ਭੋਆ (ਵੈੱਬ ਡੈਸਕ) - ਪਠਾਨਕੋਟ ਜ਼ਿਲ੍ਹਾ ਅਤੇ ਗੁਰਦਾਸਪੁਰ ਸੰਸਦੀ ਹਲਕੇ ਅਧੀਨ ਆਉਂਦਾ 2 ਨੰਬਰ ਹਲਕਾ ਭੋਆ ਪੰਜਾਬ ਦੀਆਂ 34 ਰਾਖਵੀਆਂ ਸੀਟਾਂ 'ਚੋਂ ਇੱਕ ਹੈ। ਪਾਕਿਸਤਾਨ ਨਾਲ ਲੱਗਦੀ ਸਰਹੱਦ ਕਾਰਨ ਅਤੇ ਹਲਕੇ ਦੀ ਇੱਕ ਹੱਦ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਨਾਲ ਲੱਗਦੀ ਹੋਣ ਕਾਰਨ ਇਹ ਹਲਕਾ ਸੁਰੱਖਿਆ ਦੇ ਨਜ਼ਰੀਏ ਤੋਂ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਇਸ ਵਿਧਾਨ ਸਭਾ ਹਲਕੇ ਵਿੱਚ ਅਨੁਸੂਚਿਤ ਜਾਤੀ ਦੀ ਵੋਟ 62 ਫ਼ੀਸਦੀ ਹੈ। ਪਿਛਲੀਆਂ 5 ਚੋਣਾਂ ਵਿੱਚ 3 ਵਾਰ ਭਾਜਪਾ ਅਤੇ 2 ਵਾਰ ਕਾਂਗਰਸ ਨੇ ਇਸ ਸੀਟ 'ਤੇ ਜਿੱਤ ਹਾਸਲ ਕੀਤੀ ਹੈ।
1997
ਇਸ ਸਮੇਂ ਭਾਜਪਾ ਦੇ ਉਮੀਦਵਾਰ ਰਾਮ ਲਾਲ ਨੇ ਵੱਡੀ ਜਿੱਤ ਹਾਸਲ ਕੀਤੀ। ਰਾਮਲਾਲ ਨੂੰ 35,384 ਅਤੇ ਕਾਂਗਰਸ ਦੇ ਉਮੀਦਵਾਰ ਕਿਸ਼ਨ ਚੰਦ ਨੂੰ ਸਿਰਫ਼ 14,132 ਵੋਟਾਂ ਪਈਆਂ।
2002
2002 ਵਿੱਚ ਕਾਂਗਰਸ ਦੇ ਉਮੀਦਵਾਰ ਰੁਮਾਲ ਚੰਦ ਦੀ ਜਿੱਤ ਹੋਈ। ਉਨ੍ਹਾਂ ਨੂੰ 32,107 ਅਤੇ ਭਾਜਪਾ ਦੇ ਬਿਸ਼ੰਬਰ ਦਾਸ ਨੂੰ 21,594 ਵੋਟਾਂ ਪਈਆਂ। 1997 ਇਸ ਸਮੇਂ ਭਾਜਪਾ ਦੇ ਉਮੀਦਵਾਰ ਰਾਮ ਲਾਲ ਨੇ ਵੱਡੀ ਜਿੱਤ ਹਾਸਲ ਕੀਤੀ। ਰਾਮਲਾਲ ਨੂੰ 35,384 ਅਤੇ ਕਾਂਗਰਸ ਦੇ ਉਮੀਦਵਾਰ ਕਿਸ਼ਨ ਚੰਦ ਨੂੰ ਸਿਰਫ਼ 14,132 ਵੋਟਾਂ ਪਈਆਂ।
2007
ਚੋਣ ਕਮਿਸ਼ਨ ਦੀ ਸੂਚੀ ਅਨੁਸਾਰ 2007 ਵਿੱਚ ਇਹ ਹਲਕਾ ਨਰੋਟ ਮਹਿਰਾ (ਹਲਕਾ ਨੰ .9) ਅਧੀਨ ਦਰਜ ਸੀ। 2007 ਵਿੱਚ ਇਸ ਹਲਕੇ 'ਚੋਂ ਭਾਜਪਾ ਉਮੀਦਵਾਰ ਬਿਸ਼ੰਬਰ ਦਾਸ ਨੇ 40,813 ਵੋਟਾਂ ਹਾਸਲ ਕਰਕੇ ਕਾਂਗਰਸ ਦੇ ਉਮੀਦਵਾਰ ਰੁਮਾਲ ਚੰਦ ਨੂੰ ਪਈਆਂ 25430 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। 6,902 ਵੋਟਾਂ ਹਾਸਲ ਕਰਕੇ ਬੀ. ਐੱਸ. ਪੀ. ਦਾ ਉਮੀਦਵਾਰ ਅਮਰਜੀਤ ਸਿੰਘ ਤੀਜੇ ਸਥਾਨ 'ਤੇ ਰਿਹਾ।
