ਲੁਧਿਆਣਾ: ਸ਼ਾਤਿਰ ਠੱਗਾਂ ਵੱਲੋਂ ਪੰਜਾਬੀਆਂ ਨੂੰ ਠੱਗਣ ਲਈ ਹੁਣ ਪੰਜਾਬੀਆਂ ਨੂੰ ਹੀ ਵਰਤਿਆ ਜਾ ਰਿਹਾ ਹੈ। ਕਿਸੇ ਦੇ ਲਾਲਚ ਤਾਂ ਕਿਸੇ ਦੀ ਮਜਬੂਰੀ ਦਾ ਫ਼ਾਇਦਾ ਚੁੱਕ ਕੇ ਮੋਟੀਆਂ ਠੱਗੀਆਂ ਮਾਰੀਆਂ ਜਾ ਰਹੀਆਂ ਹਨ। ਪੰਜਾਬ ਦੇ ਕਈ ਉਦਯੋਗਪਤੀ, ਸਨਅਤਕਾਰ ਤੇ ਸੇਵਾਮੁਕਤ ਫ਼ੌਜੀ ਇਸ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ, ਜਿਨ੍ਹਾਂ ਨੂੰ ਟ੍ਰੇਡਿੰਗ ਐਪ ਰਾਹੀਂ ਪੈਸਾ ਦੋਗੁਣਾ ਕਰਨ ਦਾ ਲਾਲਚ ਦਿੱਤਾ ਗਿਆ ਤੇ ਉਨ੍ਹਾਂ ਦੀ ਸਾਰੀ ਜ਼ਿੰਦਗੀ ਦੀ ਕਮਾਈ ਠੱਗ ਲਈ ਗਈ। ਇਸ ਤਰੀਕੇ ਨਾਲ ਪਿਛਲੇ 2 ਸਾਲਾਂ ਵਿਚ ਹੀ ਤਕਰੀਬਨ 150 ਕਰੋੜ ਤੋਂ ਵੀ ਜ਼ਿਆਦਾ ਰੁਪਏ ਠੱਗੇ ਜਾ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਕਾਂਗਰਸ ਪਾਰਟੀ ਨੇ 6 ਸਾਲਾਂ ਲਈ ਪਾਰਟੀ ਤੋਂ ਬਾਹਰ ਕੱਢੇ 2 ਲੀਡਰ
ਵੱਡੀ ਗੱਲ ਇਹ ਹੈ ਕਿ ਇਸ ਕੰਮ ਦੇ ਲਈ ਕਿਸੇ ਹੋਰ ਨੂੰ ਨਹੀਂ ਸਗੋਂ ਪੰਜਾਬੀਆਂ ਨੂੰ ਹੀ ਮਜਬੂਰ ਕੀਤਾ ਜਾ ਰਿਹਾ ਹੈ, ਜਦਕਿ 'ਮਾਸਟਰਮਾਈਂਡ' ਕੋਈ ਹੋਰ ਹੈ। ਪੰਜਾਬ ਤੋਂ ਰੋਜ਼ਗਾਰ ਦੀ ਭਾਲ ਵਿਚ ਕੰਬੋਡੀਆ, ਥਾਈਲੈਂਡ ਤੇ ਦੁਬਈ ਗਏ ਲੋਕਾਂ ਤੋਂ ਠੱਗੀਆਂ ਮਾਰਨ ਦਾ ਕੰਮ ਕਰਵਾਇਆ ਜਾ ਰਿਹਾ ਹੈ। ਇਹ ਲੋਕ ਉੱਥੇ ਰੋਜ਼ਗਾਰ ਦੀ ਭਾਲ ਵਿਚ ਗਏ ਸੀ, ਪਰ ਉਨ੍ਹਾਂ ਤੋਂ ਧੱਕੇ ਨਾਲ ਇਹ ਕੰਮ ਕਰਵਾਇਆ ਜਾ ਰਿਹਾ ਹੈ ਤੇ ਅਜਿਹਾ ਨਾ ਕਰਨ 'ਤੇ ਜੇਲ੍ਹ ਭੇਜਣ ਦੀ ਧਮਕੀ ਵੀ ਦਿੱਤੀ ਜਾਂਦੀ ਹੈ। ਇਨ੍ਹਾਂ ਲੋਕਾਂ ਨੂੰ ਇਸ ਲੈਵਲ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਇਹ ਵੱਡੇ-ਵੱਡੇ ਅਫ਼ਸਰਾਂ ਨੂੰ ਵੀ ਗੱਲਾਂ ਵਿਚ ਫਸਾਉਣ ਵਿਚ ਸਫ਼ਲ ਹੋ ਜਾਂਦੇ ਹਨ।
ਕੰਬੋਡੀਆ ਤੋਂ ਪਰਤੇ ਨੌਜਵਾਨ ਨੇ ਕੀਤੇ ਖ਼ੁਲਾਸੇ
