ਅੰਮ੍ਰਿਤਸਰ (ਰਮਨ) - ਪੀ. ਐੱਸ. ਈ. ਬੀ. ਇੰਜੀਨੀਅਰ ਐਸੋਸੀਏਸ਼ਨ ਨੇ ਪਾਵਰਕਾਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਨੂੰ ਪੱਤਰ ਲਿਖ ਕੇ ਪੰਜਾਬ ਦੀ ਸਾਰੀ ਬਿਜਲੀ ਸਪਲਾਈ ਫੇਲ ਹੋਣ ਅਤੇ ਬਲੈਕ ਆਊਟ ਹੋਣ ਦੇ ਖ਼ਤਰੇ ਦੀ ਚਿਤਾਵਨੀ ਦਿੱਤੀ ਹੈ। ਇੰਜੀਨੀਅਰ ਐਸੋਸੀਏਸ਼ਨ ਵੱਲੋਂ ਇਸ ਪੱਤਰ ਦੀ ਕਾਪੀ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਭੇਜਣ ਦੇ ਨਾਲ-ਨਾਲ ਪੰਜਾਬ ਦੇ ਸਾਰੇ ਐੱਮ. ਐੱਲ. ਏ. ਅਤੇ ਐੱਮ. ਪੀ. ਨੂੰ ਵੀ ਭੇਜੀ ਹੈ। ਇਸ ਸਬੰਧੀ ਜਾਣਕਾਰੀ ਪੀ. ਐੱਸ. ਈ. ਬੀ. ਇੰਜੀਨੀਅਰਸ ਐਸੋਸੀਏਸ਼ਨ ਦੇ ਸੀਨੀਅਰ ਐਂਡ ਜੁਆਇੰਟ ਸੈਕਟਰੀ ਜੀ. ਐੱਸ. ਖਹਿਰਾ ਅਤੇ ਜੁਆਇੰਟ ਸਕੱਤਰ ਇੰਜੀ. ਟੀ. ਪੀ. ਸਿੰਘ ਨੇ ਸਾਂਝੀ ਕਰਦਿਆਂ ਗੱਲਬਾਤ ਦੌਰਾਨ ਕੀਤੀ।
ਪੜ੍ਹੋ ਇਹ ਵੀ ਖ਼ਬਰ - ਖੰਨਾ ਤੋਂ ਵੱਡੀ ਖ਼ਬਰ: ਗੁਰਸਿਮਰਨ ਮੰਡ ਨੂੰ ਮਲੇਸ਼ੀਆ ਦੇ ਗੈਂਗਸਟਰ ਸਮਰਥਕ ਨੇ ਦਿੱਤੀ ਜਾਨੋਂ ਮਾਰਨ ਦੀ ਮਿਲੀ ਧਮਕੀ
ਜ਼ਿਆਦਾਤਰ ਕਰਮਚਾਰੀ ਯੂਨੀਅਨਾਂ ਮੰਗਾਂ ਦੇ ਸਬੰਧ ’ਚ ਸਮੂਹਿਕ ਛੁੱਟੀ ’ਤੇ
ਜ਼ਿਕਰਯੋਗ ਹੈ ਕਿ ਪਾਵਰਕਾਮ ਅਤੇ ਟ੍ਰਾਂਸਕੋ ਦੀਆਂ ਜ਼ਿਆਦਾਤਰ ਕਰਮਚਾਰੀ ਯੂਨੀਅਨਾਂ ਆਪਣੀਆਂ ਮੰਗਾਂ ਦੇ ਸਬੰਧ ਵਿਚ 15 ਨਵੰਬਰ ਤੋਂ ਸਮੂਹਿਕ ਛੁੱਟੀ ਲੈ ਕੇ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਇਨ੍ਹਾਂ ਯੂਨੀਅਨਾਂ ਨੇ ਇਸ ਸਮੂਹਿਕ ਛੁੱਟੀ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ 2 ਦਸੰਬਰ ਤੱਕ ਲਗਾਤਾਰ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਕਰਮਚਾਰੀਆਂ ਵੱਲੋਂ ਛੁੱਟੀ ’ਤੇ ਚਲੇ ਜਾਣ ਕਾਰਨ ਪੰਜਾਬ ਦੇ ਸਾਰੇ ਗਰਿੱਡ ਖਾਲੀ ਹੋ ਗਏ ਹਨ। ਇਸ ਹੰਗਾਮੀ ਹਾਲਤ ’ਚ ਇੰਜੀਨੀਅਰ ਖੁਦ ਗਰਿੱਡਾਂ ’ਤੇ ਡਿਊਟੀ ਕਰ ਕੇ ਹਾਲਾਤ ਨੂੰ ਸੰਭਾਲਣ ਵਿਚ ਲੱਗੇ ਹੋਏ ਹਨ ਤਾਂ ਕਿ ਪੰਜਾਬ ਦੀ ਸਾਰੀ ਬਿਜਲੀ ਸਪਲਾਈ ਫੇਲ ਹੋਣ ਅਤੇ ਬਲੈਕ ਆਊਟ ਦੇ ਖਤਰੇ ਤੋਂ ਬਚਾਇਆ ਜਾ ਸਕੇ।
