ਲੁਧਿਆਣਾ (ਸੁਰਿੰਦਰ ਸੰਨੀ) : ਸ਼ਹਿਰ 'ਚ ਟ੍ਰੈਫਿਕ ਨਿਯਮਾਂ ਦੀ ਪਰਵਾਹ ਨਾ ਕਰਨ ਵਾਲੇ ਸਾਵਧਾਨ ਹੋ ਜਾਣ। ਨਿਯਮ ਤੋੜਨ ’ਤੇ ਹੁਣ ਕੋਈ ਸਿਫਾਰਸ਼ ਨਹੀਂ ਚੱਲੇਗੀ ਕਿਉਂਕਿ ਚਲਾਨ ਦੀ ਕਮਾਨ ਹੁਣ ਟ੍ਰੈਫਿਕ ਪੁਲਸ ਦੀ ਤੀਜੀ ਅੱਖ ਕਰਨ ਜਾ ਰਹੀ ਹੈ। ਲੁਧਿਆਣਾ ਪੁਲਸ ਕੈਮਰਿਆਂ ਦੀ ਮਦਦ ਨਾਲ ਨਿਯਮ ਤੋੜਨ ਵਾਲਿਆਂ ਦੇ ਚਲਾਨ ਕਰਨ ਦਾ ਟ੍ਰਾਇਲ ਕਰ ਰਹੀ ਹੈ, ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਪੁਲਸ ਵੱਲੋਂ ਕੈਮਰਿਆਂ ਦੀ ਮਦਦ ਨਾਲ ਬਿਨਾਂ ਹੈਲਮੈੱਟ, ਰੈੱਡਲਾਈਟ ਜੰਪ, ਟ੍ਰਿੱਪਲ ਰਾਈਡਿੰਗ ਤੇ ਰੌਂਗ ਸਾਈਡ ਵਾਹਨ ਚਾਲਕਾਂ ਦੇ ਜ਼ਿਆਦਾ ਚਲਾਨ ਕੀਤੇ ਜਾ ਰਹੇ ਹਨ। ਹਾਲਾਂਕਿ ਪੁਲਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਦਾ ਵਿਧੀਪੂਰਨ ਉਦਘਾਟਨ ਅਜੇ ਕਰਵਾਇਆ ਜਾਣਾ ਹੈ, ਜਿਸ ਦੌਰਾਨ ਟ੍ਰਾਇਲ 'ਚ ਆ ਰਹੀਆਂ ਤਕਨੀਕੀ ਖ਼ਾਮੀਆਂ ਦੂਰ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਨਾਲ ਜੁੜੀ ਵੱਡੀ ਖ਼ਬਰ, ਹਾਈਕੋਰਟ ਨੇ ਮੰਗਿਆ ਜਵਾਬ
ਦੱਸ ਦੇਈਏ ਕਿ ਟ੍ਰੈਫਿਕ ਪੁਲਸ ਵੱਲੋਂ ਪਿਛਲੇ ਕਰੀਬ 5 ਸਾਲਾਂ ਤੋਂ ਰੈੱਡਲਾਈਟ ਜੰਪ ਕਰਨ ਵਾਲਿਆਂ ਦੇ ਕੈਮਰਿਆਂ ਦੀ ਮਦਦ ਨਾਲ ਆਨਲਾਈਨ ਚਲਾਨ ਕੀਤੇ ਜਾ ਰਹੇ ਹਨ। ਹਾਲਾਂਕਿ ਇਸ ਸਿਸਟਮ 'ਚ ਕੁੱਝ ਖਾਮੀਆਂ ਸਨ, ਜਿਨ੍ਹਾਂ 'ਚ ਹੌਲੀ-ਹੌਲੀ ਸੁਧਾਰ ਵੀ ਕੀਤਾ ਗਿਆ। ਰੈੱਡ ਲਾਈਟ ਜੰਪ ਕਰਨ ਦੇ ਜ਼ੁਰਮ 'ਚ ਜਿਨ੍ਹਾਂ ਚੌਂਕਾਂ 'ਚ ਚਲਾਨ ਹੋ ਰਹੇ ਸਨ, ਉਨ੍ਹਾਂ ਦੀ ਗਿਣਤੀ ਵੀ ਸੀਮਤ ਨਹੀਂ। ਹੁਣ ਸੇਫ ਸਿਟੀ ਕੈਮਰਿਆਂ ਨੂੰ ਈ-ਚਲਾਨ ਸਿਸਟਮ 'ਚ ਪੂਰੀ ਤਰ੍ਹਾਂ ਜੋੜਨ ਦਾ ਕਾਰਜ ਸ਼ੁਰੂ ਕੀਤਾ ਗਿਆ ਹੈ। ਇਸ ਲਈ ਵਿਸੇਸ਼ ਤੌਰ ’ਤੇ ਨੰਬਰ ਪਲੇਟ ਰੀਡਿੰਗ ਕੈਮਰੇ ਵੀ ਸਥਾਪਿਤ ਕੀਤੇ ਗਏ ਅਤੇ ਸਾਫਟਵੇਅਰ ਨੂੰ ਵੀ ਅਪਡੇਟ ਕਰ ਲਿਆ ਗਿਆ ਹੈ, ਜਿਸ ਦੀ ਮਦਦ ਨਾਲ ਇਕ ਦਰਜਨ ਦੇ ਕਰੀਬ ਟ੍ਰੈਫਿਕ ਜ਼ੁਰਮ ਦੇ ਦੋਸ਼ 'ਚ ਈ-ਚਲਾਨ ਕੀਤੇ ਜਾਣਗੇ। ਹਾਲਾਂਕਿ ਟ੍ਰਾਇਲ ਦੌਰਾਨ ਬਿਨਾਂ ਹੈਲਮੈੱਟ, ਰੈੱਡ ਲਾਈਟ ਜੰਪ, ਟ੍ਰਿੱਪਲ ਰਾਈਡਿੰਗ ਤੇ ਰੌਂਗ ਸਾਈਡ ਵਾਲਿਆਂ ਦੇ ਜ਼ਿਆਦਾ ਚਲਾਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਲੈ ਕੇ ਵੱਡੇ ਖ਼ਤਰੇ ਦੀ ਘੰਟੀ! ਹੋਸ਼ ਉਡਾਉਣ ਵਾਲੀ ਖ਼ਬਰ ਆਈ ਸਾਹਮਣੇ
ਚਲਾਨ 'ਚ ਮਨੁੱਖੀ ਮਦਦ ਨਾ ਦੇ ਬਰਾਬਰ
ਵਿਸ਼ੇਸ਼ ਗੱਲ ਹੈ ਕਿ ਕੈਮਰਿਆਂ ਦੀ ਮਦਦ ਨਾਲ ਹੋਣ ਵਾਲੇ ਈ-ਚਲਾਨ 'ਚ ਮਨੁੱਖੀ ਮਦਦ ਨਾ ਦੇ ਬਰਾਬਰ ਹੋਵੇਗੀ। ਸਾਰਾ ਕੰਮ ਆਟੋਮੈਟਿਕ ਕੈਮਰੇ ਹੀ ਕਰਨਗੇ। ਆਟੋਮੈਟਿਕ ਕੈਮਰੇ ਹੀ ਵਾਹਨ ਦੀ ਨੰਬਰ ਪਲੇਟ ਰੀਡ ਕਰਕੇ ਉਸ ਵੱਲੋਂ ਕੀਤੀ ਜਾ ਰਹੀ ਉਲੰਘਣਾ ਦਾ ਚਲਾਨ ਜਨਰੇਟ ਕਰਕੇ ਵਾਹਨ ਮਾਲਕ ਦੇ ਰਜਿਸਟਰਡ ਮੋਬਾਇਲ ਨੰਬਰ ’ਤੇ ਮੈਸੇਜ ਭੇਜ ਦੇਣਗੇ, ਜਿਸ ਨਾਲ ਚਲਾਨ ਦੀ ਕਾਪੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਲਿੰਕ ਨਾਲ ਚਲਾਨ ਨੂੰ ਆਨਲਾਈਨ ਅਦਾ ਵੀ ਕੀਤਾ ਜਾ ਸਕੇਗਾ। ਅਦਾ ਨਾ ਕਰਨ ਦੀ ਸੂਰਤ 'ਚ ਉਕਤ ਚਲਾਨ ਵਿਅਕਤੀ ਦੇ ਵਾਹਨ ਦੇ ਰਿਕਾਰਡ 'ਚ ਦਰਜ ਰਹੇਗਾ।
ਕਈ ਪੱਤਰਕਾਰਾਂ ਦੇ ਵੀ ਹੋਏ ਚਲਾਨ
ਇਸ ਦੇ ਨਾਲ ਹੀ ਲੁਧਿਆਣਾ ਪੁਲਸ ਦੀ ਇਸ ਵਿਸ਼ੇਸ਼ ਯੋਜਨਾ ਦਾ ਅਸਰ ਪੱਤਰਕਾਰੀ ਨਾਲ ਜੁੜੇ ਲੋਕਾਂ ’ਤੇ ਵੀ ਹੋਇਆ ਹੈ। ਅਜਿਹੇ ਕਈ ਪੱਤਰਕਾਰਾਂ ਦੇ ਵੀ ਬਿਨਾਂ ਹੈਲਮੈੱਟ ਦੇ ਜ਼ੁਰਮ 'ਚ ਚਲਾਨ ਹੋਏ ਹਨ, ਜੋ ਲਗਾਤਾਰ ਸਰਕਾਰੀ ਜਾਂ ਨਿੱਜੀ ਪ੍ਰੋਗਰਾਮਾਂ ਦੀ ਕਵਰੇਜ ਕਰਦੇ ਆਏ ਹਨ। ਪੱਤਰਕਾਰਾਂ 'ਚ ਰੋਸ ਵੀ ਪਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਖੰਨਾ 'ਚ ਵੱਡੀ ਵਾਰਦਾਤ : ਮਸ਼ਹੂਰ ਢਾਬੇ 'ਤੇ ਤਾੜ-ਤਾੜ ਚੱਲੀਆਂ ਗੋਲੀਆਂ
NEXT STORY