ਮਾਨਸਾ (ਅਮਿਤ)—ਪੰਜਾਬ ਸਰਕਾਰ ਨੇ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਦੇ ਹੁਕਮ ਦਿੱਤੇ ਹੋਏ ਹਨ, ਪਰ ਕਿਸਾਨਾਂ ਨੇ ਸਰਕਾਰ ਦੇ ਉਲਟ ਚੱਲਦਿਆਂ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੇ ਦਲੀਲ ਨਾਲ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਸਰਕਾਰ ਨੂੰ ਝੋਨੇ ਦੀ ਲਵਾਈ ਤੋਂ ਪਰੇਸ਼ਾਨੀ ਹੈ ਤਾਂ ਇਸ ਦੇ ਬਦਲੇ ਹੋਰ ਫਸਲਾਂ ਦੇ ਸਰਕਾਰੀ ਮੁੱਲ ਤੈਅ ਕੀਤੇ ਜਾਣ।
ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਹ ਸਰਕਾਰ ਵਲੋਂ ਤੈਅ ਕੀਤੇ ਗਏ ਦਿਨ ਨੂੰ ਝੋਨੇ ਦੀ ਬਿਜਾਈ ਸ਼ੁਰੂ ਕਰਦੇ ਹਨ ਤਾਂ ਉਨ੍ਹਾਂ ਦੀ ਫਸਲ ਨੂੰ ਪੱਕਣ ਲਈ ਲੋੜੀਂਦਾ ਸਮਾਂ ਨਹੀਂ ਮਿਲਦਾ, ਜਿਸ ਕਾਰਨ ਮੰਡੀਆਂ 'ਚ ਨਮੀ ਵਧਣ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਇਸ ਤੋਂ ਇਲਾਵਾ ਸਰਕਾਰੀ ਸਮੇਂ ਮੁਤਾਬਕ ਬੀਜੇ ਚੌਲ ਸਹੀ ਆਕਾਰ 'ਚ ਵੱਧ-ਫੁੱਲ ਨਹੀਂ ਸਕਦੇ।
ਇੰਗਲੈਂਡ 'ਚ ਡੀ. ਜੀ. ਪੀ. ਦਾ ਵਿਰੋਧ ਕਰਨਾ ਕਾਇਰਾਨਾ ਹਰਕਤ : ਨਿਸ਼ਾਂਤ ਸ਼ਰਮਾ
NEXT STORY