ਸਪੋਰਟਸ ਡੈਸਕ : ਆਈ.ਪੀ.ਐੱਲ. ਦੇ ਸੀਜ਼ਨ 2025 ਵਿਚ ਪੰਜਾਬ ਕਿੰਗਜ਼ ਨਵੇਂ ਖਿਡਾਰੀਆਂ ਨਾਲ ਮੈਦਾਨ ਵਿਚ ਉਤਰਨ ਲਈ ਤਿਆਰ ਹੈ। ਨਿਲਾਮੀ ਵਿਚ ਪੰਜਾਬ ਕਿੰਗਜ਼ ਨੇ ਟੀ-20 ਵਿਚ ਤੇਜ਼ ਗੇਂਦਬਾਜ਼ ਵਜੋਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਅਰਸ਼ਦੀਪ ਸਿੰਘ ਦੇ ਰੂਪ ਵਿਚ ਭਾਰਤ ਲਈ ਪਹਿਲਾ ਖਿਡਾਰੀ ਖਰੀਦਿਆ। ਪੰਜਾਬ ਨੇ ਅਰਸ਼ਦੀਪ ਨੂੰ ਸ਼ਾਮਲ ਕਰਨ ਲਈ ਰਾਈਟ ਟੂ ਮੈਚ ਕਾਰਡ ਦੀ ਵਰਤੋਂ ਕੀਤੀ।
ਬੇਸ਼ੱਕ ਅਰਸ਼ਦੀਪ ਪਿਛਲੇ ਸੀਜ਼ਨ ’ਚ ਪੰਜਾਬ ਕਿੰਗਜ਼ ਦਾ ਹਿੱਸਾ ਸੀ ਪਰ ਉਸ ਨੂੰ ਰਿਟੇਨ ਨਹੀਂ ਕੀਤਾ ਗਿਆ। ਪਿਛਲੇ ਸੀਜ਼ਨ ’ਚ ਅਰਸ਼ਦੀਪ ਸਿੰਘ 4 ਕਰੋੜ ਰੁਪਏ ’ਚ ਟੀਮ ਲਈ ਖੇਡ ਰਿਹੇ ਸਨ, ਪਰ ਇਸ ਵਾਰ ਪੰਜਾਬ ਕਿੰਗਜ਼ ਨੇ 18 ਕਰੋੜ ਰੁਪਏ ਖਰਚ ਕੇ ਉਨ੍ਹਾਂ ਨੂੰ ਆਪਣੀ ਟੀਮ ’ਚ ਸ਼ਾਮਲ ਕੀਤਾ ਹੈ।
ਇੰਨਾ ਹੀ ਨਹੀਂ, ਭਾਰਤ ਲਈ ਟੀ-20 ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਯੁਜਵੇਂਦਰ ਚਾਹਲ ਨੂੰ ਵੀ ਪੰਜਾਬ ਕਿੰਗਜ਼ ਨੇ 18 ਕਰੋੜ ਰੁਪਏ ’ਚ ਖਰੀਦਿਆ ਹੈ। ਇਸ ਤੋਂ ਇਲਾਵਾ ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਈ.ਪੀ.ਐੱਲ 2024 ਵਿਚ ਟਰਾਫ਼ੀ ਜਿਤਾਉਣ ਵਾਲੇ ਕਪਤਾਨ ਸ਼੍ਰੇਅਸ ਅਈਅਰ ਨੂੰ 26.75 ਕਰੋੜ ਰੁਪਏ ਵਿਚ ਪੰਜਾਬ ਨੇ ਆਪਣੀ ਟੀਮ ਵਿਚ ਸ਼ਾਮਲ ਕੀਤਾ ਹੈ।
ਗਲੇਨ ਮੈਕਸਵੈੱਲ ਦੀ ਪੰਜਾਬ ਕਿੰਗਜ਼ ’ਚ ਫਿਰ ਵਾਪਸੀ
