ਨਾਭਾ (ਜੈਨ)- ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਤੇ ਪਾਰਟੀ ਦੇ ਸਟੇਟ ਬੁਲਾਰੇ ਗੁਰਦੇਵ ਸਿੰਘ ਦੇਵਮਾਨ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨਾਲ ਮੁਲਾਕਾਤ ਕਰਕੇ ਸੂਬੇ ਦੇ ਸਿਆਸੀ ਹਾਲਤ ਬਾਰੇ ਰੌਸ਼ਨੀ ਪਾਈ। ਦੇਵਮਾਨ ਨੇ ਬਜਟ ਦੀ ਸ਼ਲਾਘਾ ਕੀਤੀ ਕਿ ਮੁਨੀਸ਼ ਦੇ ਖਜ਼ਾਨਾ ਮੰਤਰੀ ਵਜੋਂ ਚੰਗਾ ਬਜਟ ਪੇਸ਼ ਕੀਤਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ’ਚ ‘ਆਪ’ ਹੁੰਝਾ ਫੇਰ ਜਿੱਤ 2022 ’ਚ ਪ੍ਰਾਪਤ ਕਰੇਗੀ, ਜਦਕਿ ਅਕਾਲੀ ਦਲ ਤੇ ਕਾਂਗਰਸ ਦੀ ਅਜਿਹੀ ਹਾਲਤ ਹੋਵੇਗੀ ਕਿ ਦੇਸ਼ ਹੈਰਾਨ ਹੋ ਜਾਵੇਗਾ। ਲੋਕਾਂ ਤੋਂ ਵਿਕਾਸ ਤੇ ਸਿਹਤ ਸਹੂਲਤਾਂ ਦੇ ਨਾਂ ’ਤੇ ਵੋਟ ਮੰਗੀ ਜਾਵੇਗੀ।
ਦੇਵਮਾਨ ਨੇ ਮੁਲਾਕਾਤ ਤੋਂ ਬਾਅਦ ਦੱਸਿਆ ਕਿ ਉਪ ਮੁੱਖ ਮੰਤਰੀ ਮਾਲਵਾ ਖੇਤਰ ਦੀ ਕਮਾਂਡ ਸੰਭਾਲਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਪਾਸ ਪੰਜਾਬ ਦੇ ਕਈ ਨਾਰਾਜ਼ ਵਿਧਾਇਕਾਂ ਨੇ ਸੰਪਰਕ ਕੀਤਾ ਹੈ। ਆਉਣ ਵਾਲੇ 3-4 ਮਹੀਨਿਆਂ ’ਚ ਪੰਜਾਬ ਦੀ ਸਿਆਸਤ ’ਚ ਸਨਸਨੀਖੇਜ਼ ਧਮਾਕਾ ਹੋਵੇਗਾ, ਜਿਸ ਨਾਲ ਕਾਂਗਰਸ ’ਚ ਖਲਬਲੀ ਮਚ ਜਾਵੇਗੀ ਕਿਉਂਕਿ ਝੂਠ ਦੇ ਸੌਦਾਗਰ ਪ੍ਰਸ਼ਾਂਤ ਕਿਸ਼ੋਰ ਖ਼ਿਲਾਫ਼ ਹਰੇਕ ਵਰਗ ’ਚ 4 ਸਾਲਾਂ ਤੋਂ ਗੁੱਸਾ ਪਾਇਆ ਜਾ ਰਿਹਾ ਹੈ, ਜਿਸ ਨੇ ਬੇਰੁਜ਼ਗਾਰ ਲੋਕਾਂ ਨਾਲ ਧੋਖਾ ਕੀਤਾ ਸੀ।
ਲੁਧਿਆਣਾ : ਇਕੋ ਹੀ ਗਲੀ ’ਚ ਲਗਾਤਾਰ ਤਿੰਨ ਮੌਤਾਂ, ਛਾਈ ਸੋਗ ਦੀ ਲਹਿਰ
NEXT STORY