ਲੁਧਿਆਣਾ (ਪੰਕਜ)- ਅਤੇ ਆਪਣੇ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਵਿਪਨ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ (60) ਵਜੋਂ ਹੋਈ ਹੈ।
ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਵਿਪਨ ਕੁਮਾਰ ਨੇ ਦੋਸ਼ ਲਗਾਇਆ ਕਿ ਉਸ ਦੇ ਪੁੱਤਰ ਗੌਰਵ ਸੋਫਤ ਦਾ ਵਿਆਹ 4 ਮਹੀਨੇ ਪਹਿਲਾਂ ਹੋਇਆ ਸੀ, ਜਿਸ ’ਚ ਉਸ ਨੇ ਦਾਜ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਕੁਝ ਦਿਨ ਪਹਿਲਾਂ ਉਸ ਦੀ ਨੂੰਹ ਆਪਣੇ ਨਾਨਕੇ ਗਈ ਸੀ, ਜਿਸ ਤੋਂ ਬਾਅਦ ਉਹ ਕੁਝ ਦਿਨਾਂ ਤੱਕ ਫੋਨ ’ਤੇ ਉਸ ਨਾਲ ਗੱਲਾਂ ਕਰਦੀ ਰਹੀ ਪਰ ਅਚਾਨਕ ਉਸ ਦੇ ਅਤੇ ਉਸ ਦੇ ਪਿਤਾ ਦੇ ਵਿਵਹਾਰ ’ਚ ਹੈਰਾਨੀਜਨਕ ਤਬਦੀਲੀ ਆਈ। ਉਸ ਦੇ ਪਿਤਾ ਨੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਅਤੇ ਆਪਣੀ ਧੀ ਨੂੰ ਸਹੁਰਿਆਂ ਕੋਲ ਵਾਪਸ ਭੇਜਣ ਦੀ ਬਜਾਏ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਉਹ ਆਪਣੇ ਪੁੱਤਰ ਅਤੇ ਰਿਸ਼ਤੇਦਾਰਾਂ ਨਾਲ ਆਪਣੀ ਨੂੰਹ ਨੂੰ ਵਾਪਸ ਲਿਆਉਣ ਲਈ ਉਸ ਦੇ ਨਾਨਕੇ ਘਰ ਵੀ ਗਏ ਪਰ ਉਸ ਦੇ ਕੁੜਮ ਨੇ ਸਾਡੀ ਪਿਓ-ਪੁੱਤ ਦੀ ਬੇਇੱਜ਼ਤੀ ਕੀਤੀ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਉਸੇ ਤਰ੍ਹਾਂ ਸਜ਼ਾ ਦੇਵੇਗਾ, ਜਿਵੇਂ ਉਨ੍ਹਾਂ ਨੇ ਉਸ ਦੀ ਧੀ ਨੂੰ ਤੰਗ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਲਈ Good News! ਮਾਨ ਸਰਕਾਰ ਵੱਲੋਂ ਖ਼ਾਤਿਆਂ 'ਚ ਪਾਉਣ ਲਈ ਕਰੋੜਾਂ ਰੁਪਏ ਜਾਰੀ
