ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਨਗਰਪਾਲਿਕਾ ਚੋਣਾਂ ਵਿਚ 2 ਪੰਜਾਬੀ ਮੇਅਰ ਅਤੇ 17 ਕੌੰਸਲਰ ਚੁਣੇ ਗਏ ਹਨ। ਬ੍ਰਿਟਿਸ਼ ਕੋਲੰਬੀਆਂ ਦੀਆਂ ਕੁੱਲ 161 ਨਗਰਪਾਲਿਕਾਵਾਂ ਦੀਆਂ ਹੋਈਆਂ ਚੋਣਾਂ ਵਿਚ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਖ ਵੋਟਾਂ ਪਈਆਂ। ਦੇਰ ਰਾਤ ਐਲਾਨੇ ਗਏ ਨਤੀਜਿਆਂ ਵਿਚ ਫਗਵਾੜਾ ਨੇੜਲੇ ਪਿੰਡ ਖੁਰਮਪੁਰ ਦੇ ਸੁਰਿੰਦਰਪਾਲ ਸਿੰਘ ਰਾਠੌਰ ਵਿਲੀਅਮਜ਼ ਲੇਕ ਅਤੇ ਰਿਸ਼ੀ ਸ਼ਰਮਾ ਸੈਨਿਚ ਦੇ ਮੇਅਰ ਚੁਣੇ ਗਏ। ਇਨ੍ਹਾਂ ਚੋਣਾਂ ਵਿਚ 113 ਪੰਜਾਬੀ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ, ਜਿਨ੍ਹਾਂ ਵਿਚ 13 ਮੇਅਰ, 66 ਕੌਂਸਲਰ, 32 ਸਕੂਲ ਟਰੱਸਟੀ, 2 ਪਾਰਕ ਬੋਰਡ ਕਮਿਸ਼ਨਰ ਤੇ ਇਕ ਰੀਜਨਲ ਡਾਇਰੈਕਟਰ ਲਈ ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਸਨ।
ਇਨ੍ਹਾਂ ਚੋਣਾਂ ਵਿਚ 6 ਪੰਜਾਬਣਾਂ ਵੀ ਕੌਂਸਲਰ ਬਣਨ ਵਿਚ ਕਾਮਯਾਬ ਰਹੀਆਂ ਹਨ। ਜਲੰਧਰ ਨੇੜਲੇ ਪਿੰਡ ਪਤਾਰਾ ਨਾਲ ਸਬੰਧਤ ਮੋਹਨੀ ਸਿੰਘ ਕਲੋਨਾ ਤੋਂ ਪੰਜਵੀਂ ਵਾਰ ਕੌਂਸਲਰ ਚੁਣੀ ਗਈ ਹੈ। ਜ਼ਿਲ੍ਹਾ ਮੋਗਾਦੇ ਪਿੰਡ ਰੋਡੇ ਨਾਲ ਸਬੰਧਤ ਤੇ ਬ੍ਰਿਟਿਸ਼ ਕੋਲੰਬੀਆ ਦੇ ਅੰਗਰੇਜ਼ੀ ਤੇ ਪੰਜਾਬੀ ਵਿਚ ਛੱਪਣ ਵਾਲੇ ਇਕੋ-ਇਕ ਦੋਭਾਸ਼ੀ ਅਖ਼ਬਾਰ 'ਅਕਾਲੀ ਪ੍ਰੱਤਿਕਾ' ਦੇ ਜਨਰਲ ਮੈਨੇਜਰ ਖੁਸ਼ਦੇਵ ਸਿੰਘ ਦੇਵ ਸਿੱਧੂ ਐਬਟਸਫੋਰਡ ਤੋਂ ਤੀਜੀ ਵਾਰ ਅਤੇ ਪਿੰਡ ਢੁਡੀਕੇ ਦੇ ਉੱਘੇ ਵਕੀਲ ਅਮਰੀਕ ਨਾਰੰਗ ਪਹਿਲੀ ਵਾਰ ਐਬਟਸਫੋਰਡ ਤੋਂ ਕੌਂਸਲਰ ਚੁਣੇ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਸੁਰਾਂ ਦੇ ਮਾਣਕ ਮਾਸਟਰ ਸਲੀਮ, ਸਰਦਾਰ ਅਲੀ ਅਤੇ ਹਰਦੇਵ ਮਾਹੀਨੰਗਲ ਬੈਲਾਰੈਟ ਦੀਵਾਲੀ ਮੇਲੇ 'ਚ ਬੰਨ੍ਹਣਗੇ ਰੰਗ
ਜਲੰਧਰ ਸ਼ਹਿਰ ਨਾਲ ਸਬੰਧਤ ਕੁਲਵਿੰਦਰ ਸਿੰਘ 'ਕਿਨ' ਹਰਾਰ ਤੇ ਸ਼ਰਨ ਕੌਰ ਸੰਧੂ ਮਿਸ਼ਨ ਅਤੇ ਹੈਰੀ ਬੈਂਸ, ਮਨਦੀਪ ਸਿੰਘ ਨਾਗਰਾ ਪਟਿਆਲ਼ਾ ਦੀ ਮੀਰਾ ਗਿੱਲ ਤੇ ਸੁਹਾਨਾ ਗਿੱਲ਼ ਸਰੀ ਤੋੰ ਕੌਂਸਲਰ ਚੁਣੇ ਗਏ ਹਨ ਜਦਕਿ ਦਲਜੀਤ ਸਿੰਘ ਹੁੰਦਲ ਤੇ ਸਤਨਾਮ ਸਿੰਘ ਸੈਮ ਅਟਵਾਲ ਪੋਰਟ ਅਲਬਰਨੀ, ਕ੍ਰਿਸਟੀਨ ਸੰਧੂ ਲੇਕ ਕਾਊਚਨ, ਸਿਮੀ ਰਾਜਪੂਚ ਲੈਂਗਲੀ ਸੀਟ, ਮਹਿੰਦਰਪਾਲ ਸਿੰਘ ਪਾਲ ਮਿਨਹਾਸ ਨਿਊ ਵੈਸਟਮਿਨਸਟਰ, ਕਿਰਨ ਸਿੰਘ ਬਰਨਬੀ, ਜੱਟ ਪੁਰੂਡੈਲਟਾ ਤੋਂ ਕੌਂਸਲਰ ਬਣੇ ਹਨ। ਬੈਂਗਲੁਰੂ ਦੇ ਇੰਜੀਨੀਅਰ ਹਰਸ਼ਾਨ ਰਾਮਦਾਸ ਫਰਨੀ ਸ਼ਹਿਰ ਦੇ ਮੇਅਰ ਤੇ ਗੁਜਰਾਤ ਦੇ ਬਿਬ ਪਟੇਲ ਲੇਕ ਕੰਟਰੀ ਤੋਂ ਕੌਂਸਲਰ ਚੁਣੇ ਗਏ ਹਨ। ਜ਼ਿਲ੍ਹਾ ਮੋਗਾ ਦੇ ਪਿੰਡ ਚੂਹੜਚੱਕ ਦੇ ਅਰਸ਼ ਕਲੇਰ ਐਬਟਸਫੋਰਡ ਤੇ ਅਬੋਹਰ ਦੇ ਗੁਰਪ੍ਰੀਤ ਸਿੰਘ ਗੈਰੀ ਬਿੰਦ ਸਰੀ ਤੋਂ ਡਾਕਟਰ ਅਮੀਨ ਢਿੱਲੋਂ ਡੈਲਟਾ ਤੋਂ ਸਕੂਲ ਟਰਸੱਟੀ ਚੁਣੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬਲੋਚਿਸਤਾਨ 'ਚ ਅਧਿਆਪਕ ਦਾ ਕਤਲ ! ਗੁੱਸੇ 'ਚ ਸੜਕਾਂ 'ਤੇ ਉਤਰੇ ਲੋਕ, ਹਾਈਵੇਅ ਜਾਮ ਦੀ ਦਿੱਤੀ ਚਿਤਾਵਨੀ
NEXT STORY