ਆਸਟ੍ਰੇਲੀਆ ਦੇ ਧਾਕੜ ਆਲਰਾਊਂਡਰ ਗਲੇਨ ਮੈਕਸਵੈੱਲ ਦੀ ਇਕ ਵਾਰ ਫਿਰ ਪੰਜਾਬ ਕਿੰਗਜ਼ ’ਚ ਵਾਪਸੀ ਹੋਈ ਹੈ। ਗਲੇਨ ਮੈਕਸਵੈੱਲ 2014 ਤੋਂ 2017 ਤੱਕ ਟੀਮ ਦਾ ਹਿੱਸਾ ਰਹੇ ਸਨ ਅਤੇ ਉਨ੍ਹਾਂ ਨੇ ਟੀਮ ਦੀ ਕਪਤਾਨੀ ਵੀ ਕੀਤੀ ਹੈ। ਗਲੇਨ ਮੈਕਸਵੈੱਲ ਨੂੰ ਪੰਜਾਬ ਕਿੰਗਜ਼ ਨੇ 4.20 ਕਰੋੜ ਰੁਪਏ ’ਚ ਟੀਮ ’ਚ ਸ਼ਾਮਲ ਕੀਤਾ ਹੈ। ਉਹ ਟੀਮ ਵਿਚ ਆਲਰਾਊਂਡਰ ਦੀ ਭੂਮਿਕਾ ਨਿਭਾਏਗਾ। ਪੰਜਾਬ ਕਿੰਗਜ਼ ਨੇ ਮਾਰਕਸ ਸਟੋਇਨਿਸ ਨੂੰ ਵੀ 11 ਕਰੋੜ ਰੁਪਏ ਵਿਚ ਆਪਣੀ ਟੀਮ ਵਿਚ ਸ਼ਾਮਲ ਕੀਤਾ ਹੈ। ਮਾਰਕਸ ਸਟੋਇਨਿਸ ਵੀ ਟੀਮ ਲਈ ਆਲਰਾਊਂਡਰ ਦੀ ਭੂਮਿਕਾ ਨਿਭਾਉਣਗੇ। ਮਾਰਕਸ ਸਟੋਇਨਿਸ ਵੀ 2018 ਵਿਚ ਪੰਜਾਬ ਕਿੰਗਜ਼ ਦਾ ਹਿੱਸਾ ਰਹਿ ਚੁੱਕੇ ਹਨ। ਉਸ ਦੌਰਾਨ ਟੀਮ ਨੇ ਉਨ੍ਹਾਂ ਨੂੰ 6.20 ਕਰੋੜ ਰੁਪਏ ’ਚ ਖਰੀਦਿਆ ਸੀ।
ਟੀਮ ਹਾਲੇ ਤੱਕ ਚੈਂਪੀਅਨ ਨਹੀਂ ਬਣ ਸਕੀ
110 ਕਰੋੜ ਰੁਪਏ ਤੋਂ ਵੱਧ ਦੀ ਪਰਸ ਰਾਸ਼ੀ ਨਾਲ ਨਿਲਾਮੀ ਵਿਚ ਸ਼ਾਮਲ ਹੋਣ ਵਾਲੀ ਪੰਜਾਬ ਕਿੰਗਜ਼ ਨੂੰ ਆਪਣੀ ਟੀਮ ਨੂੰ ਸ਼ੁਰੂ ਤੋਂ ਤਿਆਰ ਕਰਨਾ ਪਵੇਗਾ। ਪੰਜਾਬ ਕਿੰਗਜ਼ ਵੱਲੋਂ ਰਿਟੇਨ ਕੀਤੇ ਗਏ ਖਿਡਾਰੀਆਂ ਵਿਚ ਸ਼ਸ਼ਾਂਕ ਸਿੰਘ ਅਤੇ ਪ੍ਰਭਸਿਮਰਨ ਸਿੰਘ ਸ਼ਾਮਲ ਹਨ। ਫ੍ਰੈਂਚਾਇਜ਼ੀ ਨੂੰ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਰਿਟੇਨ ਕਰਨ ਵਿਚ ਸਿਰਫ਼ 9.5 ਕਰੋੜ ਰੁਪਏ ਖਰਚਣੇ ਪਏ ਸਨ। ਪੰਜਾਬ ਕਿੰਗਜ਼ ਦੇ ਸਫਰ ਦੀ ਗੱਲ ਕਰੀਏ ਤਾਂ ਟੀਮ ਹਾਲੇ ਤੱਕ ਚੈਂਪੀਅਨ ਨਹੀਂ ਬਣ ਸਕੀ। ਟੀਮ ਨੂੰ ਕਾਫ਼ੀ ਵਾਰ ਤਾਂ ਗਰੁੱਪ ਸਟੇਜ ਤੋਂ ਹੀ ਬਾਹਰ ਹੋਣਾ ਪਿਆ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਹ ਨਵੇਂ ਖਿਡਾਰੀ ਟੀਮ ਦੀ ਕਿਸਮਤ ਬਦਲ ਪਾਉਂਦੇ ਹਨ ਜਾਂ ਨਹੀਂ।
