ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਹੀ ਨਾਗਰਿਕਾਂ ਨੂੰ ਸਿਹਤ ਬੀਮਾ ਕਵਰੇਜ ਪ੍ਰਦਾਨ ਕਰਨ ਲਈ ਇਕ ਇਤਿਹਾਸਕ ਪਹਿਲਕਦਮੀ ਕੀਤੀ ਹੈ। ਇਸ ਮਹੱਤਵਪੂਰਨ ਕਦਮ ਤਹਿਤ, ਪੰਜਾਬ ਦੇ ਕਰੀਬ 65 ਲੱਖ ਪਰਿਵਾਰਾਂ (ਲਗਭਗ 6.5 ਕਰੋੜ ਲੋਕਾਂ) ਨੂੰ ਪਰਿਵਾਰ ਪਿੱਛੇ 10 ਲੱਖ ਰੁਪਏ ਦਾ ਸਿਹਤ ਬੀਮਾ ਕਵਰ ਦਿੱਤਾ ਜਾ ਰਿਹਾ ਹੈ।
ਪੰਜਾਬ ਹੁਣ ਦੁਨੀਆ ਦਾ ਪਹਿਲਾ ਸੂਬਾ ਬਣਨ ਵੱਲ ਵਧ ਰਿਹਾ ਹੈ ਜਿਸ ਨੇ ਨਾ ਸਿਰਫ਼ ਯੂਨੀਵਰਸਲ ਹੈਲਥ ਕੇਅਰ ਦੀ ਗੱਲ ਕੀਤੀ ਹੈ, ਬਲਕਿ ਇਸ ਨੂੰ ਪ੍ਰਦਾਨ ਕਰਨ ਦੇ ਸਾਧਨ ਵੀ ਮੁਹੱਈਆ ਕਰਵਾਏ ਹਨ। ਪੰਜਾਬ ਭਰ ਵਿਚ ਇਹ ਸਕੀਮ ਜਲਦੀ ਹੀ ਲਾਗੂ ਕਰ ਦਿੱਤੀ ਜਾਵੇਗੀ।
ਖ਼ਾਸ ਗੱਲ ਇਹ ਹੈ ਕਿ ਇਸ ਯੋਜਨਾ ਲਈ ਕਿਸੇ ਆਮਦਨ ਸਰਟੀਫਿਕੇਟ ਜਾਂ ਰਾਸ਼ਨ ਕਾਰਡ ਦੀ ਲੋੜ ਨਹੀਂ ਹੋਵੇਗੀ। ਬੱਸ ਪੰਜਾਬ ਦੇ ਵਸਨੀਕ ਹੋਣ ਦੀ ਤਸਦੀਕ ਲਈ ਆਧਾਰ ਕਾਰਡ ਜਾਂ ਵੋਟਰ ਆਈ.ਡੀ. ਕਾਰਡ ਨਾਲ ਹੀ ਕੈਸ਼ਲੈੱਸ ਇਲਾਜ ਲਈ ਹੈਲਥ ਕਾਰਡ ਬਣ ਜਾਵੇਗਾ। ਸਰਕਾਰੀ ਕਰਮਚਾਰੀ, ਆਂਗਣਵਾੜੀ ਵਰਕਰ ਅਤੇ ਆਸ਼ਾ ਵਰਕਰ ਵੀ ਇਸ ਯੋਜਨਾ ਵਿੱਚ ਕਵਰ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਹੁਣ ਕੋਈ ਨੀਲਾ, ਪੀਲਾ, ਕਾਰਡ ਨਹੀਂ ਦੇਖਿਆ ਜਾਵੇਗਾ, ਜੋ ਪੰਜਾਬ ਦਾ ਵਾਸੀ ਹੈ ਇਸ ਯੋਜਨਾ ਤਹਿਤ ਉਸ ਦਾ ਇਲਾਜ ਹੋਵੇਗਾ। ਇਸ ਯੋਜਨਾ ਤਹਿਤ ਸਰਕਾਰੀ ਤੇ ਨਿੱਜੀ ਹਸਪਤਾਲਾਂ ‘ਚ ਹਰ ਬਿਮਾਰੀ ਦਾ ਮੁਫ਼ਤ ਇਲਾਜ ਹੋਵੇਗਾ।
ਕਪੂਰਥਲਾ 'ਚ ਡਿਊਟੀ ਤੋਂ ਘਰ ਜਾ ਰਹੀ ਔਰਤ 'ਤੇ ਫਾਇਰਿੰਗ ਕਰਨ ਵਾਲੇ 5 ਮੁਲਜ਼ਮ ਪੁਲਸ ਵੱਲੋਂ ਗ੍ਰਿਫ਼ਤਾਰ
NEXT STORY