ਚੰਡੀਗੜ੍ਹ (ਸੁਸ਼ੀਲ)- ਰੋਪੜ ਰੇਂਜ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨਾਲ ਸਬੰਧਤ ਰਿਸ਼ਵਤ ਮਾਮਲੇ ’ਚ ਜਲਦੀ ਹੀ ਪੰਜਾਬ ਪੁਲਸ ਦੇ ਕਈ ਆਈ. ਪੀ. ਐੱਸ. ਤੇ ਜੂਨੀਅਰ ਅਧਿਕਾਰੀਆਂ ’ਤੇ ਗਾਜ ਡਿੱਗ ਸਕਦੀ ਹੈ। ਸੀ. ਬੀ. ਆਈ. ਸੂਤਰਾਂ ਦੀ ਮੰਨੀਏ ਤਾਂ ਸੀ. ਬੀ. ਆਈ. ਮਾਮਲੇ ’ਚ ਆਈ. ਪੀ. ਐੱਸ. ਅਧਿਕਾਰੀਆਂ ਨੂੰ ਸੰਮਨ ਜਾਰੀ ਕਰਨ ਜਾ ਰਹੀ ਹੈ ਤਾਂ ਜੋ ਸੀ. ਬੀ. ਆਈ. ਪੁਲਸ ਅਧਿਕਾਰੀਆਂ ਨੂੰ ਸੈਕਟਰ-30 ਸਥਿਤ ਦਫ਼ਤਰ ’ਚ ਬੁਲਾ ਕੇ ਪੁੱਛਗਿੱਛ ਕਰ ਸਕੇ।
ਇਹ ਖ਼ਬਰ ਵੀ ਪੜ੍ਹੋ - CM ਮਾਨ ਦੀਆਂ Fake Videos ਬਾਰੇ 'ਆਪ' ਦੇ ਵੱਡੇ ਖ਼ੁਲਾਸੇ! ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਨ ਵਾਲੇ...
ਸੀ. ਬੀ. ਆਈ. ਸਾਹਮਣੇ ਕਈ ਅਧਿਕਾਰੀਆਂ ਦੀ ਭੂਮਿਕਾ ਸ਼ੱਕੀ ਪਾਈ ਗਈ ਹੈ। ਰੋਪੜ ਰੇਂਜ ਦੇ ਡੀ. ਆਈ. ਜੀ. ਕੋਲ ਵੀ ਹਰ ਮਹੀਨੇ ਪੈਸੇ ਆਉਂਦੇ ਸਨ, ਜੋ ਰੋਪੜ ਰੇਂਜ ’ਚ ਤਾਇਨਾਤ ਪੁਲਸ ਮੁਲਾਜ਼ਮ ਹੀ ਡੀ. ਆਈ. ਜੀ. ਨੂੰ ਪਹੁੰਚਾਉਂਦੇ ਸਨ। ਸੀ. ਬੀ. ਆਈ. ਹੁਣ ਰੋਪੜ ਰੇਂਜ ’ਚ ਤਾਇਨਾਤ ਕਈ ਅਧਿਕਾਰੀਆਂ ਦੀ ਜਾਇਦਾਦ ਦੇ ਵੇਰਵਿਆਂ ਦੀ ਜਾਂਚ ਕਰ ਰਹੀ ਹੈ। ਮਾਮਲੇ ’ਚ ਪੰਜਾਬ ਪੁਲਸ ਦੇ 3 ਆਈ. ਪੀ. ਐੱਸ. ਅਧਿਕਾਰੀਆਂ ’ਤੇ ਸੀ. ਬੀ. ਆਈ. ਜਲਦ ਹੀ ਸ਼ਿਕੰਜਾ ਕੱਸਣ ਜਾ ਰਹੀ ਹੈ।
ਹਰਚਰਨ ਸਿੰਘ ਭੁੱਲਰ ਨੂੰ ਸੀ. ਬੀ. ਆਈ. ਵੱਲੋਂ ਫੜੇ ਜਾਣ ਤੋਂ ਬਾਅਦ ਕਈ ਲੋਕ ਬੁੱਧਵਾਰ ਨੂੰ ਸੀ. ਬੀ. ਆਈ. ਕੋਲ ਪਹੁੰਚੇ। ਉਨ੍ਹਾਂ ਨੇ ਭੁੱਲਰ ਦੀਆਂ ਕਈ ਜਾਇਦਾਦਾਂ ਬਾਰੇ ਸੀ. ਬੀ. ਆਈ. ਨੂੰ ਦੱਸਿਆ ਸੀ। ਇਸੇ ਦੇ ਮੱਦੇਨਜ਼ਰ ਸੀ. ਬੀ. ਆਈ. ਦੀ ਟੀਮ ਨੇ ਵੀਰਵਾਰ ਦੁਪਹਿਰ ਭੁੱਲਰ ਦੀ ਸੈਕਟਰ 40 ਸਥਿਤ ਕੋਠੀ ਨੰਬਰ 1489 ਦੀ ਤਲਾਸ਼ੀ ਲਈ। ਸੀ. ਬੀ. ਆਈ. ਨੇ ਜਦੋਂ ਕੋਠੀ ਅੰਦਰੋਂ ਟਾਈਲਾਂ ਹਟਾਈਆਂ ਤਾਂ ਅੰਦਰੋਂ ਜਾਇਦਾਦ ਦੇ ਦਸਤਾਵੇਜ਼ ਮਿਲੇ, ਜਿਨ੍ਹਾਂ ਨੂੰ ਸੀ. ਬੀ. ਆਈ. ਨੇ ਜ਼ਬਤ ਕਰ ਲਿਆ ਹੈ। ਸੀ. ਬੀ. ਆਈ. ਦੋ ਘੰਟੇ ਤੱਕ ਉਨ੍ਹਾਂ ਦੀ ਕੋਠੀ ’ਚ ਤਲਾਸ਼ੀ ਲੈਣ ਤੋਂ ਬਾਅਦ ਵਾਪਸ ਚਲੀ ਗਈ। ਘਰ ’ਚੋਂ ਮਿਲੇ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਸੂਤਰਾਂ ਮੁਤਾਬਕ ਸੀ. ਬੀ. ਆਈ. ਹਰਚਰਨ ਸਿੰਘ ਭੁੱਲਰ ਨੂੰ ਦੁਬਾਰਾ ਜ਼ਿਲਾ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਸਕਦੀ ਹੈ। ਸੀ. ਬੀ. ਆਈ. ਨੇ ਗ੍ਰਿਫ਼ਤਾਰੀ ਤੋਂ ਬਾਅਦ ਭੁੱਲਰ ਤੇ ਵਿਚੋਲੇ ਕ੍ਰਿਸ਼ਨੂ ਨੂੰ ਅਦਾਲਤ ’ਚ ਪੇਸ਼ ਤਾਂ ਕੀਤਾ ਪਰ ਉਸ ਦਾ ਰਿਮਾਂਡ ਨਹੀਂ ਮੰਗਿਆ ਸੀ। 16 ਅਕਤੂਬਰ ਨੂੰ ਸੀ. ਬੀ. ਆਈ. ਨੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੀ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਨੂੰ ਨਿਆਂਇਕ ਹਿਰਾਸਤ ’ਚ ਬੁੜੈਲ ਜੇਲ ਭੇਜ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ! ਵੇਖੋ LIST
ਸੀ. ਬੀ. ਆਈ. ਕ੍ਰਿਸ਼ਨੂ ਦਾ ਜਲਦੀ ਹੀ ਪੁਲਸ ਰਿਮਾਂਡ ਹਾਸਲ ਕਰੇਗੀ। ਸੀ. ਬੀ. ਆਈ. ਪਤਾ ਲਾਵੇਗੀ ਕਿ ਉਹ ਕਿਹੜੇ-ਕਿਹੜੇ ਆਈ. ਪੀ. ਐੱਸ. ਅਧਿਕਾਰੀਆਂ ਲਈ ਦਲਾਲ ਵਜੋਂ ਕੰਮ ਕਰਦਾ ਸੀ। ਉਸ ਦਾ ਰਿਮਾਂਡ ਲੈਣ ਤੋਂ ਬਾਅਦ ਕਈ ਪੁਲਸ ਅਧਿਕਾਰੀ ਵੀ ਫਸ ਸਕਦੇ ਹਨ।
ਈ. ਡੀ. ਤੇ ਸੀ. ਬੀ. ਆਈ. ਮਿਲ ਕੇ ਫਰੋਲਣਗੀਆਂ ਅਧਿਕਾਰੀਆਂ ਦੀ ਜਾਇਦਾਦ ਦਾ ਰਿਕਾਰਡ
ਪੰਜਾਬ ਪੁਲਸ ਦੇ ਕਈ ਆਈ. ਪੀ. ਐੱਸ. ਅਧਿਕਾਰੀਆਂ ਦੀ ਜਾਇਦਾਦ ਦਾ ਰਿਕਾਰਡ ਸੀ. ਬੀ. ਆਈ. ਦੇ ਨਾਲ-ਨਾਲ ਈ. ਡੀ. ਵੀ ਇਕੱਠਾ ਕਰਨ ’ਚ ਲੱਗੀ ਹੋਈ ਹੈ। ਦੋਵੇਂ ਇਕਾਈਆਂ ਮਿਲ ਕੇ ਕੰਮ ਕਰਨਗੀਆਂ। ਭੁੱਲਰ ਦੇ ਫੜੇ ਜਾਣ ਤੋਂ ਬਾਅਦ ਈ. ਡੀ. ਨੂੰ ਪਤਾ ਲੱਗਾ ਹੈ ਕਿ ਪੰਜਾਬ ਪੁਲਸ ਦੇ ਅਧਿਕਾਰੀਆਂ ਨੇ ਕਰੋੜਾਂ ਦੀ ਜਾਇਦਾਦ ਬਣਾਈ ਹੋਈ ਹੈ।
ਲਗਾਤਾਰ ਦੂਜੇ ਦਿਨ ਹੁਸ਼ਿਆਰਪੁਰ ਜ਼ਿਲ੍ਹੇ 'ਚ ਵੱਡਾ ਐਨਕਾਊਂਟਰ! ਚੱਲੀਆਂ ਤਾਬੜਤੋੜ ਗੋਲ਼ੀਆਂ
NEXT STORY