ਟੀਮ ਨੇ ਹੁਣ ਸਲਾਮੀ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ’ਤੇ ਲਗਾਉਣਾ ਹੈ ਦਾਅ
ਪੰਜਾਬ ਕਿੰਗਜ਼ ਨੇ 24 ਨਵੰਬਰ ਨੂੰ ਹੋਈ ਨਿਲਾਮੀ ਵਿਚ 5 ਖਿਡਾਰੀ ਖਰੀਦੇ ਹਨ। ਟੀਮ ਨੂੰ 25 ਨਵੰਬਰ ਨੂੰ ਆਪਣੇ ਸਲਾਮੀ ਬੱਲੇਬਾਜ਼, ਮਿਡਲ ਆਰਡਰ ਅਤੇ ਗੇਂਦਬਾਜ਼ੀ ਨੂੰ ਮਜ਼ਬੂਤ ਕਰਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ। ਟੀਮ ਵਿਚ ਹਾਲੇ ਸਿਰਫ 7 ਖਿਡਾਰੀ ਹੀ ਸ਼ਾਮਲ ਹੋ ਸਕੇ ਹਨ, ਜਿਸ ਵਿਚ 2 ਖਿਡਾਰੀ ਵਿਦੇਸ਼ੀ ਅਤੇ 5 ਖਿਡਾਰੀ ਭਾਰਤੀ ਹਨ।
ਨਿਲਾਮੀ ਵਿਚ ਖਰੀਦੇ ਗਏ ਖਿਡਾਰੀ
ਸ਼੍ਰੇਅਸ ਅਈਅਰ - 26.75 ਕਰੋੜ
ਅਰਸ਼ਦੀਪ ਸਿੰਘ - 18 ਕਰੋੜ (ਆਰ.ਟੀ.ਐੱਮ.)
ਯੁਜਵੇਂਦਰ ਚਾਹਲ - 18 ਕਰੋੜ
ਮਾਰਕਸ ਸਟੋਇਨਿਸ - 11 ਕਰੋੜ
ਗਲੇਨ ਮੈਕਸਵੈੱਲ- 4.20 ਕਰੋੜ
ਪੰਜਾਬ ਕਿੰਗਜ਼ ਦੇ ਰਿਟੇਨ ਖਿਡਾਰੀ
ਪ੍ਰਭਸਿਮਰਨ ਸਿੰਘ (4 ਕਰੋੜ ਰੁਪਏ)
ਸ਼ਸ਼ਾਂਕ ਸਿੰਘ (5.5 ਕਰੋੜ ਰੁਪਏ)
ਇਹ ਵੀ ਪੜ੍ਹੋ- IPL 2025 Mega Auction ; ਟੀਮਾਂ ਨੇ ਪਾਣੀ ਵਾਂਗ ਵਹਾਇਆ ਪੈਸਾ, 'ਮਾਲਾਮਾਲ' ਹੋ ਗਏ ਖਿਡਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਵਾਰਦਾਤ ; ਕਬੱਡੀ ਖਿਡਾਰੀ ਦਾ ਗੋਲ਼ੀਆਂ ਮਾਰ ਕੇ ਕਰ'ਤਾ ਕਤਲ, ਹਾਲੇ ਕੁਝ ਦਿਨ ਪਹਿਲਾਂ ਹੀ ਹੋਇਆ ਸੀ ਵਿਆਹ
NEXT STORY