ਪਟਿਆਲਾ (ਰਾਜੇਸ਼ ਪੰਜੋਲਾ) : ਭਾਰਤੀ ਜਨਤਾ ਪਾਰਟੀ ਪਟਿਆਲਾ ਦੇ ਸੀਨੀਅਰ ਆਗੂ ਅਤੇ ਨਗਰ-ਨਿਗਮ ਪਟਿਆਲਾ ਦੇ ਕੌਂਸਲਰ ਰਹੇ ਅਨਿਲ ਮੰਗਲਾ ਦੀ ਲਾਸ਼ ਅੱਜ ਦੇਰ ਸ਼ਾਮ ਬਰਾਮਦ ਹੋ ਗਈ ਹੈ। ਸਾਬਕਾ ਕੌਂਸਲਰ ਅਨਿਲ ਮੰਗਲਾ ਨੇ ਪਿਛਲੇ ਮੰਗਲਵਾਰ ਸ਼ਾਮ 4 ਵਜੇ ਦੇ ਕਰੀਬ ਪਟਿਆਲਾ-ਨਾਭਾ ਰੋਡ 'ਤੇ ਭਾਖੜਾ ਨਹਿਰ ਵਿਚ ਸ਼ੱਕੀ ਹਾਲਾਤ ਵਿਚ ਛਾਲ ਮਾਰ ਦਿੱਤੀ ਸੀ। ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਸੀ ਕਿ ਉਹ ਭਾਖੜਾ ਵਿਚ ਤਿਲਕ ਕੇ ਅਚਾਨਕ ਡਿੱਗੇ ਸਨ ਜਾਂ ਉਨ੍ਹਾਂ ਨੇ ਆਤਮ ਹੱਤਿਆ ਲਈ ਛਾਲ ਮਾਰੀ ਹੈ ਕਿਉਂਕਿ ਵੱਡੀ ਗਿਣਤੀ ਵਿਚ ਲੋਕ ਧਾਰਮਿਕ ਸਮੱਗਰੀ ਦਾ ਵਿਸਰਜਨ ਭਾਖੜਾ ਵਿਚ ਕਰਦੇ ਹਨ ਅਤੇ ਕਈ ਵਾਰ ਇਸ ਤਰ੍ਹਾਂ ਦੇ ਹਾਦਸੇ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਬਠਿੰਡਾ 'ਚ ਲਾਲ ਸੂਟਕੇਸ 'ਚੋਂ ਮਿਲੀ ਕੁੜੀ ਦੀ ਲਾਸ਼ ਬਾਰੇ ਸਾਹਮਣੇ ਆ ਗਿਆ ਪੂਰਾ ਸੱਚ
ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਸਾਲ 2017 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਉਹ ਪੇਡਾ ਦੇ ਸੀਨੀਅਰ ਵਾਈਸ ਚੇਅਰਮੈਨ ਵੀ ਰਹੇ ਸਨ ਅਤੇ ਇਸ ਤੋਂ ਪਹਿਲਾਂ 2002 ਵਾਲੀ ਕੈਪਟਨ ਸਰਕਾਰ ਵਿਚ ਉਹ ਨਗਰ ਨਿਗਮ ਦੇ ਕੌਂਸਲਰ ਵੀ ਰਹੇ ਸਨ। ਫਿਲਹਾਲ ਪੁਲਸ ਵੱਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ASI ਦੀ ਧੀ ਦੇ ਕਾਰਨਾਮੇ ਨੇ ਸਭ ਦੇ ਉਡਾਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਹਿਰ ਓ ਰੱਬਾ: ਇਕੋ ਘਰ 'ਚ ਵਿਛੇ 2 ਸੱਥਰ, ਦੋ ਭਰਾਵਾਂ ਦੀ ਦਰਦਨਾਕ ਮੌਤ
NEXT STORY