2012
2012 ਵਿੱਚ ਭਾਜਪਾ-ਅਕਾਲੀ ਦਲ ਦੀ ਉਮੀਦਵਾਰ ਸੀਮਾ ਕੁਮਾਰੀ ਨੇ 50,503 ਵੋਟਾਂ ਹਾਸਲ ਕਰਕੇ ਕਾਂਗਰਸ ਦੇ ਉਮੀਦਵਾਰ ਬਲਬੀਰ ਰਾਮ ਨੂੰ ਪਈਆਂ 38,355 ਵੋਟਾਂ ਦੇ ਮੁਕਾਬਲੇ 12,148 ਵੋਟਾਂ ਦੇ ਫਰਕ ਨਾਲ ਹਰਾਇਆ।
2017
2017 ਵਿੱਚ ਕਾਂਗਰਸ ਦੇ ਉਮੀਦਵਾਰ ਜੋਗਿੰਦਰਪਾਲ ਨੇ ਅਕਾਲੀ-ਭਾਜਪਾ ਗਠਜੋੜ ਦੀ ਉਮੀਦਵਾਰ ਸੀਮਾ ਕੁਮਾਰੀ ਨੂੰ ਵੱਡੇ ਫਰਕ ਨਾਲ ਹਰਾਇਆ। ਜੋਗਿੰਦਰਪਾਲ ਨੂੰ 67,865 ਅਤੇ ਸੀਮਾ ਕੁਮਾਰੀ ਨੂੰ 40,369 ਵੋਟਾਂ ਪਈਆਂ, ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜ ਰਹੀ 'ਆਪ' ਦੇ ਉਮੀਦਵਾਰ ਅਮਰਜੀਤ ਸਿੰਘ ਨੂੰ ਸਿਰਫ਼ 3,767 ਵੋਟਾਂ ਪਈਆਂ।
ਇਸ ਤਰ੍ਹਾਂ ਇਹ ਸੀਟ 3 ਵਾਰ ਭਾਜਪਾ ਅਤੇ 2 ਵਾਰ ਕਾਂਗਰਸ ਦੇ ਖਾਤੇ ’ਚ ਪਈ ਹੈ।
2022 ਦੀਆਂ ਵਿਧਾਨ ਸਭਾ ਚੋਣਾਂ 'ਚ ਮੁਕਾਬਲਾ ਫਸਵਾਂ ਹੋਵੇਗਾ। ਭੋਆ ਤੋਂ ਕਾਂਗਰਸ ਨੇ ਫਿਰ ਮੌਜੂਦਾ ਵਿਧਾਇਕ ਜੋਗਿੰਦਰ ਪਾਲ ਨੂੰ ਟਿਕਟ ਦਿੱਤੀ ਹੈ। ਇਸ ਸੀਟ 'ਤੇ ਭਾਜਪਾ ਵੱਲੋਂ ਸਾਬਕਾ ਵਿਧਾਇਕ ਸੀਮਾ ਕੁਮਾਰੀ, ਅਕਾਲੀ-ਬਸਪਾ ਵੱਲੋਂ ਰਾਕੇਸ਼ ਮਹਾਸ਼ਾ, 'ਆਪ' ਵੱਲੋਂ ਲਾਲ ਚੰਦ ਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਯੁਧਵੀਰ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।
2022 ਵਿਧਾਨ ਸਭਾ ਚੋਣਾਂ ਸਮੇਂ ਇਸ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 182915 ਹੈ, ਜਿਨ੍ਹਾਂ ਵਿੱਚ 85988 ਪੁਰਸ਼ ਅਤੇ 96927 ਔਰਤਾਂ ਹਨ।
ਪੰਜਾਬ 'ਚ ਆਦਰਸ਼ ਚੋਣ ਜਾਬਤਾ ਲੱਗਣ ਤੋਂ ਬਾਅਦ 449.55 ਕਰੋੜ ਕੀਮਤ ਦੀਆਂ ਵਸਤਾਂ ਜ਼ਬਤ
NEXT STORY