ਬੱਧਨੀ ਕਲਾਂ(ਮਨੋਜ)-ਪੰਜਾਬ ਸਰਕਾਰ ਵੱਲੋਂ ਹਡ਼੍ਹਾਂ ਨਾਲ ਨਿਪਟਣ ਲਈ ਡਰੇਨਾਂ ਦੀ ਸਫਾਈ ਦੇ ਪੁਖਤਾ ਪ੍ਰਬੰਧ ਕਰਨ ਦੇ ਦਾਅਵਿਆਂ ਦੀ ਪੋਲ ਗਰਮੀ ਦੇ ਸੀਜ਼ਨ ਦੌਰਾਨ ਪਈ ਪਹਿਲੀ ਬਾਰਿਸ਼ ਨੇ ਅਰੰਭਿਕ ਪਡ਼ਾਅ ’ਤੇ ਖੋਲ੍ਹ ਦਿੱਤੀ। ਸਾਫ ਸਫਾਈ ਨਾ ਹੋਣ ਦੇ ਚੱਲਦੇ ਡਰੇਨਾਂ ’ਚ ਪਾਣੀ ਦਾ ਨਿਕਾਸ ਜਿਥੇ ਰੁਕ ਗਿਆ, ਉਥੇ ਜ਼ਿਆਦਾਤਰ ਪਿੰਡਾਂ ’ਚ ਛੱਪਡ਼ ਵੀ ਓਵਰ ਫਲੋਅ ਹੋ ਗਏ ਹਨ। ਅਜਿਹੀ ਸਥਿਤੀ ਕਿਸੇ ਇਕ ਪਿੰਡ ਦੀ ਨਹੀਂ, ਬਲਕਿ ਮਾਲਵਾ ਇਲਾਕੇ ਦੇ ਬਹੁਗਿਣਤੀ ਪਿੰਡਾਂ ’ਚੋਂ ਲੰਘਦੀਆਂ ਡਰੇਨਾਂ ਸਫਾਈ ਤੋਂ ਵਾਂਝੀਆਂ ਹਨ। ਤਾਜਾ ਮਾਮਲਾ ਮੋਗਾ ਜ਼ਿਲੇ ਦੇ ਪਿੰਡ ਰਣੀਆਂ ’ਚੋਂ ਲੰਘਦੀ ਡਰੇਨ ਦਾ ਹੈ, ਜਿਸ ਦੇ ਓਵਰਫਲੋਅ ਹੋਣ ਦੇ ਚੱਲਦੇ ਕਿਸਾਨਾਂ ਦੀਆਂ ਫਸਲਾਂ ’ਚ ਪਾਣੀ ਭਰ ਗਿਆ। ਇਸ ਤਰ੍ਹਾਂ ਦੀ ਬਣੀ ਸਥਿਤੀ ਸਬੰਧੀ ਪਿੰਡ ਵਾਸੀਆਂ ਨੇ ਮਾਮਲਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਹੈ, ਪਰ ਹਾਲ ਦੀ ਘਡ਼ੀ ਵਿਭਾਗ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ, ਜਿਸ ਕਾਰਨ ਕਿਸਾਨਾਂ ਦੀ ਡੁੱਬੀ ਫਸਲ ਦੇ ਬੇਹੱਦ ਨੁਕਸਾਨ ਹੋਣ ਦਾ ਖਦਸ਼ਾ ਖਡ਼ਾ ਹੋ ਗਿਆ ਹੈ। ਪਿੰਡ ਰਣੀਆਂ ਦੇ ਨਿਵਾਸੀ ਮਨਜੀਤ ਗਰੇਵਾਲ, ਬਿੰਦਰ ਅੌਲਖ, ਗੁਰਚਰਨ ਸਿੰਘ ਅਤੇ ਰਘੁਬੀਰ ਸਿੰਘ ਗਿੱਲ ਨੇ ਕਿਹਾ ਕਿ ਡਰੇਨਾਂ ਦੀ ਸਫਾਈ ਦਾ ਮਾਮਲਾ ਪਹਿਲਾਂ ਵੀ ਕਈ ਵਾਰ ਚੁੱਕਿਆ ਹੈ, ਪਰ ਵਿਭਾਗ ਦੇ ਸਿਰ ’ਤੇ ਜੂੰਅ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਡਰੇਨਾਂ ਦੀ ਸਫਾਈ ਨਾ ਹੋਣ ਦੇ ਚੱਲਦੇ ਪਿੰਡ ਦੇ ਕਿਸਾਨਾਂ ਦੀ ਫਸਲ ਆਏ ਸਾਲ ਡੁੱਬ ਜਾਂਦੀ ਹੈ, ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਆਰਥਿਕ ਮੰਦਹਾਲੀ ਦੀ ਮਾਰ ਝੱਲ ਰਹੇ ਕਿਸਾਨਾਂ ਦੀ ਸਮੱਸਿਅਾਂ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰ ਨੂੰ ਡਰੇਨਾਂ ਦੀ ਸਫਾਈ ਦੇ ਪ੍ਰਬੰਧ ਪਹਿਲਾਂ ਹੀ ਮੁਕੰਮਲ ਕਰਨ ਚਾਹੀਦੇ। ਉਨ੍ਹਾਂ ਕਿਹਾ ਕਿ ਜੇਕਰ ਡਰੇਨਾਂ ਦੀ ਸਫਾਈ ਸਮੇਂ ’ਤੇ ਕਰਵਾਈ ਹੁੰਦੀ ਤਾਂ ਕਿਸਾਨਾਂ ਨੂੰ ਅਜਿਹੀ ਸਮੱਸਿਅਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਉਨ੍ਹਾਂ ਦੋਸ਼ ਲਾਇਆ ਕਿ ਵਿਭਾਗ ਦੀ ਲਾਪ੍ਰਵਾਹੀ ਦੇ ਚੱਲਦੇ ਹੀ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ ਅਤੇ ਇਸਦੀ ਭਰਵਾਈ ਵੀ ਸਰਕਾਰ ਨੂੰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਮਜ਼ਬੂਰੀ ਵੱਸ ਸੰਘਰਸ਼ ਦਾ ਰਸਤਾ ਅਖਤਿਆਰ ਕਰਨ ਲਈ ਮਜ਼ਬੂਰ ਹੋਣਗੇ।
ਕਿਸਾਨਾਂ ਦੀ ਸਮੱਸਿਆ ਦਾ ਪਹਿਲ ਦੇ ਅਾਧਾਰ ’ਤੇ ਹੱਲ ਨਾ ਹੋਇਆ ਤਾਂ ਅਕਾਲੀ ਦਲ ਉਠਾਵੇਗਾ ਮਾਮਲਾ : ਪ੍ਰਧਾਨ ਸਾਹੋਕੇ
ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ ਨੇ ਕਿਹਾ ਕਿ ਪਿੰਡ ਰਣੀਆਂ ਸਮੇਤ ਹੋਰਾਂ ਪਿੰਡਾਂ ’ਚੋਂ ਲੰਘਦੀਆਂ ਡਰੇਨਾਂ ਦੀ ਸਮੱਸਿਅਾਂ ਦੇ ਚਲਦੇ ਕਿਸਾਨਾਂ ਦੀ ਫਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ, ਨਹੀਂ ਤਾਂ ਕਿਸਾਨਾਂ ਦਾ ਹੋਰ ਨੁਕਸਾਨ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਇਸ ਸਮੱਸਿਅਾਂ ਦੇ ਹੱਲ ਲਈ ਵਿਭਾਗ ਨੇ ਤੁਰੰਤ ਧਿਆਨ ਨਾ ਦਿੱਤਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਦੇ ਨਾਲ ਰਾਬਤਾ
ਬਣਾ ਕੇ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ।
ਅਫਸਰਸ਼ਾਹੀ ਉਪਰ ਚਡ਼੍ਹੀ ਨੀਲੇ ਰੰਗ ਦੀ ਪਰਤ ਨੇ ਕਾਂਗਰਸੀ ਕੀਤੇ ‘ਲਾਲ ਪੀਲੇ’
NEXT STORY