ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਕੁਦਰਤ ਨੇ ਅੱਜ ਸਵੇਰ ਸਾਰ ਹੀ ਆਪਣਾ ਅਨੋਖਾ ਰੰਗ ਵਿਖਾਇਆ। ਮੌਸਮ ਦੀ ਬਦਲੀ ਕਰਵਟ ਕਾਰਨ ਅੱਜ ਸਵੇਰੇ ਦਿਨ ਚੜ੍ਹਦਿਆਂ ਹੀ ਇਕ ਵਾਰ ਫਿਰ ਤੋਂ ਹਨੇਰਾ ਛਾ ਗਿਆ। ਆਸਮਾਨ 'ਤੇ ਛਾਏ ਗਹਿਰੇ ਕਾਲੇ ਬੱਦਲਾਂ ਕਾਰਨ ਜਿੱਥੇ ਇਕਦਮ ਹੋਏ ਹਨੇਰੇ ਨਾਲ ਲੋਕ ਹੈਰਾਨ ਰਹਿ ਗਏ, ਉੱਥੇ ਹੀ ਹਨੇਰੇ ਕਾਰਨ ਲੋਕਾਂ ਨੂੰ ਫਿਰ ਤੋਂ ਲਾਈਟਾਂ ਜਗਾਉਣੀਆਂ ਪਈਆਂ। ਅੱਜ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਬਾਰਿਸ਼ ਪੈ ਰਹੀ ਹੈ।
ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਤੋਂ ਇਲਾਵਾ ਸੜਕ 'ਤੇ ਚੱਲਣ ਵਾਲੇ ਅਤੇ ਵਾਹਨ ਚਾਲਕਾਂ ਨੂੰ ਅਚਾਨਕ ਹੀ ਦਿਨ ਸਮੇਂ ਹੋਏ ਹਨੇਰੇ ਕਾਰਨ ਫਿਰ ਤੋਂ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਸਫਰ ਕਰਨਾ ਪਿਆ।
ਇਸ ਮੌਕੇ ਅਚਾਨਕ ਹੀ ਆਈ ਤੇਜ ਬਾਰਿਸ਼ ਨੇ ਆਉਣ ਵਾਲੇ ਸਮੇਂ ਵਿੱਚ ਪੈਣ ਵਾਲੀ ਠੰਡ ਦਾ ਵੀ ਲੋਕਾਂ ਨੂੰ ਅਹਿਸਾਸ ਕਰਾਇਆ ਕਿਉਂਕਿ ਨਵੰਬਰ ਦਾ ਮਹੀਨਾ ਵੀ ਚੜ੍ਹਨ 'ਤੇ ਅਜੇ ਤੱਕ ਠੰਡ ਦਾ ਕੋਈ ਖ਼ਾਸ ਅਸਰ ਜਾਂ ਦਾ ਕੋਈ ਨਾਮ ਨਿਸ਼ਾਨ ਨਹੀਂ ਸੀ ਪਰ ਹੁਣ ਹੋਈ ਇਸ ਬੇਮੌਸਮੀ ਬਾਰਿਸ਼ ਕਾਰਨ ਠੰਡ ਦਾ ਮੌਸਮ ਵੀ ਸ਼ੁਰੂ ਹੋਣ ਦਾ ਅਹਿਸਾਸ ਹੋ ਰਿਹਾ ਹੈ।
ਇਹ ਵੀ ਪੜ੍ਹੋ: ਕੈਨੇਡਾ ਦਾ ਕਹਿ ਪਤਨੀ ਤੋਂ ਠੱਗੇ ਲੱਖਾਂ ਰੁਪਏ, ਪਹਿਲਾਂ ਕਰਵਾਇਆ ਗਰਭਪਾਤ ਫਿਰ ਰਚੀ ਕਿਡਨੈਪਿੰਗ ਦੀ ਸਾਜਿਸ਼
ਇਸ ਸਬੰਧੀ ਸੇਵਾ ਮੁਕਤ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਸਤਨਾਮ ਸਿੰਘ ਮਿਆਣੀ ਨੇ ਕਿਹਾ ਕਿ ਇਹ ਮੌਸਮ ਖੇਤੀਬਾੜੀ ਅਤੇ ਗੰਦਲੇ ਹੋ ਰਹੇ ਵਾਤਾਵਰਨ ਦੇ ਮੱਦੇ ਨਜ਼ਰ ਲਾਹੇਵੰਦ ਸਾਬਤ ਹੋਵੇਗੀ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਝੋਨੇ ਦੀ ਪਰਾਲੀ ਦਾ ਸੀਜ਼ਨ ਚੱਲਣ ਅਤੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਏ ਜਾਣ ਕਾਰਨ ਵਾਤਾਵਰਣ ਬੇਹੱਦ ਗੰਧਲਾ ਹੋ ਚੁੱਕਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 16 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਦਫ਼ਤਰ ਤੇ ਵਿਦਿਅਕ ਅਦਾਰੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਹੁਣ ਮਿਲੇਗੀ ਇਹ ਖ਼ਾਸ ਸਹੂਲਤ
NEXT STORY