ਲੁਧਿਆਣਾ (ਮਹਿੰਦਰੂ): ਕਹਿੰਦੇ ਨੇ ਜਦੋਂ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ, ਤਾਂ ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ। ਅਜਿਹਾ ਹੀ ਕੁਝ ਲੁਧਿਆਣਾ ਦੇ ਇਕ ਪਰਿਵਾਰ ਨਾਲ ਹੋਇਆ, ਜਿਸ ਦੀ ਕਿਸਮਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਮਹਿਜ਼ ਕੁਝ ਹੀ ਘੰਟਿਆਂ ਵਿਚ ਚਮਕ ਗਈ।
4 ਘੰਟਿਆਂ ਵਿਚ ਬਣੇ ਲੱਖਪਤੀ
ਜੇਤੂ ਮਹਿਲਾ ਨੇ ਦੱਸਿਆ ਕਿ ਉਹ ਆਪਣੇ ਬੇਟੇ ਨਾਲ ਗੁਰੂ ਘਰ ਮੱਥਾ ਟੇਕਣ ਗਏ ਸਨ ਅਤੇ ਵਾਪਸੀ ਵੇਲੇ ਉਨ੍ਹਾਂ ਨੇ ਦੁਪਹਿਰੇ 2 ਵਜੇ 'ਡੀਅਰ ਮੰਥਲੀ ਲਾਟਰੀ' ਦੀ ਟਿਕਟ ਖਰੀਦੀ। ਸ਼ਾਮ 6 ਵਜੇ ਲਾਟਰੀ ਦਾ ਡਰਾਅ ਨਿਕਲਿਆ ਅਤੇ ਪਰਿਵਾਰ ਨੇ 10 ਲੱਖ ਰੁਪਏ ਦਾ ਦੂਜਾ ਇਨਾਮ ਜਿੱਤ ਲਿਆ। ਇਸ ਤਰ੍ਹਾਂ ਟਿਕਟ ਖਰੀਦਣ ਦੇ ਮਹਿਜ਼ 4 ਘੰਟਿਆਂ ਦੇ ਅੰਦਰ ਹੀ ਇਹ ਪਰਿਵਾਰ ਲੱਖਪਤੀ ਬਣ ਗਿਆ।
ਪਰਿਵਾਰ ਦੇ ਮੁਖੀ, ਜੋ ਕੱਪੜੇ ਦਾ ਕੰਮ ਕਰਦੇ ਹਨ, ਨੇ ਦੱਸਿਆ ਕਿ ਉਹ ਖੁਦ ਤਾਂ ਅਕਸਰ ਲਾਟਰੀ ਪਾਉਂਦੇ ਰਹਿੰਦੇ ਸਨ, ਪਰ ਇਸ ਵਾਰ ਉਨ੍ਹਾਂ ਦੀ ਪਤਨੀ ਨੇ ਪਹਿਲੀ ਵਾਰ ਟਿਕਟ ਖਰੀਦੀ ਸੀ। ਉਨ੍ਹਾਂ ਨੇ ਇਹ ਗੱਲ ਘਰ ਵਿਚ ਕਿਸੇ ਨੂੰ ਨਹੀਂ ਸੀ ਦੱਸੀ ਅਤੇ ਰਾਤ ਨੂੰ ਕਰੀਬ 10 ਵਜੇ ਜਦੋਂ ਨੰਬਰ ਚੈੱਕ ਕੀਤਾ ਤਾਂ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਪਰਿਵਾਰ ਦਾ ਕਹਿਣਾ ਹੈ ਕਿ ਉਹ ਇਸ ਇਨਾਮੀ ਰਾਸ਼ੀ ਨੂੰ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਵਰਤਣਗੇ।
ਲਾਟਰੀ ਵਿਕਰੇਤਾ 'ਗਾਂਧੀ ਬ੍ਰਦਰਜ਼' ਵੱਲੋਂ ਮਨਮੀਤ ਗਾਂਧੀ ਨੇ ਇਸ ਨੂੰ ਗੁਰੂ ਰਾਮਦਾਸ ਜੀ ਦੀ ਵਡਿਆਈ ਅਤੇ ਬਜ਼ੁਰਗਾਂ ਦਾ ਆਸ਼ੀਰਵਾਦ ਦੱਸਿਆ ਹੈ।ਮਨਮੀਤ ਗਾਂਧੀ ਨੇ ਉਮੀਦ ਜਤਾਈ ਹੈ ਕਿ ਨਵੇਂ ਸਾਲ ਦੀ ਇਹ ਸ਼ੁਰੂਆਤ ਬਹੁਤ ਸ਼ੁਭ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਵੱਡੇ ਇਨਾਮ ਨਿਕਲਣਗੇ। ਪਰਿਵਾਰ ਦੀ ਇਸ ਅਚਾਨਕ ਜਿੱਤ ਤੋਂ ਬਾਅਦ ਦੁਕਾਨ 'ਤੇ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ, ਜਿੱਥੇ ਜੇਤੂਆਂ ਦਾ ਸਨਮਾਨ ਕੀਤਾ ਗਿਆ ਅਤੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ।
ਪੰਜਾਬ ਵਿਚ ਇਕ ਹੋਰ ਵਿਆਹ ਦੌਰਾਨ ਪੈ ਗਿਆ ਭੜਥੂ! ਤਣਾਅਪੂਰਨ ਹੋਇਆ ਮਾਹੌਲ
NEXT STORY