ਚੰਡੀਗੜ੍ਹ (ਅੰਕੁਰ): ਭਾਜਪਾ ਪੰਜਾਬ ਨੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਸੂਬਾ ਪੱਧਰ ਦੇ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਮਨਜ਼ੂਰੀ ਤੋਂ ਬਾਅਦ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਨਵੀਂ ਟੀਮ ਦਾ ਐਲਾਨ ਕੀਤਾ। ਪਾਰਟੀ ਨੇ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਦਾ ਉਦੇਸ਼ ਆਉਣ ਵਾਲੀਆਂ ਸੰਗਠਨਾਤਮਕ ਤੇ ਰਾਜਨੀਤਿਕ ਚੁਣੌਤੀਆਂ ਲਈ ਭਾਜਪਾ ਨੂੰ ਹੋਰ ਮਜ਼ਬੂਤ ਬਣਾਉਣਾ ਹੈ। ਭਾਜਪਾ ਨੇ ਸੁਰਜੀਤ ਕੁਮਾਰ ਜਿਆਣੀ, ਰਾਕੇਸ਼ ਰਾਠੌਰ, ਸੁਭਾਸ਼ ਸ਼ਰਮਾ, ਮਨਜੀਤ ਸਿੰਘ ਰਾਏ, ਅਸ਼ਵਨੀ ਸੇਖੜੀ, ਸੁਸ਼ੀਲ ਰਿੰਕੂ, ਗੇਜਾ ਰਾਮ ਵਾਲਮੀਕੀ, ਤੇਜਿੰਦਰ ਸਿੰਘ ਬਿੱਟੂ, ਜੈਸਮੀਨ ਸੰਧਾਵਾਲੀਆ, ਜਤਿੰਦਰ ਮਿੱਤਲ, ਰਵੀ ਕਰਨ ਸਿੰਘ ਕਾਹਲੋਂ ਤੇ ਰਣਜੀਤ ਸਿੰਘ ਗਿੱਲ ਨੂੰ ਸੂਬਾ ਉਪ-ਪ੍ਰਧਾਨ ਨਿਯੁਕਤ ਕੀਤਾ ਹੈ।
ਪੰਜ ਸੂਬਾ ਜਨਰਲ ਸਕੱਤਰ ਕੀਤੇ ਨਿਯੁਕਤ, 12 ਸੂਬਾ ਸਕੱਤਰਾਂ ਦਾ ਵੀ ਐਲਾਨ
ਪਾਰਟੀ ਨੇ ਅਨਿਲ ਸਰੀਨ, ਰਾਜੇਸ਼ ਬੱਗਾ, ਪਰਮਿੰਦਰ ਸਿੰਘ ਬਰਾੜ, ਰਜਨੀਸ਼ ਧੀਮਾਨ ਤੇ ਜੀਵਨ ਗਰਗ ਨੂੰ ਸੂਬਾ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸ ਤੋਂ ਇਲਾਵਾ ਸੂਬਾ ਸਕੱਤਰ ਵਜੋਂ ਮਨਜੀਤ ਸਿੰਘ ਮੰਨਾ, ਮੰਗਤ ਰਾਏ ਬਾਂਸਲ, ਰਾਕੇਸ਼ ਸ਼ਰਮਾ, ਸੂਰਜ ਭਾਰਦਵਾਜ, ਵੰਦਨਾ ਸਾਂਗਵਾਲ, ਮੀਨੂ ਸੇਠੀ, ਰੰਜਮ ਕਮਰਾ, ਚਰਨਜੀਤ ਸਿੰਘ ਬਰਾੜ, ਕਮਲਪ੍ਰੀਤ ਕੌਰ ਚੌਧਰੀ, ਮੀਨਾ ਤਰਨੈਚ, ਅਮਰਜੀਤ ਸਿੰਘ ਅਮਰੀ ਤੇ ਏਕਤਾ ਨਾਗਪਾਲ ਨੂੰ ਨਿਯੁਕਤ ਕੀਤਾ ਗਿਆ ਹੈ।
ਸੰਗਠਨ, ਆਈ.ਟੀ. ਤੇ ਮੀਡੀਆ ਨੂੰ ਵੀ ਮਿਲੀ ਨਵੀਂ ਟੀਮ
ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਗੁਰਦੇਵ ਸ਼ਰਮਾ (ਦੇਬੀ) ਨੂੰ ਸੂਬਾ ਖਜ਼ਾਨਚੀ, ਸੁਖਵਿੰਦਰ ਸਿੰਘ ਗੋਲਡੀ ਨੂੰ ਸਹਿ-ਖਜ਼ਾਨਚੀ, ਖੁਸ਼ਵੰਤ ਰਾਏ ਗੀਗਾ ਤੇ ਸੰਜੀਵ ਖੰਨਾ ਨੂੰ ਪ੍ਰੋਟੋਕੋਲ ਸਕੱਤਰ ਤੇ ਸੁਖਵਿੰਦਰ ਸਿੰਘ ਪਰਮਾਰ ਨੂੰ ਦਫ਼ਤਰ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਕਨਵਰ ਇੰਦਰਜੀਤ ਸਿੰਘ ਨੂੰ ਸੂਬਾ ਆਈਟੀ ਕਨਵੀਨਰ ਅਤੇ ਅਜੈ ਅਰੋੜਾ ਨੂੰ ਸੋਸ਼ਲ ਮੀਡੀਆ ਕਨਵੀਨਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਮੋਰਚਿਆਂ ਦੇ ਵੀ ਨਵੇਂ ਪ੍ਰਧਾਨ ਨਿਯੁਕਤ
ਭਾਜਪਾ ਨੇ ਵੱਖ-ਵੱਖ ਮੋਰਚਿਆਂ ਲਈ ਵੀ ਨਵੀਆਂ ਨਿਯੁਕਤੀਆਂ ਕੀਤੀਆਂ ਹਨ।
-ਅਨੁਜ ਖੋਸਲਾ : ਯੁਵਾ ਮੋਰਚਾ ਪ੍ਰਧਾਨ
-ਜੈ ਇੰਦਰ ਕੌਰ : ਮਹਿਲਾ ਮੋਰਚਾ ਪ੍ਰਧਾਨ
-ਲਖਵਿੰਦਰ ਸਿੰਘ : ਕਿਸਾਨ ਮੋਰਚਾ ਪ੍ਰਧਾਨ
-ਸ਼ੀਤਲ ਅੰਗੂਰਾਲ : ਐੱਸ.ਸੀ. ਮੋਰਚਾ ਪ੍ਰਧਾਨ
-ਸ਼ਿਵਰਾਜ ਚੌਧਰੀ : ਓ.ਬੀ.ਸੀ. ਮੋਰਚਾ ਪ੍ਰਧਾਨ
ਮੀਡੀਆ ਤੇ ਸੈੱਲਾਂ ’ਚ ਵੀ ਬਦਲਾਅ
ਮੀਡੀਆ ਵਿਭਾਗ ’ਚ ਐੱਸ.ਐੱਸ. ਚੰਨੀ ਨੂੰ ਮੁੱਖ ਬੁਲਾਰਾ, ਵਿਨੀਤ ਜੋਸ਼ੀ ਨੂੰ ਸੂਬਾ ਮੀਡੀਆ ਮੁਖੀ ਤੇ ਪ੍ਰੀਤਪਾਲ ਸਿੰਘ ਬਲਿਆਵਾਲ ਤੇ ਪਰਮਪਾਲ ਕੌਰ ਸਿੱਧੂ ਨੂੰ ਸੂਬਾ ਮੀਡੀਆ ਸਹਿ-ਇੰਚਾਰਜ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਬਿਕਰਮਜੀਤ ਸਿੰਘ ਚੀਮਾ ਨੂੰ ਸੂਬਾ ਸੈੱਲ ਕੋਆਰਡੀਨੇਟਰ, ਜਦਕਿ ਹਰਵਿੰਦਰ ਸਿੰਘ ਸੰਧੂ, ਭਾਨੂ ਪ੍ਰਤਾਪ ਸਿੰਘ ਅਤੇ ਇੰਜੀਨੀਅਰ ਕਨਵਰਵੀਰ ਸਿੰਘ ਤੋਹੜਾ ਨੂੰ ਸਹਿ-ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਨਵੀਆਂ ਨਿਯੁਕਤੀਆਂ ਦਾ ਐਲਾਨ ਕਰਦਿਆਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਤੇ ਭਰੋਸਾ ਪ੍ਰਗਟਾਇਆ ਕਿ ਨਵੀਂ ਟੀਮ ਪਾਰਟੀ ਦੀ ਵਿਚਾਰਧਾਰਾ, ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਤੇ ਸੰਗਠਨ ਨੂੰ ਸੂਬੇ ਦੇ ਹਰ ਵਰਗ ਤੱਕ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਇਹ ਟੀਮ ਆਉਣ ਵਾਲੀਆਂ ਚੋਣਾਂ ਲਈ ਭਾਜਪਾ ਨੂੰ ਹੋਰ ਮਜ਼ਬੂਤ ਤੇ ਤਿਆਰ ਕਰਨ ’ਚ ਵੀ ਯੋਗਦਾਨ ਦੇਵੇਗੀ।
ਰਾਜਾ ਵੜਿੰਗ ਨੇ ਮਾਈਕ 'ਚ ਲਗਵਾਏ ਚੰਨੀ ਦੇ ਨਾਅਰੇ! ਸਟੇਜ 'ਤੇ ਬੁਲਾਇਆ ਬੰਦਾ, ਡਾਇਲ ਕਰਵਾ ਲਿਆ ਨੰਬਰ (ਵੀਡੀਓ)
NEXT STORY