ਕੰਬੋਡੀਆ 'ਚ ਇਸ ਦਲਦਲ ਵਿਚ ਫੱਸ ਚੁੱਕੇ ਹੁਸ਼ਿਆਰਪੁਰ ਇਕ ਨੌਜਵਾਨ ਨੂੰ ਭਾਰਤ ਸਰਕਾਰ ਦੇ ਯਤਨਾਂ ਸਦਕਾ ਵਾਪਸ ਲਿਆਂਦਾ ਗਿਆ ਹੈ। ਉਕਤ ਨੌਜਵਾਨ ਨੇ ਦੱਸਿਆ ਕਿ ਉਹ ਕੈਨੇਡਾ ਜਾਣਾ ਚਾਹੁੰਦਾ ਸੀ, ਪਰ ਏਜੰਟ ਨੇ ਵੀਜ਼ਾ ਰਿਫ਼ਿਊਜ਼ ਹੋਣ ਦਾ ਕਹਿ ਕੇ ਥਾਈਲੈਂਡ ਭੇਜਣ ਦੀ ਗੱਲ ਕਹੀ। ਉੱਥੇ ਉਸ ਨੂੰ ਕਾਲ ਸੈਂਟਰ ਵਿਚ 1.5 ਲੱਖ ਰੁਪਏ ਤਨਖ਼ਾਹ 'ਤੇ ਨੌਕਰੀ ਦੀ ਵੀ ਆਫ਼ਰ ਦਿੱਤੀ ਗਈ। ਉੱਥੇ ਨੌਕਰੀ ਦੀ ਇੱਕੋ ਇਕ ਸ਼ਰਤ ਸੀ ਕਿ ਉਮੀਦਵਾਰ ਨੂੰ ਪੰਜਾਬੀ ਆਉਂਦੀ ਹੋਣੀ ਚਾਹੀਦੀ ਹੈ। ਜਦੋਂ ਉਸ ਨੇ ਉੱਥੋਂ ਟ੍ਰੇਨਿੰਗ ਲਈ ਤਾਂ ਸਮਝ ਗਿਆ ਕਿ ਇਹ ਗਲਤ ਕੰਮ ਕਰਦੇ ਹਨ। ਜਦੋਂ ਉਸ ਨੇ ਕੰਮ ਕਰਨ ਤੋਂ ਇਨਕਾਰ ਕੀਤਾ ਤਾਂ ਉਸ ਨੂੰ ਜੇਲ੍ਹ ਭੇਜਣ ਦੀ ਧਮਕੀ ਦਿੱਤੀ ਗਈ ਤੇ ਜ਼ਬਰਦਸਤੀ ਕੰਮ ਕਰਵਾਇਆ ਗਿਆ। ਉਸ ਨੇ ਦੱਸਿਆ ਕਿ ਸਿਰਫ਼ ਪੰਜਾਬ ਹੀ ਨਹੀਂ ਸਗੋਂ ਕੇਰਲ, ਮਹਾਰਾਸ਼ਟਰ, ਤਮਿਲਨਾਡੂ ਸਮੇਤ ਹੋਰ ਵੀ ਕਈ ਸੂਬਿਆਂ ਦੇ ਲੋਕ ਉੱਥੇ ਨੌਕਰੀ ਕਰ ਰਹੇ ਹਨ, ਜਿਨ੍ਹਾਂ ਨੂੰ ਆਪਣੇ ਸੂਬੇ ਦੇ ਲੋਕਾਂ ਨੂੰ ਫਸਾਉਣ ਲਈ ਵਰਤਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 9,10 ਤੇ 11 ਜੁਲਾਈ ਲਈ ਹੋ ਗਿਆ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ
ਹੋ ਚੁੱਕੀ ਹੈ ਕਰੋੜਾਂ ਰੁਪਏ ਦੀ ਠੱਗੀ: ADGP
ਏ.ਡੀ.ਜੀ.ਪੀ. ਸਾਈਬਰ ਕ੍ਰਾਈਮ ਵੀ. ਨੀਰਜਾ ਨੇ ਕਿਹਾ ਕਿ ਇਨ੍ਹਾਂ ਦੇ ਝਾਂਸੇ ਵਿਚ ਆ ਕੇ ਕਈ ਲੋਕਾਂ ਨੇ ਕਰੋੜਾਂ ਰੁਪਏ ਤਕ ਗੁਆ ਲਏ ਹਨ। ਤਕਰੀਬਨ 55 ਮਾਮਲਿਆਂ ਵਿਚ 1 ਕਰੋੜ ਤੋਂ ਵੱਧ ਦਾ ਨਿਵੇਸ਼ ਹੋਇਆ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ ਮਾਮਲੇ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਤੇ ਬਠਿੰਡਾ ਤੋਂ ਸਾਹਮਣੇ ਆਏ ਹਨ। ਏ.ਡੀ.ਜੀ.ਪੀ. ਨੇ ਵੀ ਮੰਨਿਆ ਕਿ ਫ਼ੋਨ 'ਤੇ ਠੱਗਾਂ ਵੱਲੋਂ ਪੰਜਾਬੀ ਬੋਲੇ ਜਾਣ ਕਾਰਨ ਪੰਜਾਬ ਦੇ ਲੋਕ ਇਨ੍ਹਾਂ 'ਤੇ ਭਰੋਸਾ ਕਰ ਬੈਠਦੇ ਹਨ ਤੇ ਫ਼ਿਰ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ : ਅਧਿਕਾਰੀਆਂ/ਕਰਮਚਾਰੀਆਂ ਦੀਆਂ ਛੁੱਟੀਆਂ ਤਿੰਨ ਮਹੀਨਿਆਂ ਲਈ ਰੱਦ
NEXT STORY