ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਐਤਵਾਰ ਨੂੰ ਪੰਜਾਬ 'ਚ ਕੋਰੋਨਾ ਦੇ 7014 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 76 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 339090 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 8432 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 58286 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 7014 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 6961532 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ- ਸਿੱਖ ਪੰਥ ਵਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਗੋਲਡ ਮੈਡਲ ਨਾਲ ਕੀਤਾ ਜਾਵੇਗਾ ਸਨਮਾਨ : ਜਥੇ. ਦਾਦੂਵਾਲ
ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 1389, ਜਲੰਧਰ 648, ਐੱਸ. ਏ. ਐੱਸ. ਨਗਰ 893, ਪਟਿਆਲਾ 495, ਅੰਮ੍ਰਿਤਸਰ 569, ਹੁਸ਼ਿਆਰਪੁਰ 229, ਬਠਿੰਡਾ 464, ਗੁਰਦਾਸਪੁਰ 317, ਕਪੂਰਥਲਾ 202, ਐੱਸ. ਬੀ. ਐੱਸ. ਨਗਰ 69, ਪਠਾਨਕੋਟ 164, ਸੰਗਰੂਰ 133, ਫਿਰੋਜ਼ਪੁਰ 87, ਰੋਪੜ 76, ਫਰੀਦਕੋਟ 122, ਫਾਜ਼ਿਲਕਾ 241, ਸ੍ਰੀ ਮੁਕਤਸਰ ਸਾਹਿਬ 300, ਫਤਿਹਗੜ੍ਹ ਸਾਹਿਬ 60, ਤਰਨਤਾਰਨ 84, ਮੋਗਾ 95, ਮਾਨਸਾ 250 ਅਤੇ ਬਰਨਾਲਾ 'ਚ 127 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ- ਕਾਰ ’ਚੋਂ ਬਰਾਮਦ ਅਣਪਛਾਤੀ ਲਾਸ਼ ਦੀ ਹੋਈ ਪਛਾਣ, ਪਿੰਡ ਨਾਗਰਾ ਦੇ ਮੌਜੂਦਾ ਸਰਪੰਚ ਦਾ ਸੀ ਪੁੱਤਰ
ਉੱਥੇ ਹੀ ਸੂਬੇ 'ਚ ਅੱਜ 76 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 9, ਬਰਨਾਲਾ 2, ਬਠਿੰਡਾ 4, ਫਰੀਦਕੋਟ 2, ਫਾਜ਼ਿਲਕਾ 4, ਫਿਰੋਜ਼ਪੁਰ 1, ਗੁਰਦਾਸਪੁਰ 5, ਹੁਸ਼ਿਆਰਪੁਰ 6, ਕਪੂਰਥਲਾ 2, ਜਲੰਧਰ 3, ਲੁਧਿਆਣਾ 9, ਮਾਨਸਾ 2, ਮੋਹਾਲੀ 5, ਪਠਾਨਕੋਟ 2, ਪਟਿਆਲਾ 14, ਰੋਪੜ 3, ਸੰਗਰੂਰ 1 ਅਤੇ ਤਰਨਤਾਰਨ 'ਚ 2 ਦੀ ਕੋਰੋਨਾ ਕਾਰਨ ਮੌਤ ਹੋਈ ਹੈ।
ਸਿੱਖ ਪੰਥ ਵਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਗੋਲਡ ਮੈਡਲ ਨਾਲ ਕੀਤਾ ਜਾਵੇਗਾ ਸਨਮਾਨ : ਜਥੇ. ਦਾਦੂਵਾਲ
NEXT STORY