ਪੰਜਾਬ ਵਿਚ ਚੱਲ ਰਹੀਆਂ ਮੁਕੰਮਲ ਲਾਕਡਾਊਨ ਦੀ ਚਰਚਾਵਾਂ ਨੂੰ ਪੰਜਾਬ ਸਰਕਾਰ ਨੇ ਠੱਲ੍ਹ ਪਾਉਂਦਿਆਂ ਸਾਫ਼ ਕੀਤਾ ਹੈ ਸੂਬੇ ਵਿਚ ਫਿਲਹਾਲ ਮੁਕੰਮਲ ਲਾਕਡਾਊਨ ਨਹੀਂ ਲੱਗੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਹ ਫ਼ੈਸਲਾ ਅੱਜ ਹੋਈ ਕੋਵਿਡ ਰੀਵਿਊ ਮੀਟਿੰਗ ਵਿਚ ਲਿਆ ਗਿਆ ਹੈ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਫਿਲਹਾਲ ਪੰਜਾਬ ਸਰਕਾਰ ਸੂਬੇ ਵਿਚ ਲਾਕਡਾਊਨ ਨਹੀਂ ਲਗਾ ਰਹੀ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਕੋਰੋਨਾ ਦੇ ਹਾਲਾਤ ’ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਅਤੇ ਅਗਲੇ ਹਫ਼ਤੇ ਫਿਰ ਰੀਵਿਊ ਮੀਟਿੰਗ ਹੋਵੇਗੀ, ਜਿਸ ਵਿਚ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ’ਚ ਹੁਣ ਅਮਰਿੰਦਰ ਹੀ ਹੋਣਗੇ ‘ਕੈਪਟਨ’, ਸਿੱਧੂ ’ਤੇ ਗਾਜ ਡਿੱਗਣੀ ਤੈਅ !
ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਕੋਰੋਨਾ ਰੀਵਿਊ ਮੀਟਿੰਗ ਤੋਂ ਪਹਿਲਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬਿਆਨ ਦਿੱਤਾ ਸੀ ਕਿ ਸੂਬੇ ਵਿਚ ਜੇਕਰ ਕੋਰੋਨਾ ਦੀ ਲਗਾਤਾਰ ਵੱਧ ਰਹੀ ਚੇਨ ਨੂੰ ਤੋੜਨਾ ਹੈ ਤਾਂ ਲਾਕਡਾਊਨ ਲਾਜ਼ਮੀ ਹੈ। ਲਗਭਗ ਦਸ ਦਿਨਾਂ ਦਾ ਲਾਕਡਾਊਨ ਲਗਾਉਣਾ ਲਾਜ਼ਮੀ ਹੈ। ਫਿਲਹਾਲ ਮੁੱਖ ਮੰਤਰੀ ਨੇ ਸਿਹਤ ਮੰਤਰੀ ਦੇ ਸੁਝਾਅ ਨੂੰ ਦਰਕਿਨਾਰ ਕਰਦੇ ਹੋਏ ਸਾਫ ਕੀਤਾ ਹੈ ਕਿ ਪੰਜਾਬ ਵਿਚ ਫਿਲਹਾਲ ਲਾਕਡਾਊਨ ਲਗਾਉਣ ਦੀ ਲੋੜ ਨਹੀਂ ਹੈ। ਸਰਕਾਰ ਨੇ ਪਹਿਲਾਂ ਹੀ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਮੁਕੰਮਲ ਲਾਕਡਾਊਨ ਲੱਗਣਾ ਲਗਭਗ ਤੈਅ, ਸਿਹਤ ਮੰਤਰੀ ਨੇ ਦਿੱਤਾ ਵੱਡਾ ਬਿਆਨ
ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਵੱਧ ਰਹੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ 15 ਮਈ ਤੱਕ ਮਿੰਨੀ ਲਾਕਡਾਊਨ ਲਾ ਦਿੱਤਾ ਹੈ। ਜਿਸ ਦੇ ਤਹਿਤ ਸਾਰੀਆਂ ਗੈਰ-ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ। ਪੰਜਾਬ ਵਿਚ ਬਾਹਰੋਂ ਐਂਟਰ ਹੋਣ ਤੇ ਕੋਰੋਨਾ ਨੈਗੇਟਿਵ ਰਿਪੋਰਟ ਜਾਂ ਦੋ ਹਫ਼ਤੇ ਪਹਿਲਾਂ ਦਾ ਵੈਕਸੀਨੇਸ਼ਨ ਸਰਟੀਫਿਕੇਟ ਵਿਖਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸਾਰੇ ਸਰਕਾਰੀ ਦਫ਼ਤਰਾਂ ਵਿਚ ਹਾਜ਼ਰੀ ਅੱਧੀ ਕਰ ਦਿੱਤੀ ਗਈ ਹੈ ਅਤੇ ਨਾਲ ਹੀ ਚਾਰ ਪਹੀਆ ਵਾਹਨਾਂ ’ਤੇ ਸਿਰਫ ਦੋ ਵਿਅਕਤੀ ਅਤੇ ਦੋ ਪਹੀਆ ਵਾਹਨਾਂ ’ਤੇ ਸਿਰਫ ਇਕ ਵਿਅਕਤੀ ਨੂੰ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਤੋਂ ਬਾਅਦ ਪਰਗਟ ਸਿੰਘ ਨੇ ਵੀ ਖੋਲ੍ਹਿਆ ਮੋਰਚਾ, ਕੈਪਟਨ ’ਤੇ ਦਿੱਤਾ ਵੱਡਾ ਬਿਆਨ
ਦੋ ਮੋਟਰਸਾਈਕਲਾਂ ਦਰਮਿਆਨ ਹੋਈ ਟੱਕਰ, ਇਕ ਦੀ ਮੌਤ
NEXT STORY