ਪੜ੍ਹੋ ਇਹ ਵੀ ਖ਼ਬਰ - ਜਲੰਧਰ ਬੱਸ ਅੱਡੇ ’ਤੇ ਵੱਡੀ ਵਾਰਦਾਤ : ਜਨਮ ਦਿਨ ਦੀ ਪਾਰਟੀ ਦੌਰਾਨ ਸ਼ਰਾਬੀ ਨੇ ਚਲਾਈਆਂ ਗੋਲੀਆਂ, ਇਕ ਦੀ ਮੌਤ
ਗਰਿੱਡਾਂ ’ਤੇ ਐਮਰਜੈਂਸੀ ਵਰਗੇ ਹਾਲਾਤ
ਗਰਿੱਡਾਂ ’ਤੇ ਐਮਰਜੈਂਸੀ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਬਹੁਤ ਸਾਰੇ ਇੰਜੀਨੀਅਰਾਂ ਨੂੰ ਘਰਾਂ ਤੋਂ 100-200 ਕਿਲੋਮੀਟਰ ਦੂਰ ਲਗਾਤਾਰ 36-36 ਘੰਟੇ ਜਾਂ ਇਸ ਤੋਂ ਜ਼ਿਆਦਾ ਡਿਊਟੀ ਨਿਭਾਉਣੀ ਪੈ ਰਹੀ ਹੈ। ਇਸ ਡਿਊਟੀ ਦੌਰਾਨ ਜਿੱਥੇ ਹੜਤਾਲੀ ਕਰਮਚਾਰੀਆਂ ਵੱਲੋਂ ਇੰਜੀਨੀਅਰਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ’ਤੇ ਜਾਤੀ ਹਮਲੇ ਕਰ ਕੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਜਾ ਰਹੀ ਹੈ। ਉੱਥੇ ਕਿਸੇ ਨੁਕਸ ਕਾਰਨ ਸਪਲਾਈ ਬੰਦ ਹੋਣ ’ਤੇ ਕਈ ਥਾਵਾਂ ’ਤੇ ਖਪਤਕਾਰਾਂ ਦੇ ਗੁੱਸੇ ਦਾ ਡਿਊਟੀ ਕਰ ਰਹੇ ਇੰਜੀਨੀਅਰਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਦੂਰ-ਦੁਰਾਡੇ ਗਰਿੱਡਾਂ ’ਤੇ ਤਾਇਨਾਤ ਇੰਜੀਨੀਅਰਾਂ ਵੱਲੋਂ ਪੂਰਨ ਸਹਿਯੋਗ ਦੇਣ ਦੇ ਬਾਵਜੂਦ ਪਾਵਰਕਾਮ ਮੈਨੇਜਮੇਂਟ ਡਿਊਟੀ ਕਰ ਰਹੇ ਇੰਜੀਨੀਅਰਾਂ ਨੂੰ ਸੁਰੱਖਿਆ ਅਤੇ ਬੁਨਿਆਦੀ ਮਨੁੱਖੀ ਲੋੜਾਂ ਜਿਵੇਂ ਭੋਜਨ, ਵਾਸ਼ਰੂਮ, ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ’ਚ ਨਾਕਾਮ ਰਹੀ ਹੈ। ਇਨ੍ਹਾਂ ਹਾਲਾਤਾਂ ਵਿਚ ਗਰਿੱਡ ’ਤੇ ਡਿਊਟੀ ਨਿਭਾਉਂਦੇ ਹੋਏ ਫਿਰੋਜ਼ਪੁਰ ਦੇ ਵਧੀਕ ਨਿਗਰਾਨ ਇੰਜੀਨੀਅਰ ਅਜੈ ਕੁਮਾਰ ਦੀ ਡੇਂਗੂ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ, ਜਿਸ ਕਾਰਨ ਇੰਜੀਨੀਅਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼
ਤੁਰੰਤ ਮਸਲੇ ਦਾ ਕੀਤਾ ਜਾਵੇ ਨਿਪਟਾਰਾ
