ਦੋਰਾਹਾ (ਵਿਨਾਇਕ)- ਦੋਰਾਹਾ ਥਾਣਾ ਅਧੀਨ ਪੈਂਦੇ ਪਿੰਡ ਬੁਆਣੀ ਵਿਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿਸ ਅਨੁਸਾਰ ਦੋ ਸਕੇ ਭਰਾ ਜੋ ਸ਼ਰਾਬ ਪੀ ਕੇ ਲੜ ਰਹੇ ਸਨ, ਨੂੰ ਰੋਕਣ ਦੀ ਕੋਸ਼ਿਸ਼ ਕਰਨ ਵਾਲੀ ਮਾਂ ਨੂੰ ਹਾਰਟ ਅਟੈਕ ਆਉਣ ਕਾਰਨ ਆਪਣੀ ਜਾਨ ਗਵਾਉਣੀ ਪਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀਆਂ ਮੌਜਾਂ, Free ਮਿਲਣਗੇ Laptop, Tablet ਤੇ Smart Watch! ਛੇਤੀ ਕਰ ਲਓ ਅਪਲਾਈ
ਮ੍ਰਿਤਕ ਮਹਿਲਾ ਦੀ ਪਹਿਚਾਣ ਹਰਜਿੰਦਰ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ ਪਿੰਡ ਬੁਆਣੀ, ਥਾਣਾ ਦੋਰਾਹਾ, ਜ਼ਿਲਾ ਲੁਧਿਆਣਾ ਵਜੋਂ ਹੋਈ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਘਰ ਵਿੱਚ ਹੋਏ ਝਗੜੇ ਦੌਰਾਨ ਮਹਿਲਾ ਨੇ ਦੋਨਾਂ ਪੁੱਤਰਾਂ ਨੂੰ ਸਮਝਾਉਣ ਦਾ ਯਤਨ ਕੀਤਾ, ਪਰ ਇਸ ਦੌਰਾਨ ਉਹ ਤਣਾਅ ਕਾਰਨ ਹਾਰਟ ਅਟੈਕ ਦਾ ਸ਼ਿਕਾਰ ਹੋ ਗਈ।ਘਟਨਾ ਤੋਂ ਬਾਅਦ ਮਹਿਲਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੋਰਾਹਾ ਪੁਲਸ ਨੇ ਮੌਕੇ ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਰਦੀ ਦੀਆਂ ਛੁੱਟੀਆਂ ਤੇ ਸਕੂਲਾਂ ਦੇ ਸਮੇਂ ਨਾਲ ਜੁੜੀ ਅਪਡੇਟ
ਕੀ ਕਹਿੰਦੇ ਹਨ ਪੁਲਸ ਜਾਂਚ ਅਧਿਕਾਰੀ?
ਇਸ ਸਬੰਧੀ ਜਦੋਂ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਦੋਰਾਹਾ ਦੇ ਏਐਸਆਈ ਸ਼ਮਸ਼ੇਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪਿੰਡ ਬੁਆਣੀ ਵਿੱਚ ਦੋ ਭਰਾ ਜੋ ਕਿ ਡਰਾਈਵਰੀ ਕਰਦੇ ਹਨ ਅਤੇ ਅਣਵਿਆਹੇ ਹੋਏ ਹਨ, ਸ਼ਰਾਬ ਪੀ ਕੇ ਘਰ ਵਿੱਚ ਲੜ ਪਏ, ਜਿਨ੍ਹਾਂ ਦੀ ਲੜਾਈ ਨੂੰ ਰੋਕਣ ਗਈ ਉਨ੍ਹਾਂ ਦੀ ਮਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬਾਅਦ ਵਿੱਚ ਦੋਰਾਹਾ ਪੁਲਸ ਨੇ ਮ੍ਰਿਤਕਾ ਦੇ ਪੁੱਤਰ ਬਲਵਿੰਦਰ ਸਿੰਘ ਉਰਫ਼ ਬਿੰਦਰ ਦੇ ਬਿਆਨਾਂ ’ਤੇ ਪੁਲਸ ਰਿਪੋਰਟ ਦਰਜ ਕਰਕੇ ਸਿਵਲ ਹਸਪਤਾਲ ਪਾਇਲ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਲਾਂ ਲਈ ਲਾਜ਼ਮੀ ਹੋਇਆ ਇਹ ਕੰਮ! ਬਚੇ ਸਿਰਫ 15 ਦਿਨ
NEXT STORY