀ ਕਰ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਛੁੱਟੀ ਦਾ ਮਜ਼ਾ ਹੋਵੇਗਾ ਖ਼ਰਾਬ, ਪੰਜਾਬ ਦੇ ਇਸ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ
NEXT STORY