ਚੰਡੀਗਡ਼੍ਹ, (ਭੁੱਲਰ)- ਪੰਜਾਬ ਦੇ ਕਿਸਾਨ ਆਗੂ ਸਮਾਜਸੇਵੀ ਅੰਨਾ ਹਜ਼ਾਰੇ ਨਾਲ ਮਿਲ ਕੇ ਕਿਸਾਨੀ ਮੰਗਾਂ ਲਈ ਹੁਣ ਸਾਂਝਾ ਅੰਦੋਲਨ ਕਰਨਗੇ। ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਨੇ ਰਾਸ਼ਟਰੀ ਕਿਸਾਨ ਮਹਾਸੰਘ ਦੇ ਸੱਦੇ ’ਤੇ ਅੰਨਾ ਹਜ਼ਾਰੇ ਨਾਲ ਮਿਲ ਕੇ 30 ਜਨਵਰੀ ਨੂੰ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸਾਂਝੇ ਅੰਦੋਲਨ ਤਹਿਤ ਇਸ ਦਿਨ ਦੇਸ਼ ਭਰ ’ਚ ਵੱਖ-ਵੱਖ ਰਾਜਾਂ ਦੀਆਂ ਰਾਜਧਾਨੀਆਂ ’ਚ ਕਿਸਾਨ ਆਗੂ ਮਰਨ ਵਰਤ ਸ਼ੁਰੂ ਕਰਨਗੇ। ਅੰਨਾ ਹਜ਼ਾਰੇ ਆਪਣੇ ਜੱਦੀ ਖੇਤਰ ਰਾਲੇਗਨਸਿੱਧੀ ’ਚ ਮਰਨ ਵਰਤ ’ਤੇ ਬੈਠਣਗੇ ਜਦਕਿ ਇਸੇ ਦਿਨ ਪੰਜਾਬ ਦੇ ਕਿਸਾਨ ਸੰਗਠਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਰਾਜਧਾਨੀ ਚੰਡੀਗਡ਼੍ਹ ’ਚ ਮਰਨ ਵਰਤ ’ਤੇ ਬੈਠਣਗੇ।
ਇਥੇ ਡੱਲੇਵਾਲ ਅਤੇ ਯੂਨੀਅਨ ਦੇ ਹੋਰ ਪ੍ਰਮੁੱਖ ਆਗੂਆਂ ਬੋਘ ਸਿੰਘ ਮਾਨਸਾ ਮੇਹਰ ਸਿੰਘ ਥੇਡ਼ੀ, ਕਾਕਾ ਸਿੰਘ ਕੋਟਡ਼ਾ, ਰੇਸ਼ਮ ਸਿੰਘ, ਮਾਨ ਸਿੰਘ ਤੋਂ ਇਲਾਵਾ ਕਿਸਾਨ ਵੈੱਲਫੇਅਰ ਕਮੇਟੀ ਦੇ ਆਗੂ ਬਲਦੇਵ ਸਿੰਘ ਸਿਰਸਾ ਨੇ ਪ੍ਰੈੱਸ ਕਾਨਫਰੰਸ ’ਚ ਇਸ ਅੰਦੋਲਨ ਦੇ ਪ੍ਰੋਗਰਾਮ ਦਾ ਐਲਾਨ ਕੀਤਾ। ਡੱਲੇਵਾਲ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ’ਚ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਖਰਚਿਆਂ ਦੇ ਆਧਾਰ ’ਤੇ ਫਸਲਾਂ ਦੇ 50 ਫੀਸਦੀ ਮੁੱਲ ਤੈਅ ਕਰਨ ਅਤੇ ਇਸ ਦਾ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰਨ, ਸੁਪਰੀਮ ਕੋਰਟ ’ਚ ਦਿੱਤਾ ਹਲਫੀਆ ਬਿਆਨ ਵਾਪਸ ਲੈਣ, ਮੁਕੰਮਲ ਕਰਜ਼ਾ ਮੁਆਫੀ, 60 ਸਾਲ ਦੀ ਉਮਰ ਤੋਂ ਬਾਅਦ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਅਤੇ ਗੰਨੇ ਦੇ ਬਕਾਏ ਦੀ ਸਾਰੀ ਅਦਾਇਗੀ ਤੁਰੰਤ ਕੀਤੇ ਜਾਣ ਦੇ ਮਾਮਲੇ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਅੰਦੋਲਨ ’ਚ ਅੰਨਾ ਹਜ਼ਾਰੇ ਅਨੁਸਾਰ ਸਹੀ ਲੋਕਪਾਲ ਬਣਾਉਣ ਦੀ ਮੰਗ ਵੀ ਸ਼ਾਮਲ ਹੈ। '
ਮੋਦੀ ਕਰਨਗੇ ਭਾਰਤੀ ਸਿਨੇਮਾ ਦੇ ਰਾਸ਼ਟਰੀ ਮਿਊਜ਼ੀਅਮ ਦਾ ਉਦਘਾਟਨ (ਪੜ੍ਹੋ 19 ਜਨਵਰੀ ਦੀਆਂ ਖਾਸ ਖਬਰਾਂ)
NEXT STORY