ਬਾਘਾਪੁਰਾਣਾ (ਅਜੇ)- ਜ਼ਿਲ੍ਹਾ ਮੋਗਾ ਦੇ ਪਿੰਡ ਮਾਣੂੰਕੇ ਗਿੱਲ ਵਿਚ 3 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਖੰਡੇ ਕਿਰਪਾਨਾਂ ਦਿਖਾ ਕੇ ਸ਼ਰਾਬ ਦੇ ਠੇਕੇ ਦੇ ਕਰਿੰਦੇ ਤੋਂ ਕਰੀਬ 31 ਹਜ਼ਾਰ ਦੀ ਨਕਦੀ ਲੁੱਟ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟ ਦੀ ਸੂਚਨਾ ਮਿਲਣ 'ਤੇ ਠੇਕੇਦਾਰ ਸੁਖਰਾਜ ਸਿੰਘ , ਸੁਨੀਲ ਗਰੋਵਰ ਮੌਕੇ ਤੇ ਪੁੱਜੇ ਤਾਂ ਉਨ੍ਹਾਂ ਨੇ ਕਰਿੰਦੇ ਅਸੀਸਪਾਲ ਤੋਂ ਸਾਰੀ ਜਾਣਕਾਰੀ ਲਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 3 ਤੇ 4 ਜੂਨ ਲਈ ਵੱਡੀ ਭਵਿੱਖਬਾਣੀ! ਪੜ੍ਹੋ ਪੂਰੀ ਖ਼ਬਰ
ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਸਵੇਰੇ ਮਾਣੂੰਕੇ ਗਿੱਲ ਠੇਕੇ ਤੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਦਾਖ਼ਲ ਹੋ ਕੇ ਜਿਨ੍ਹਾਂ ਕੋਲ ਖੰਡੇ ਕਿਰਪਾਨਾਂ ਤੇ ਕਿਰਚ ਸੀ ਉਨ੍ਹਾਂ ਨੇ ਸਾਡੇ ਕਰਿੰਦੇ ਅਸ਼ੀਸ਼ਪਾਲ ਨੂੰ ਪਾਸੇ ਬੰਨ੍ਹ ਕੇ ਠੇਕੇ ਤੇ ਪਈ ਕਰੀਬ 31 ਹਜ਼ਾਰ ਦੀ ਨਕਦੀ ਲੁੱਟ ਕੇ ਲੈ ਗਏ। ਇਸ ਸਬੰਧ ਵਿਚ ਥਾਣਾ ਨਿਹਾਲ ਸਿੰਘ ਵਾਲਾ ਨੂੰ ਅਣਪਛਾਤੇ ਲੁਟੇਰਿਆਂ ਨੂੰ ਫੜਨ ਲਈ ਸੂਚਨਾ ਦਿੱਤੀ ਗਈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਮੋਟਰਸਾਈਕਲ ਸਵਾਰ ਲੁਟੇਰਿਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਨਕਦੀ ਦਵਾਈ ਜਾਵੇ ਤੇ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਜਲੀ ਦੇ ਖੰਭੇ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, 3 ਜ਼ਖਮੀ
NEXT STORY