ਤਰਨਤਾਰਨ (ਰਮਨ)- ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 19 ਮੋਬਾਈਲ ਫੋਨ,5 ਸਿਮ, 5 ਚਾਰਜਰ, 6 ਡਾਟਾ ਕੇਬਲ,1 ਏਅਰ ਫੋਨ,1 ਹੈਡਫੋਨ,16 ਪੁੜੀਆਂ ਤੰਬਾਕੂ,5 ਬੀੜੀਆਂ ਦੇ ਬੰਡਲ,6 ਹੀਟਰ ਸਪਰਿੰਗ,6 ਸਿਗਰਟ ਪੇਪਰ, 7 ਫਿਲਟਰ ਚਿਪਸ, 75 ਲਾਲ ਰੰਗ ਦੇ ਕੈਪਸੂਲ, 130 ਗੋਲੀਆਂ ਟਰਾਮਾ ਡੋਲ,5 ਪੱਤਾ ਸ਼ਾਪ, 2 ਕੂਲ ਲਿਪ,5 ਪੈਕਟ ਬੀੜੀਆਂ, ਇੱਕ ਲਾਇਟਰ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਸੰਬੰਧ ਵਿੱਚ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ-ਪਤੀ-ਪਤਨੀ ਮਿਲ ਕੇ ਕਰਦੇ ਸੀ ਗਲਤ ਕੰਮ, ਪੁਲਸ ਨੇ ਦੋਵਾਂ ਨੂੰ ਰੰਗੇ ਹੱਥੀਂ ਫੜਿਆ
ਇਸ ਸਬੰਧੀ ਜਾਣਕਾਰੀ ਦਿੰਦੇ ਡੀ.ਐੱਸ.ਪੀ. ਅਤੁਲ ਸੋਨੀ ਨੇ ਦੱਸਿਆ ਕਿ ਕੇਂਦਰੀ ਜੇਲ ਦੇ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਅਤੇ ਲਖਬੀਰ ਸਿੰਘ ਵੱਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਜੇਲ ਅੰਦਰੋਂ ਵੱਖ ਵੱਖ ਥਾਵਾਂ ਤੋਂ 19 ਮੋਬਾਇਲ ਫੋਨ,5 ਸਿਮ, 5 ਚਾਰਜਰ, 6 ਡਾਟਾ ਕੇਬਲ,1 ਏਅਰ ਫੋਨ,1 ਹੈਡਫੋਨ,16 ਪੁੜੀਆਂ ਤੰਬਾਕੂ,5 ਬੀੜੀਆਂ ਦੇ ਬੰਡਲ,6 ਹੀਟਰ ਸਪਰਿੰਗ,6 ਸਿਗਰਟ ਪੇਪਰ, 7 ਫਿਲਟਰ ਚਿਪਸ, 75 ਲਾਲ ਰੰਗ ਦੇ ਕੈਪਸੂਲ, 130 ਗੋਲੀਆਂ ਟਰਾਮਾ ਡੋਲ,5 ਪੱਤਾ ਸ਼ਾਪ, 2 ਕੂਲ ਲਿਪ,5 ਪੈਕਟ ਬੀੜੀਆਂ, ਇੱਕ ਲਾਇਟਰ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 4 ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ
ਉਹਨਾਂ ਦੱਸਿਆ ਕਿ ਬਰਾਮਦ ਕੀਤੇ ਮੋਬਾਇਲ ਵੱਖ-ਵੱਖ ਕੰਪਨੀਆਂ ਦੇ ਹਨ, ਜਿਨ੍ਹਾਂ ਨੂੰ ਪੁਲਸ ਵੱਲੋਂ ਕਬਜ਼ੇ ਵਿੱਚ ਲਿਆਂਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੀ.ਐੱਸ.ਪੀ. ਸੋਨੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਥਾਣਾ ਗੋਇੰਦਵਾਲ ਸਾਹਿਬ ਵਿਖੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਪਰਚਾ ਵੀ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਮਾਂ-ਧੀ ਦੇ ਸੜਕ 'ਤੇ ਵਿੱਛੇ ਸੱਥਰ, ਵੱਖ ਹੋਇਆ ਸਿਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੰਨਾ ਦੇ ਪਿੰਡ 'ਚ ਬਣੀ ਫੈਕਟਰੀ ਖ਼ਿਲਾਫ਼ ਭੜਕਿਆ ਦੋ ਪਿੰਡਾਂ ਦਾ ਗੁੱਸਾ, ਕੀਤਾ ਵਿਰੋਧ ਪ੍ਰਦਰਸ਼ਨ
NEXT STORY