ਜਲਾਲਾਬਾਦ (ਬੰਟੀ ਦਹੂਜਾ) : ਜਲਾਲਾਬਾਦ ਸ਼ਹਿਰ 'ਚ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਕਿਸਮਤ ਅਚਾਨਕ ਚਮਕ ਗਈ। ਤਿੰਨਾਂ ਨੇ ਲਾਟਰੀ 'ਚ 5-5 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ। ਇਨਾਮ ਜਿੱਤਣ ਦੀ ਜਾਣਕਾਰੀ ਮਿਲਦਿਆਂ ਹੀ ਜੇਤੂ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਲਾਟਰੀ ਵਿਕਰੇਤਾ ਦੀ ਦੁਕਾਨ ’ਤੇ ਪਹੁੰਚੇ। ਇੱਥੇ ਢੋਲ ਦੀ ਥਾਪ ’ਤੇ ਖੂਬ ਭੰਗੜਾ ਪਾਇਆ ਗਿਆ ਅਤੇ ਬਾਜ਼ਾਰ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਦੌਰਾਨ ਦੁਕਾਨ ਦੇ ਬਾਹਰ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਪਿੰਡ ਸਿਮਰੇਵਾਲਾ ਦੀ ਰਹਿਣ ਵਾਲੀ ਪਰਵੀਨ ਰਾਣੀ ਨੇ ਦੱਸਿਆ ਕਿ ਉਸ ਦੇ ਪਿਤਾ ਪਹਿਲਾਂ ਕਈ ਵਾਰ ਲਾਟਰੀ ਦੀਆਂ ਟਿਕਟਾਂ ਖ਼ਰੀਦ ਚੁੱਕੇ ਸਨ ਪਰ ਕਦੇ ਕੋਈ ਇਨਾਮ ਨਹੀਂ ਨਿਕਲਿਆ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਲਈ ਹਾਈਕੋਰਟ ਦਾ ਵੱਡਾ ਫ਼ੈਸਲਾ, ਬਾਅਦ 'ਚ ਨਿਯੁਕਤ ਸਿੱਧੀ ਭਰਤੀ ਵਾਲੇ ਮੁਲਾਜ਼ਮਾਂ ਤੋਂ...
ਇਸ ਕਾਰਨ ਉਸ ਦੇ ਪਿਤਾ ਉਸ ਨੂੰ ਟਿਕਟ ਖ਼ਰੀਦਣ ਤੋਂ ਮਨ੍ਹਾ ਕਰਦੇ ਸਨ। ਇਸ ਦੇ ਬਾਵਜੂਦ ਉਸ ਨੇ ਪਹਿਲੀ ਵਾਰ ਜਲਾਲਾਬਾਦ ਸਥਿਤ ਲਾਟਰੀ ਏਜੰਸੀ ਤੋਂ ਟਿਕਟ ਖ਼ਰੀਦੀ ਅਤੇ ਪਹਿਲੀ ਹੀ ਵਾਰ 'ਚ 5 ਲੱਖ ਰੁਪਏ ਦਾ ਇਨਾਮ ਜਿੱਤ ਲਿਆ। ਫਰੀਦਕੋਟ ਦੇ ਰਹਿਣ ਵਾਲੇ ਹਰੀਵੰਸ਼ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਜਲਾਲਾਬਾਦ ਆਏ ਸਨ। ਵਾਪਸ ਜਾਂਦੇ ਸਮੇਂ ਉਨ੍ਹਾਂ ਨੇ ਵੀ ਇਸੇ ਏਜੰਸੀ ਤੋਂ ਟਿਕਟ ਖਰੀਦੀ, ਜਿਸ ’ਤੇ ਉਨ੍ਹਾਂ ਦਾ ਪੰਜ ਲੱਖ ਰੁਪਏ ਦਾ ਇਨਾਮ ਨਿਕਲਿਆ। ਉੱਧਰ ਅਰਨੀਵਾਲਾ ਦੀ ਰਹਿਣ ਵਾਲੀ ਜਸਵੀਰ ਕੌਰ ਨੇ ਦੱਸਿਆ ਕਿ ਉਹ ਜਲਾਲਾਬਾਦ 'ਚ ਆਪਣੇ ਰਿਸ਼ਤੇਦਾਰਾਂ ਕੋਲ ਆਈ ਹੋਈ ਸੀ। ਇਸ ਦੌਰਾਨ ਉਸ ਨੇ 12 ਕਰੋੜ ਦੀਵਾਲੀ ਬੰਪਰ ਦੀ ਟਿਕਟ ਖ਼ਰੀਦੀ, ਜਿਸ ’ਤੇ ਉਸ ਦਾ ਪੰਜ ਲੱਖ ਰੁਪਏ ਦਾ ਇਨਾਮ ਨਿਕਲਿਆ।
ਇਹ ਵੀ ਪੜ੍ਹੋ : ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਹਾਈਕੋਰਟ ਨੇ ਦਿੱਤੇ ਵੱਡੇ ਹੁਕਮ, ਇਨ੍ਹਾਂ ਮੁਲਾਜ਼ਮਾਂ ਨੂੰ ਮਿਲੇਗਾ ਲਾਭ
ਲਾਟਰੀ ਏਜੰਸੀ ਦੇ ਸੰਚਾਲਕ ਨੇ ਦੱਸਿਆ ਕਿ ਜਸਵੀਰ ਕੌਰ ਦਾ ਦੀਵਾਲੀ ਬੰਪਰ ’ਤੇ ਸਿੱਧਾ ਪੰਜ ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਉੱਧਰ ਪਰਵੀਨ ਰਾਣੀ ਅਤੇ ਹਰੀਵੰਸ਼ ਨੇ ਨਾਗਾਲੈਂਡ ਸਟੇਟ ਲਾਟਰੀ ਦੀਆਂ 100 ਟਿਕਟਾਂ ਦੀ ਇਕ ਕਾਪੀ ਅੱਧੀ-ਅੱਧੀ (50-50 ਟਿਕਟਾਂ) ਖਰੀਦੀ ਸੀ। ਇਸ ਸੀਰੀਜ਼ ’ਤੇ 10-10 ਹਜ਼ਾਰ ਰੁਪਏ ਦੇ ਕੁੱਲ 100 ਇਨਾਮ ਨਿਕਲੇ, ਜਿਨ੍ਹਾਂ ਦੀ ਕੁੱਲ ਰਕਮ 10 ਲੱਖ ਰੁਪਏ ਬਣਦੀ ਹੈ। ਇਸ ਤਰ੍ਹਾਂ ਦੋਵਾਂ ਦੇ ਹਿੱਸੇ ਵਿਚ ਪੰਜ-ਪੰਜ ਲੱਖ ਰੁਪਏ ਆਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਜਲੰਧਰ 'ਚ ਕਿਊਰੋ ਮਾਲ ਨੇੜੇ ਘਰ 'ਚ ਲੱਗੀ ਅੱਗ, DJ ਵਾਲੇ ਦਾ ਸਾਮਾਨ ਸੜ ਕੇ ਹੋਇਆ ਸੁਆਹ
NEXT STORY