ਵਿਪਨ ਕੁਮਾਰ ਨੇ ਦੋਸ਼ ਲਗਾਇਆ ਕਿ ਬਹੁਤ ਸਮਝਾਉਣ ਦੇ ਬਾਵਜੂਦ, ਉਸ ਦੀ ਨੂੰਹ ਅਤੇ ਉਸ ਦੇ ਪਿਤਾ ਉਸ ਨੂੰ ਧਮਕੀਆਂ ਦਿੰਦੇ ਰਹੇ, ਜਿਸ ਕਾਰਨ ਉਹ ਬੇਇੱਜ਼ਤ ਹੋ ਕੇ ਘਰ ਵਾਪਸ ਆ ਗਏ। 2 ਦਿਨਾਂ ਬਾਅਦ ਉਸ ਦਾ ਪੁੱਤਰ, ਧੀ ਅਤੇ 2 ਹੋਰ ਰਿਸ਼ਤੇਦਾਰ ਦੁਬਾਰਾ ਉਸ ਦੀ ਨੂੰਹ ਨੂੰ ਵਾਪਸ ਲਿਆਉਣ ਲਈ ਉਸ ਦੇ ਘਰ ਗਏ ਪਰ ਇਸ ਵਾਰ ਵੀ ਨੂੰਹ ਦੇ ਪਿਤਾ ਨੇ ਉਨ੍ਹਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜ਼ਲੀਲ ਕਰ ਕੇ ਵਾਪਸ ਭੇਜ ਦਿੱਤਾ।
ਉਦੋਂ ਤੋਂ ਉਹ ਮਾਨਸਿਕ ਤੌਰ ’ਤੇ ਬਹੁਤ ਪ੍ਰੇਸ਼ਾਨ ਹੈ ਅਤੇ ਉਹ ਸਮਾਜ ’ਚ ਹੋ ਰਹੀ ਬੇਇੱਜ਼ਤੀ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਇਸ ਲਈ ਉਹ ਖੁਦਕੁਸ਼ੀ ਕਰਨ ਜਾ ਰਿਹਾ ਹੈ ਅਤੇ ਇਸ ਦੀ ਪੂਰੀ ਤਰ੍ਹਾਂ ਜ਼ਿੰਮੇਵਾਰ ਉਸ ਦੀ ਨੂੰਹ ਅਤੇ ਉਸ ਦਾ ਪਿਤਾ ਹੋਣਗੇ, ਕਿਉਂਕਿ ਬਿਨਾਂ ਕਿਸੇ ਕਾਰਨ ਦੋਵਾਂ ਨੇ ਉਸ ਨੂੰ ਅਤੇ ਉਸ ਦੇ ਪੁੱਤਰ ਨੂੰ ਸਮਾਜਿਕ ਅਤੇ ਮਾਨਸਿਕ ਤੌਰ ’ਤੇ ਇੰਨਾ ਪ੍ਰੇਸ਼ਾਨ ਕਰ ਦਿੱਤਾ ਹੈ ਕਿ ਹੁਣ ਉਸ ਦੇ ਕੋਲ ਖੁਦਕੁਸ਼ੀ ਕਰਨ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਬਚਿਆ। ਇਸ ਤੋਂ ਬਾਅਦ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਦੇ ਭਰਾ ਨਰੇਸ਼ ਕੁਮਾਰ ਨੇ ਦੱਸਿਆ ਕਿ ਘਰ ’ਚ ਸਿਰਫ ਉਸ ਦਾ ਭਰਾ ਅਤੇ ਭਤੀਜਾ ਗੌਰਵ ਹੀ ਰਹਿੰਦੇ ਸਨ। ਗੌਰਵ ਦੇ ਵਿਆਹ ਤੋਂ ਬਾਅਦ 4 ਮਹੀਨੇ ਪਹਿਲਾਂ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਗੌਰਵ ਦੀ ਪਤਨੀ ਦੇ ਕੁਝ ਦਿਨ ਪਹਿਲਾਂ ਆਪਣੇ ਨਾਨਕੇ ਜਾਣ ਤੋਂ ਬਾਅਦ ਦੋਵੇਂ ਪਿਓ-ਪੁੱਤ ਬਹੁਤ ਪ੍ਰੇਸ਼ਾਨ ਸਨ। ਉਸ ਨੂੰ ਘਰ ਵਾਪਸ ਲਿਆਉਣ ਲਈ ਕਈ ਵਾਰ ਗਏ ਸਨ ਪਰ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਅਤੇ ਅਪਮਾਨਿਤ ਕੀਤਾ ਜਾਂਦਾ ਰਿਹਾ। ਘਟਨਾ ਦੀ ਜਾਣਕਾਰੀ ਮਿਲਣ ’ਤੇ ਸ਼ਿਮਲਾਪੁਰੀ ਥਾਣੇ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੀਖਾਰੀਆਂ ਤੋਂ ਬਚਾ ਕੇ ਲਿਆਂਦੇ ਬੱਚੇ ਪਿੰਗਲਵਾੜੇ 'ਚੋਂ ਹੋ ਗਏ ਫ਼ਰਾਰ!
NEXT STORY