ਲੁਧਿਆਣਾ (ਡੀ.ਐੱਸ.ਰਾਏ)- ਸਥਾਨਕ ਸੀ. ਐੱਮ. ਸੀ. ਹਸਪਤਾਲ ਨੇੜੇ ਸ਼ਹਿਰ ਦੀ ਸਿਕੰਦਰੀ ਰੋਡ ਦੀ ਗਲੀ ਨੰਬਰ 5 ਨੂੰ ਖੋਰੇ ਕਿਸ ਦੀ ਨਜ਼ਰ ਲੱਗ ਗਈ ਕਿ ਤਿੰਨ ਦਿਨਾਂ ਵਿਚ ਲਗਾਤਾਰ ਤਿੰਨ ਮੌਤਾਂ ਨੇ ਪਰਿਵਾਰਾਂ ਦੇ ਮੁਹੱਲਾ ਵਾਸੀਆਂ ਦੇ ਹਿਰਦੇ ਵਿੰਨ ਦਿੱਤੇ ਹਨ। ਪਹਿਲੀ ਮੌਤ ਨਰਿੰਦਰ ਸਿੰਘ ਟ੍ਰਾਂਸਪੋਰਟਰ ਆਪਣਾ ਟਰੱਕ ਆਪ ਹੀ ਚਲਾਉਂਦਾ ਸੀ, ਜੋ ਟਰੱਕ ਦਾ ਇਕ ਗੇੜਾ ਲਾ ਕੇ ਜਿਓਂ ਹੀ ਆਪਣੇ ਪਰ ਪੁੱਜਾ ਤਾਂ ਪਿੱਛੇ ਹੀ ਸਥਾਨਕ ਸਿਵਲ ਹਸਪਤਾਲ ਦੀ ਇਕ ਮੋਟਰ ਗੱਡੀ ਆਈ ਜੋ ਉਸ ਨੂੰ ਕੋਰੋਨਾ ਦਾ ਮਰੀਜ਼ ਕਹਿ ਕੇ ਸਵੇਰ ਸਮੇਂ ਹੀ ਜ਼ਬਰਦਸਤੀ ਲੈ ਗਈ ਤੇ ਸ਼ਾਮ ਨੂੰ ਜਿਓਂ ਹੀ ਉਹਨੂੰ ਟੀਕਾ ਲਗਾਇਆ ਤਾਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ, ਜਿਸ ਕਾਰਨ ਉਸ ਦੇ ਪਰਿਵਾਰ ਸਮੇਤ ਗਲੀ ਵਾਸੀ ਸਾਰੇ ਹੀ ਸੋਗ ਵਿਚ ਡੁੱਬ ਗਏ। ਇਹ ਵਾਕਿਆ ਹੈ 8 ਮਾਰਚ ਦਿਨ ਸੋਮਵਾਰ ਦਾ।
ਇਹ ਵੀ ਪੜ੍ਹੋ : ਪਟਿਆਲਾ ਦੇ ਡੀ. ਐੱਸ. ਪੀ. ਖ਼ਿਲਾਫ਼ ਪੁਲਸ ਨੇ ਦਰਜ ਕੀਤਾ ਪਰਚਾ, ਜਾਣੋ ਕੀ ਹੈ ਪੂਰਾ ਮਾਮਲਾ
ਦੂਜੇ ਦਿਨ ਗਲੀ ਦੇ ਸੰਤੋਖ ਦਾ ਦਿਹਾਂਤ ਹੋ ਗਿਆ ਜਿਸ ਦਾ ਸਸਕਾਰ ਮਿਤੀ 10 ਮਾਰਚ ਦੂਜੇ ਦਿਨ ਬੁੱਧਵਾਰ ਨੂੰ ਕੀਤਾ ਗਿਆ। ਇਹ ਕੋਈ ਬੀਮਾਰ ਨਹੀਂ ਸੀ। ਪੇਟ ਵਿਚ ਮਾਮੂਲੀ ਜਿਹਾ ਦਰਦ ਦੱਸਿਆ ਜਾਂਦਾ ਹੈ। ਅਫਸੋਸ ਬੁਲਾਉਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ ਕਿ ਪਰਮਾਤਮਾ ਨੇ ਕੀ ਭਾਣਾ ਵਰਤਾਇਆ ਹੈ। ਸੋਗ ਵਿਚ ਡੁੱਬੇ ਗਲੀ ਨਿਵਾਸੀ ਕੁਰਲਾ ਰਹੇ ਸਨ ਕਿ ਕਿ ਅਗਲੇ ਦਿਨ 11 ਮਾਰਚ ਦਿਨ ਵੀਰਵਾਰ ਨੂੰ ਕੰਵਲਜੀਤ ਸਿੰਘ ਭੋਲਾ ਵੀ ਰੱਬ ਨੂੰ ਪਿਆਰਾ ਹੋ ਗਿਆ ਜਿਸ ਦਾ ਸਸਕਾਰ 12 ਮਾਰਚ ਦਿਨ ਸ਼ੁੱਕਰਵਾਰ ਨੂੰ ਹੋਇਆ। ਇਕੋ ਗਲੀ ਵਿਚ ਹੋਈਆਂ ਤਿੰਨ ਮੌਤਾਂ ਤੋਂ ਬਾਅਦ ਇਲਾਕੇ ਭਰ ਵਿਚ ਸੋਗ ਦੀ ਲਹਿ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਵਲੋਂ ਡੀ. ਜੀ. ਪੀ. ਦਿਨਕਰ ਗੁਪਤਾ ਨਾਲ ਮੁਲਾਕਾਤ, ਜਾਣੋ ਕੀ ਹੈ ਪੂਰਾ ਮਾਮਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਜਲੰਧਰ ਜ਼ਿਲ੍ਹੇ ’ਚ ‘ਕੋਰੋਨਾ’ ਕਾਰਨ 5 ਨੇ ਤੋੜਿਆ ਦਮ ਤੇ 139 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ
NEXT STORY