ਇੰਜੀਨੀਅਰ ਐਸੋਸੀਏਸ਼ਨ ਨੇ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਹੈ ਕਿ ਹੜਤਾਲ ’ਤੇ ਚੱਲ ਰਹੇ ਕਰਮਚਾਰੀਆਂ ਨਾਲ ਰਾਬਤਾ ਕਰ ਕੇ ਤੁਰੰਤ ਮਸਲੇ ਦਾ ਨਿਪਟਾਰਾ ਕੀਤਾ ਜਾਵੇ ਅਤੇ ਸਹਾਇਕ ਇੰਜੀਨੀਅਰ ਦੇ ਤਨਖਾਹ ਸਕੇਲ ਮਸਲੇ ਨੂੰ ਮੈਨੇਜਮੈਂਟ ਨਾਲ ਹੋਈ ਸਹਿਮਤੀ ਅਨੁਸਾਰ ਇੰਨ ਬਿੰਨ ਲਾਗੂ ਕੀਤਾ ਜਾਵੇ। ਜੇਕਰ ਮੈਨੇਜਮੈਂਟ ਮਸਲਿਆਂ ਨੂੰ ਹੱਲ ਕਰਨ ’ਚ ਅਸਫਲ ਰਹਿੰਦੀ ਹੈ ਤਾਂ ਸਾਰੇ ਇੰਜੀਨੀਅਰ 30 ਨਵੰਬਰ ਤੋਂ ਆਪਣੇ ਮੋਬਾਇਲ ਫੋਨ ਅਣਮਿੱਥੇ ਸਮੇਂ ਲਈ ਬੰਦ ਅਤੇ 01 ਦਸੰਬਰ ਤੋਂ ਆਪਣੇ ਤੋਂ ਹੇਠਲੇ ਸਟਾਫ ਦੀ ਡਿਊਟੀ ਕਰਨ ਤੋਂ ਇਨਕਾਰ ਕਰ ਦੇਣਗੇ।
ਪੜ੍ਹੋ ਇਹ ਵੀ ਖ਼ਬਰ - 10 ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਨਹਿਰ ’ਚੋਂ ਬਰਾਮਦ, ਘਰ ’ਚ ਪਿਆ ‘ਚੀਕ-ਚਿਹਾੜਾ’
ਕਿਸੇ ਵੀ ਬਲੈਕ ਆਊਟ ਦੀ ਜ਼ਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ
ਪੀ. ਐੱਸ. ਈ. ਬੀ. ਇੰਜੀਨੀਅਰਸ ਐਸੋਸੀਏਸ਼ਨ ਦੇ ਸੀਨੀਅਰ ਐਂਡ ਜੁਆਇੰਟ ਸੈਕਟਰੀ ਜੀ. ਐੱਸ. ਖਹਿਰਾ ਨੇ ਕਿਹਾ ਕਿ ਪੰਜਾਬ ’ਚ ਹੋਣ ਵਾਲੇ ਕਿਸੇ ਵੀ ਬਲੈਕ ਆਊਟ ਦੀ ਜ਼ਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਦੂਰ ਦਰਾਡੇ ਗਰਿੱਡਾਂ ’ਤੇ ਲਗਾਤਾਰ ਚੌਵੀ ਘੰਟੇ ਤਾਇਨਾਤ ਇੰਜੀਨੀਅਰਾਂ ਨੂੰ ਸੁਰੱਖਿਆ ਅਤੇ ਬੁਨਿਆਦੀ ਸਹੂਲਤਾਂ ਜਿਵੇਂ ਭੋਜਨ, ਵਾਸ਼ਰੁਮ, ਮੈਡੀਕਲ ਸਹੂਲਤ ਤੇ ਲੋੜੀਂਦਾ ਆਰਾਮ ਤੁਰੰਤ ਨਹੀਂ ਮੁਹੱਈਆ ਕਰਵਾਇਆ ਗਿਆ ਤਾਂ ਇੰਜ਼ੀਨੀਅਰ ਅਜਿਹੇ ਗਰਿੱਡਾਂ ਨੂੰ ਉਪਰੋਕਤ ਸਮੇਂ ਸੀਮਾ ਤੋਂ ਪਹਿਲਾਂ ਛੱਡਣ ਲਈ ਮਜਬੂਰ ਹੋ ਜਾਣਗੇ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ਨੇੜੇ ਵਾਪਰਿਆ ਦਿਲ-ਕੰਬਾਊ ਹਾਦਸਾ: ਕਾਰ ਦੇ ਉੱਡੇ ਚੀਥੜੇ, ਵਿਆਹ ਤੋਂ ਪਰਤੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ
ਖੰਨਾ ਤੋਂ ਵੱਡੀ ਖ਼ਬਰ: ਗੁਰਸਿਮਰਨ ਮੰਡ ਨੂੰ ਮਲੇਸ਼ੀਆ ਦੇ ਗੈਂਗਸਟਰ ਸਮਰਥਕ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ
NEXT STORY