ਪਟਿਆਲਾ (ਪਰਮੀਤ) : ਪੰਜਾਬ ਦੌਰਾਨ ਅੱਜ ਪਟਿਆਲਾ ਦੇ ਭਾਦਸੋਂ ਰੋਡ ਅਤੇ ਆਨੰਦ ਨਗਰ ਬੀ ਇਲਾਕਿਆਂ ਸਮੇਂ ਮਾਹੌਲ ਗਰਮ ਗਿਆ ਜਦੋਂ ਖੁੱਲ੍ਹੀਆਂ ਦੁਕਾਨਾਂ ਦੇਖ ਕਿਸਾਨਾਂ ਨੇ ਆ ਕੇ ਜ਼ਬਰੀ ਬੰਦ ਕਰਵਾ ਦਿੱਤੀਆਂ। ਰੌਲਾ ਪੈਂਦਾ ਦੇਖ ਦੁਕਾਨਦਾਰਾਂ ਦੇ ਭੰਨ ਤੋੜ ਦੇ ਡਰੋਂ ਦੁਕਾਨਾਂ ਤੁਰੰਤ ਬੰਦ ਕਰ ਦਿੱਤੀਆਂ। ਇਸ ਦੌਰਾਨ ਦੁਕਾਨਦਾਰ ਮਾਰਕੀਟ ਵਿਚ ਹੀ ਖੜ੍ਹੇ ਰਹੇ ਅਤੇ ਆਪਸ ਵਿਚ ਚਰਚਾ ਕਰਦੇ ਨਜ਼ਰ ਆਏ ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਖ਼ਤਰੇ ਦੀ ਘੰਟੀ, ਬੇਹੱਦ ਸਾਵਧਾਨ ਰਹਿਣ ਦੀ ਲੋੜ
ਫਿਲਹਾਲ ਪੁਲਸ ਵਲੋਂ ਵੀ ਬੰਦ ਦੇ ਮੱਦੇਨਜ਼ਰ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੁਲਸ ਵਲੋਂ ਸ਼ਹਿਰ ਵਿਚ ਜਗ੍ਹਾ ਜਗ੍ਹਾ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਕਿਸੇ ਸ਼ਰਾਰਤੀ ਅਨਸਰ ਵਲੋਂ ਕਿਸਾਨਾਂ ਦੀ ਆੜ ਵਿਚ ਕੋਈ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦਿੱਤਾ ਜਾ ਸਕੇ। ਦੂਜੇ ਪਾਸੇ ਬੰਦ ਕਾਰਨ ਹਾਈਵੇਅ 'ਤੇ ਆਵਾਜਾਈ ਪੂਰੀ ਠੱਪ ਰਹੀ। ਬੱਸ ਚਾਲਕਾਂ ਵਲੋਂ ਬੰਦ ਨੂੰ ਸਮਰਥਨ ਦੇਣ ਦੇ ਐਲਾਨ ਤੋਂ ਬਾਅਦ ਬੱਸਾਂ ਵੀ ਪੂਰੀਆਂ ਤਰ੍ਹਾਂ ਬੰਦ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਬੰਦ ਹੋ ਜਾਵੇਗਾ ਰਾਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ 9 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ, ਤਾਪਮਾਨ 'ਚ ਆਵੇਗੀ ਗਿਰਾਵਟ, ਵਿਜ਼ੀਬਿਲਟੀ ਰਹੇਗੀ ਜ਼ੀਰੋ
NEXT STORY