ਲੁਧਿਆਣਾ (ਅਨਿਲ): ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਨੇਤਾਜੀ ਨਗਰ ਵਿਚ ਬੀਤੀ ਰਾਤ ਮਕਾਨ ਖ਼ਾਲੀ ਕਰਵਾਉਣ ਲਈ ਮਕਾਨ ਮਾਲਕ ਤੇ ਕਿਰਾਏਦਾਰ ਵਿਚਾਲੇ ਹੋਈ ਲੜਾਈ ਵਿਚ ਕਿਰਾਏਦਾਰ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਰਾਕੇਸ਼ ਗੁਲਾਟੀ ਦੇ ਰਿਸ਼ਤੇਦਾਰ ਰਾਜ ਮਹਿਤਾ ਨੇ ਦੱਸਿਆ ਕਿ ਰਾਕੇਸ਼ ਗੁਲਾਟੀ ਪਿਛਲੇ 10 ਸਾਲ ਤੋਂ ਨੇਤਾਜੀ ਨਗਰ ਵਿਚ ਕਿਰਾਏ ਦੇ ਮਕਾਨ 'ਤੇ ਆਪਣੀ ਪਤਨੀ ਤੇ 3 ਧੀਆਂ ਦੇ ਨਾਲ ਰਹਿੰਦਾ ਸੀ।

ਇਹ ਖ਼ਬਰ ਵੀ ਪੜ੍ਹੋ - 2 ਦਸੰਬਰ ਦੇ ਹੁਕਮਨਾਮਿਆਂ ਬਾਰੇ ਨਵ-ਨਿਯੁਕਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਰਾਕੇਸ਼ ਗੁਲਾਟੀ ਦੇ ਕਮਰੇ ਅੰਦਰ ਮਕਾਨ ਮਾਲਕ ਤੇ ਉਸ ਦੇ ਮੁੰਡੇ ਆਏ ਜੋ ਉਸ ਨੂੰ ਮਕਾਨ ਖ਼ਾਲੀ ਕਰਵਾਉਣ ਲਈ ਧਮਕੀਆਂ ਦੇਣ ਲੱਗ ਪਏ। ਇਸ ਦੌਰਾਨ ਦੋਹਾਂ ਧਿਰਾਂ ਵਿਚ ਬਹਿਸ ਹੋ ਗਈ ਤੇ ਮਾਲਕ ਨੇ ਕਿਰਾਏਦਾਰ ਰਾਕੇਸ਼ ਗੁਲਾਟੀ ਨੂੰ ਧੱਕਾ ਦੇ ਦਿੱਤਾ। ਇਸ ਮਗਰੋਂ ਰਾਕੇਸ਼ ਗੁਲਾਟੀ ਹੇਠਾਂ ਡਿੱਗ ਗਿਆ, ਜਿਸ ਨੂੰ ਇਲਾਜ ਲਈ ਡੀ.ਐੱਮ.ਸੀ. ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਰਾਕੇਸ਼ ਨੂੰ ਮ੍ਰਿਤਕ ਕਰਾਰ ਦਿੱਤਾ। ਫ਼ਿਲਹਾਲ ਪੁਲਸ ਉਕਤ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਾਰਦਾਤ ਮਗਰੋਂ ਮਕਾਨ ਮਾਲਕ ਆਪਣੇ ਘਰ ਨੂੰ ਤਾਲੇ ਲਗਾ ਕੇ ਪਰਿਵਾਰ ਸਮੇਤ ਫ਼ਰਾਰ ਹੋ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਗੈਸ ਸਿਲੰਡਰਾਂ ਦੀ ਸਪਲਾਈ ਹੋਵੇਗੀ ਠੱਪ! ਡੀਲਰਾਂ ਨੇ ਦਿੱਤੀ ਵੱਡੀ ਚਿਤਾਵਨੀ
NEXT STORY