ਫ਼ਰੀਦਕੋਟ (ਜਗਤਾਰ) : ਪੰਜਾਬ ਦੇ ਕਿਸਾਨ ਹੁਣ ਕਣਕ ਅਤੇ ਝੋਨੇ ਦੇ ਖੇਤੀ ਚੱਕਰ 'ਚੋਂ ਨਿਕਲ ਕੇ ਬਦਲਵੀਂ ਖੇਤੀ ਵੱਲ ਮੁੜਦੇ ਨਜ਼ਰ ਆ ਰਹੇ ਹਨ। ਪੰਜਾਬ ਦੇ ਕਈ ਕਿਸਾਨ ਹਨ, ਜੋ ਕਣਕ-ਝੋਨੇ ਤੋਂ ਹਟ ਕੇ ਕੋਈ ਸਬਜ਼ੀਆਂ ਦੀ ਕਾਸ਼ਤ ਕਰ ਰਿਹਾ, ਕੋਈ ਡਰੈਗਨ ਫਰੂਟ ਅਤੇ ਕੋਈ ਸਟਰੋਬੈਰੀ ਦੀ ਖੇਤੀ ਕਰ ਰਿਹਾ ਪਰ ਫ਼ਰੀਦਕੋਟ ਦਾ ਕਿਸਾਨ ਗੁਰਜੀਤ ਸਿੰਘ ਨਾ ਹੀ ਅਨਾਜ ਦੀ ਫ਼ਸਲ ਦੀ ਖੇਤੀ ਕਰਦਾ ਹੈ ਅਤੇ ਨਾਂ ਹੀ ਕਿਸੇ ਫਰੂਟ ਦੀ, ਪਰ ਜੋ ਖੇਤੀ ਕਰਦਾ ਹੈ, ਉਸ ਦੇ ਦੱਸਣ ਮੁਤਾਬਕ ਇਹ ਬਹੁਤ ਲਾਹੇਵੰਦ ਹੈ। ਇਸ ਵਿਚ ਨਾਂ ਤਾਂ ਖ਼ਾਦ ਦਾ ਖ਼ਰਚਾ ਆਉਂਦਾ ਹੈ ਅਤੇ ਨਾਂ ਕੋਈ ਕੀਟਨਾਸ਼ਕ ਦੀ ਵਰਤੋਂ ਕਰਨੀ ਪੈਂਦੀ ਹੈ, ਅਤੇ ਨਾਂ ਹੀ ਇਸ ਦੀ ਕੋਈ ਬਹੁਤੀ ਦੇਖ-ਭਾਲ ਕਰਨੀ ਪੈਂਦੀ ਹੈ। ਕਿਸਾਨ ਦਾ ਕਹਿਣਾ ਕਿ ਇਸ ਨਾਲ ਪਾਣੀ ਦੀ ਵੀ ਬੱਚਤ ਹੁੰਦੀ ਹੈ ਅਤੇ ਮੁਨਾਫ਼ਾ ਵੀ ਕਾਫ਼ੀ ਜ਼ਿਆਦਾ ਹੁੰਦਾ।
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮੱਤਾ ਦਾ ਰਹਿਣ ਵਾਲਾ ਕਿਸਾਨ ਗੁਰਜੀਤ ਸਿੰਘ ਪਾਮ ਦੀ ਖੇਤੀ ਕਰਦਾ ਹੈ। ਇਸ ਨੂੰ ਲੋਕ ਅਕਸਰ ਵੱਡੇ ਹੋਟਲਾਂ, ਕਾਲੋਨੀਆਂ ਅਤੇ ਕੋਠੀਆਂ 'ਚ ਸਜਾਵਟ ਵਜੋਂ ਵਰਤਦੇ ਹਨ। ਗੁਰਜੀਤ ਸਿੰਘ ਦਾ ਕਹਿਣਾ ਕਿ ਉਸ ਦੇ ਐੱਨ. ਆਰ. ਆਈ. ਦੋਸਤ ਨੇ ਉਸ ਨੂੰ ਕੁੱਝ ਹਟ ਕੇ ਕਰਨ ਲਈ ਕਿਹਾ ਸੀ ਤਾਂ ਉਸ ਦੀ ਹੱਲਸ਼ੇਰੀ 'ਤੇ ਉਸ ਨੇ ਇਕ ਏਕੜ 'ਚ ਪਾਮ ਦੀ ਖੇਤੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਜਦੋਂ ਉਸ ਨੇ ਆਪਣੇ ਖੇਤ 'ਚ ਪਾਮ ਦੇ ਪੌਦੇ ਲਗਾਏ ਸਨ ਤਾਂ ਉਸ ਨੂੰ 52 ਰੁਪਏ ਦਾ ਇਕ ਪੌਦਾ ਮਿਲਿਆ ਸੀ। ਅੱਜ ਇਹ 7 ਮਹੀਨੇ ਦੇ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਸ 'ਤੇ ਖ਼ਰਚਾ ਨਾਂ ਦੇ ਬਰਾਬਰ ਹੈ ਅਤੇ ਬਹੁਤੀ ਸਾਂਭ-ਸੰਭਾਲ ਦੀ ਵੀ ਲੋੜ ਨਹੀਂ ਅਤੇ ਨਾਂ ਹੀ ਕੋਈ ਰੇਹ ਸਪਰੇਅ ਦੀ ਵਰਤੋਂ ਕਰਨੀ ਪੈਂਦੀ ਹੈ।
ਉਨ੍ਹਾਂ ਦੱਸਿਆ ਕਿ ਪਾਣੀ ਵੀ ਹਫ਼ਤੇ ਬਾਅਦ ਲਗਾਉਣਾਂ ਪੈਂਦਾ ਹੈ, ਜੋ ਕਣਕ ਅਤੇ ਨੇ ਤੋਂ ਕਾਫੀ ਘੱਟ ਹੈ। ਕਿਸਾਨ ਨੇ ਦੱਸਿਆ ਕਿ ਇਨ੍ਹਾਂ ਪੌਦਿਆਂ ਦੀ ਮੰਗ ਮਾਰਕੀਟ 'ਚ ਬਹੁਤ ਹੈ ਅਤੇ ਜੇਕਰ ਇਕ ਸਾਲ ਦਾ ਪੌਦਾ ਵੇਚੀਏ ਤਾਂ ਕਰੀਬ 500 ਤੋਂ 700 ਰੁਪਏ ਤੱਕ ਵਿਕ ਜਾਂਦਾ ਹੈ। ਜੇਕਰ 2 ਸਾਲ ਦਾ ਪੌਦਾ ਵੇਚੀਏ ਤਾਂ 1000 ਤੋਂ 1500 ਰੁਪਏ ਦਾ ਵਿਕ ਜਾਂਦਾ ਹੈ ਅਤੇ ਜੇਕਰ ਇਸ ਤੋਂ ਵੱਧ ਉਮਰ ਦਾ ਪੌਦਾ ਵੇਚੀਏ ਤਾਂ ਉਸ ਤੋਂ ਵੀ ਜ਼ਿਆਦਾ ਮੁਨਾਫ਼ਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਖੇਤੀ ਕਿਸਾਨਾਂ ਲਈ ਕਾਫੀ ਲਾਹੇਵੰਦ ਸਾਬਤ ਹੋ ਸਕਦੀ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਸਾਜਣਾ ਦਿਵਸ ਦੀ ਦਿੱਤੀ ਵਧਾਈ
NEXT STORY