ਭਵਾਨੀਗੜ੍ਹ (ਵਿਕਾਸ) : ਪੰਜਾਬ ਸਰਕਾਰ ਵੱਲੋਂ ਆਯੁਰਵੇਦ ਦੇ ਖੇਤਰ 'ਚ ਮਹੱਤਵਪੂਰਣ ਯੋਗਦਾਨ ਪਾਉਣ ਲਈ ਜ਼ਿਲ੍ਹਾ ਸੰਗਰੂਰ ਦੇ ਦੋ ਡਾਕਟਰਾਂ ਡਾ. ਮਲਕੀਅਤ ਸਿੰਘ ਘੱਗਾ ਜ਼ਿਲ੍ਹਾ ਆਯੁਰਵੇਦ ਤੇ ਯੂਨਾਨੀ ਅਫਸਰ ਅਤੇ ਆਯੁਰਵੇਦਿਕ ਡਾ.ਲਲਿਤ ਕਾਂਸਲ ਭਵਾਨੀਗੜ੍ਹ ਨੂੰ ਸਟੇਟ ਧਨਵੰਤਰੀ ਅਵਾਰਡ ਨਾਲ ਨਿਵਾਜਿਆ ਗਿਆ ਹੈ। ਇਹ ਅਵਾਰਡ ਬੀਤੇ ਦਿਨ ਸਟੇਟ ਆਰਟਸ ਕੌਂਸਲ ਚੰਡੀਗੜ੍ਹ ਵਿਖੇ ਹੋਏ ਇਕ ਵਿਸ਼ੇਸ਼ ਸਮਾਰੋਹ ਦੌਰਾਨ ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਵੀਰ ਸਿੰਘ ਵੱਲੋਂ ਪ੍ਰਦਾਨ ਕੀਤਾ ਗਿਆ। ਇਸ ਮੌਕੇ ਦਿਲਰਾਜ ਸਿੰਘ ਆਈਏਐੱਸ ਸੈਕਟਰੀ ਹੈਲਥ, ਡਾ.ਰਵੀ ਕੁਮਾਰ ਡੂਮੜਾ ਡਾਇਰੈਕਟਰ ਆਯੁਰਵੇਦ ਪੰਜਾਬ ਸਮੇਤ ਬਾਲਮੁਕੰਦ ਸ਼ਰਮਾ ਚੇਅਰਮੈਨ ਸਟੇਟ ਫੂਡ ਕਮਿਸ਼ਨ ਪੰਜਾਬ ਵੀ ਮੌਜੂਦ ਸਨ।
ਇਸ ਤੋਂ ਇਲਾਵਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਸਟੇਟ ਅਵਾਰਡ ਪ੍ਰਾਪਤ ਕਰਨ 'ਤੇ ਡਾ.ਘੱਗਾ ਅਤੇ ਡਾ. ਕਾਂਸਲ ਦੀ ਸ਼ਲਾਘਾ ਕੀਤੀ। ਇਸ ਮੌਕੇ ਡੀ.ਸੀ. ਚਾਬਾ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਲਈ ਇਹ ਬਹੁਤ ਵੱਡੇ ਮਾਣ ਦੀ ਗੱਲ ਹੈ ਕਿ ਦੋ ਸਟੇਟ ਪੱਧਰ ਅਵਾਰਡ ਉਨ੍ਹਾਂ ਦੇ ਜ਼ਿਲ੍ਹੇ ਨੂੰ ਮਿਲੇ ਹਨ। ਜ਼ਿਕਰਯੋਗ ਹੈ ਕਿ ਡਾ. ਘੱਗਾ ਨੇ ਜ਼ਿਲ੍ਹਾ ਆਯੁਰਵੇਦ ਤੇ ਯੂਨਾਨੀ ਅਫਸਰ ਵਜੋਂ ਸਰਕਾਰੀ ਪੱਧਰ 'ਤੇ ਆਯੁਰਵੇਦਿਕ ਸੇਵਾਵਾਂ ਦੇ ਵਿਕਾਸ ਤੇ ਪ੍ਰਬੰਧਨ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ, ਉੱਥੇ ਹੀ ਡਾ. ਕਾਂਸਲ ਨੇ ਆਯੁਰਵੇਦਿਕ ਡਾਕਟਰ ਦੇ ਤੌਰ 'ਤੇ ਮਰੀਜ਼ਾਂ ਦੇ ਇਲਾਜ, ਕਲੀਨਿਕਲ ਪ੍ਰੈਕਟਿਸ ਤੇ ਆਯੁਰਵੇਦਿਕ ਉਪਚਾਰਾਂ ਦੇ ਪ੍ਰਚਾਰ-ਪ੍ਰਸਾਰ ਵਿਚ ਮਹੱਤਵਪੂਰਣ ਕਾਰਜ ਕੀਤਾ ਹੈ। ਡਾ. ਕਾਂਸਲ ਨੇ ਆਖਿਆ ਕਿ ਇਹ ਸਨਮਾਨ ਪੰਜਾਬ ਸਰਕਾਰ ਵੱਲੋਂ ਆਯੁਰਵੇਦ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਇਕ ਵੱਡਾ ਕਦਮ ਹੈ। ਇਸਦੇ ਨਾਲ ਸਿਹਤ ਖੇਤਰ ਵਿਚ ਪਾਰੰਪਰਿਕ ਅਤੇ ਆਧੁਨਿਕ ਚਿਕਿਤਸਾ ਪ੍ਰਣਾਲੀਆਂ ਦੇ ਮਿਲਾਪ ਨੂੰ ਹੋਰ ਮਜ਼ਬੂਤੀ ਮਿਲੇਗੀ।
ਕੁੱਟਮਾਰ ਕਰਨ ਦੇ ਦੋਸ਼ਾਂ 'ਚ ਦਰਜਨ ਨਾਮਜ਼ਦ
NEXT STORY