ਲੁਧਿਆਣਾ(ਰਿਸ਼ੀ)-ਡੇਰਾ ਸੱਚਾ ਸੌਦਾ ਮੁਖੀ ਦੇ ਹਾਈਕੋਰਟ 'ਚ ਚੱਲ ਰਹੇ ਕੇਸ ਕਾਰਨ ਪੰਜਾਬ ਵਿਚ ਕੀਤੇ ਹਾਈ ਅਲਰਟ ਤੋਂ ਬਾਅਦ ਜੇਕਰ 25 ਅਗਸਤ ਨੂੰ ਫੈਸਲਾ ਆਉਣ ਤੋਂ ਬਾਅਦ ਮਾਹੌਲ ਖਰਾਬ ਕਰਨ ਦਾ ਯਤਨ ਕੀਤਾ ਜਾਵੇ ਤਾਂ ਉਸ ਨਾਲ ਨਜਿੱਠਣ ਲਈ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਵੱਲੋਂ 2106 ਜਵਾਨਾਂ ਦੀ ਸਪੈਸ਼ਲ ਟੀਮ ਤਿਆਰ ਕੀਤੀ ਗਈ ਹੈ। ਜੋ ਹਰ ਤਰ੍ਹਾਂ ਦੀ ਸਥਿਤੀ ਕੰਟਰੋਲ ਕਰਨ ਦੇ ਸਮਰੱਥ ਹੈ। ਪੁਲਸ ਕਮਿਸ਼ਨਰ ਨੇ ਸ਼ਹਿਰ ਨੂੰ 4 ਜ਼ੋਨਾਂ ਵਿਚ ਵੰਡ ਕੇ ਏ. ਡੀ. ਸੀ. ਪੀ. ਰੈਂਕ ਦੇ ਅਧਿਕਾਰੀਆਂ ਦੀ ਸੁਪਰਵਿਜ਼ਨ ਵਿਚ ਟੀਮਾਂ ਬਣਾਈਆਂ ਹਨ, ਜੋ ਸਾਰਾ ਦਿਨ ਮਹਾਨਗਰ ਦੀਆਂ ਸੜਕਾਂ 'ਤੇ ਮੌਜੂਦ ਰਹਿਣਗੀਆਂ ਅਤੇ ਥਾਣਿਆਂ ਵਿਚ ਵੱਖਰੀ ਫੋਰਸ ਰੱਖੀ ਗਈ ਹੈ। ਸ਼ਹਿਰ ਭਰ ਵਿਚ ਹੋਣ ਵਾਲੀ ਨਾਕਾਬੰਦੀ ਦੇ ਨਾਲ-ਨਾਲ 12 ਸੰਵੇਦਨਸ਼ੀਲ ਪੁਆਇੰਟ ਕੱਢੇ ਗਏ ਹਨ, ਜਿੱਥੇ ਜੀ. ਓ. ਰੈਂਕ ਦੇ ਅਧਿਕਾਰੀ ਆਪ ਨਾਕਾ ਲਾਉਣਗੇ। 12 ਪੁਆਇੰਟਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਫਾਇਰ ਟੈਂਡਰ ਸਟੇਸ਼ਨ, 18 ਪੁਆਇੰਟਾਂ 'ਤੇ ਜ਼ਖਮੀਆਂ ਦੇ ਇਲਾਜ ਲਈ ਡਾਕਟਰਾਂ ਦੀ ਟੀਮ ਅਤੇ ਵਾਹਨਾਂ ਨੂੰ ਚੁੱਕਣ ਲਈ ਰਿਕਵਰੀ ਵੈਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ।
ਜੇਲ 'ਚ ਮੰਗੀ 2500 ਲੋਕਾਂ ਨੂੰ ਰੱਖਣ ਦੀ ਜਗ੍ਹਾ
ਪੁਲਸ ਕਮਿਸ਼ਨਰੇਟ ਢੋਕੇ ਵੱਲੋਂ ਸੈਂਟਰਲ ਜੇਲ ਤੋਂ 2 ਹਜ਼ਾਰ ਤੋਂ 2500 ਲੋਕਾਂ ਨੂੰ ਰੱਖਣ ਦੀ ਜਗ੍ਹਾ ਮੰਗੀ ਗਈ ਹੈ। ਪੁਲਸ ਮੁਤਾਬਕ ਐਮਰਜੈਂਸੀ ਪੈਣ 'ਤੇ ਇੰਨੇ ਲੋਕਾਂ ਨੂੰ ਰੱਖਣ ਦੇ ਲਈ ਪਹਿਲਾਂ ਜਗ੍ਹਾ ਦਾ ਇੰਤਜ਼ਾਮ ਕਰ ਕੇ ਰੱਖੇ ਤਾਂਕਿ ਲੋੜ ਪੈਣ 'ਤੇ ਸਥਿਤੀ ਕੰਟਰੋਲ ਕਰਨ 'ਚ ਕੋਈ ਮੁਸ਼ਕਿਲ ਨਾ ਹੋਵੇ।
ਆਨ ਦਿ ਸਪੋਟ ਹੋਵੇਗੀ ਐੱਫ. ਆਈ. ਆਰ.
ਐਮਰਜੈਂਸੀ ਸਮੇਂ ਸਥਿਤੀ 'ਤੇ ਕੰਟਰੋਲ ਕਰਨ ਅਤੇ ਐੱਫ. ਆਈ. ਆਰ. ਦਰਜ ਕਰਨ ਲਈ ਪੁਲਸ ਅਧਿਕਾਰੀਆਂ ਨੂੰ ਉੱਚ ਅਧਿਕਾਰੀਆਂ ਦੇ ਹੁਕਮ ਲੈਣ ਦਾ ਇੰਤਜ਼ਾਰ ਨਾ ਕਰਨਾ ਪਵੇ, ਇਸ ਲਈ ਹਰ ਜੀ. ਓ. ਦੇ ਨਾਲ ਇਕ ਡਿਊਟੀ ਮੈਜਿਸਟ੍ਰੇਟ ਮੌਜੂਦ ਰਹੇਗਾ ਤਾਂ ਕਿ ਆਨ ਦਲ ਸਪੋਟ ਕਾਰਵਾਈ ਕੀਤੀ ਜਾ ਸਕੇ।
ਹਲਕਾ ਸੁਲਤਾਨਪੁਰ ਲੋਧੀ 'ਚ ਭਾਰੀ ਗਿਣਤੀ ਵਿਚ ਸੁਰੱਖਿਆ ਕਰਮਚਾਰੀ ਤਾਇਨਾਤ
NEXT STORY