ਜਲੰਧਰ (ਸੋਨੂੰ)— ਪੰਜਾਬ ਪੁਲਸ ਕਿਸੇ ਨਾ ਕਿਸੇ ਕਾਰਨਾਮੇ ਨੂੰ ਲੈ ਕੇ ਹਰ ਵਾਰ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਪੰਜਾਬ ਪੁਲਸ ਇਕ ਵਾਰ ਫਿਰ ਤੋਂ ਵੀਡੀਓ ਵਾਇਰਲ ਹੋਣ ਕਰਕੇ ਸੁਰਖੀਆਂ 'ਚ ਆ ਗਈ ਹੈ। ਦਰਅਸਲ ਸੀ. ਆਈ. ਏ. ਸਟਾਫ 'ਚ ਤਾਇਨਾਤ ਏ. ਐੱਸ. ਆਈ. ਸਰਫੁਦੀਨ ਨਾਂ ਦਾ ਪੁਲਸ ਮੁਲਾਜ਼ਮ ਸ਼ਰੇਆਮ ਇਕ ਸ਼ਰਾਬ ਤਸਕਰ ਸੇਮੇ ਤੋਂ 2500 ਰੁਪਏ ਲੈਂਦਾ ਨਜ਼ਰ ਆ ਰਿਹਾ ਹੈ।
ਇੰਨਾ ਹੀ ਨਹੀਂ ਪੁਲਸ ਮੁਲਾਜ਼ਮ ਸ਼ਰਾਬ ਤਸਕਰ ਨੂੰ ਇਹ ਵੀ ਕਹਿੰਦਾ ਹੈ ਕਿ ਹੈ ਕਿ ਇੰਨੇ ਨਾਲ ਕੀ ਹੋਵੇਗਾ ਤਾਂ ਅੱਗੇ ਤੋਂ ਸ਼ਰਾਬ ਤਸਕਰ ਮੁਲਾਜ਼ਮ ਨੂੰ ਇਹ ਕਹਿੰਦਾ ਹੋਇਆ ਸੁਣਾਈ ਦਿੰਦਾ ਹੈ ਕਿ ਉਹ ਬਾਕੀਆਂ ਨੂੰ ਤਾਂ 1000 ਜਾਂ 1500 ਦਿੰਦਾ ਹੈ, ਸਿਰਫ ਤੁਹਾਨੂੰ 2500 ਦੇ ਰਿਹਾ ਹਾਂ। ਜਿਸ ਤੋਂ ਬਾਅਦ ਪੁਲਸ ਮੁਲਾਜ਼ਮ ਪੈਸੇ ਲੈ ਕੇ ਉਥੋਂ ਵਾਪਸ ਚਲਾ ਜਾਂਦਾ ਹੈ।
ਏ. ਐੱਸ. ਆਈ. ਦੀਵਾਲੀ ਲੈਣ ਦੇ ਸਟਿੰਗ 'ਚ ਫਸ ਗਿਆ ਸੀ। ਦਰਅਸਲ ਬਸਤੀ ਬਾਵਾ ਖੇਲ ਦੇ ਰਾਜਾ ਗਾਰਡਨ ਦੇ ਰਹਿਣ ਵਾਲੇ ਸ਼ਰਾਬ ਤਸਕਰ ਸੇਮਾ ਨੇ ਮਹੀਨਾ ਲੈਣ ਆਏ ਏ. ਐੱਸ. ਆਈ. ਦੀ ਪੈਸੇ ਮੰਗਣ ਦੀ ਵੀਡੀਓ ਬਣਾ ਲਈ, ਜੋ ਕਿ ਬਾਅਦ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਆਪਣੇ ਘਰੋਂ ਨਿਕਲ ਕੇ ਸੇਮਾ ਏ. ਐੱਸ. ਆਈ. ਨੂੰ 2500 ਰੁਪਏ ਦਿੰਦਾ ਹੈ। ਇਸ ਦੌਰਾਨ ਏ. ਐੱਸ. ਆਈ. ਤਸਕਰ ਨੂੰ ਹੋਰ ਪੈਸੇ ਦੇਣ ਦੀ ਮੰਗ ਕਰਦਾ ਹੈ।
ਵੀਡੀਓ 'ਚ ਸ਼ਰਾਬ ਤਸਕਰ ਸਰਫੁਦੀਨ ਦੇ ਨਾਲ ਕਈ ਹੋਰ ਪੁਲਸ ਮੁਲਾਜ਼ਮਾਂ ਦੇ ਨਾਂ ਵੀ ਲੈ ਰਿਹਾ ਹੈ। ਵਾਇਰਲ ਹੋਈ ਇਸ ਵੀਡੀਓ ਤੋਂ ਬਾਅਦ ਜਲੰਧਰ ਪੁਲਸ ਵੀ ਹਰਕਤ 'ਚ ਆ ਗਈ ਹੈ ਅਤੇ ਉਕਤ ਪੁਲਸ ਮੁਲਾਜ਼ਮ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਐਕਟ ਹੇਠ ਏ. ਐੱਸ. ਆਈ. ਸਰਫੁਦੀਨ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਮੁਲਾਜ਼ਮਾਂ ਬਾਰੇ ਵੀ ਜਾਂਚ ਕੀਤੀ ਜਾਵੇਗੀ, ਜਿਨ੍ਹਾਂ ਦੇ ਨਾਂ ਸ਼ਰਾਬ ਤਸਕਰ ਨੇ ਵੀਡੀਓ 'ਚ ਲਏ ਹਨ।
ਮਨਮੋਹਨ ਸਿੰਘ ਤੇ ਕੈਪਟਨ ਦੀ ਅਗਵਾਈ 'ਚ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਵੇਗਾ ਕਾਂਗਰਸੀ ਵਫਦ
NEXT STORY