ਇੰਟਰਨੈਸ਼ਨਲ ਡੈਸਕ- ਕੈਨੇਡਾ ਵਿੱਚ ਸੰਗਠਿਤ ਅਪਰਾਧ ਅਤੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਗਈ ਇੱਕ ਵੱਡੀ ਜਾਂਚ ਤੋਂ ਬਾਅਦ 7 ਕੈਨੇਡੀਅਨ ਪੁਲਸ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਗ੍ਰਿਫਤਾਰ ਕੀਤੇ ਗਏ ਅਧਿਕਾਰੀਆਂ ਵਿੱਚ ਪੰਜਾਬੀ ਮੂਲ ਦਾ ਇੱਕ ਸਾਰਜੰਟ ਵੀ ਸ਼ਾਮਲ ਹੈ।
'ਪ੍ਰੋਜੈਕਟ ਸਾਊਥ' ਤਹਿਤ ਹੋਈ ਕਾਰਵਾਈ
ਯਾਰਕ ਰੀਜਨਲ ਪੁਲਸ (YRP) ਵੱਲੋਂ 'ਪ੍ਰੋਜੈਕਟ ਸਾਊਥ' ਨਾਮ ਹੇਠ ਚਲਾਈ ਗਈ ਇਸ ਮਹੀਨਿਆਂ ਬੱਧੀ ਜਾਂਚ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਪੁਲਸ ਨੇ ਯਾਰਕ ਰੀਜਨ ਵਿੱਚ ਕਤਲ ਦੀ ਇੱਕ ਸਾਜ਼ਿਸ਼ ਨੂੰ ਨਾਕਾਮ ਕੀਤਾ। ਜਾਂਚ ਦੌਰਾਨ ਸਾਹਮਣੇ ਆਇਆ ਕਿ ਟੋਰਾਂਟੋ ਪੁਲਸ ਸਰਵਿਸ ਦੇ ਕੁਝ ਅਧਿਕਾਰੀਆਂ ਨੇ ਗੈਰ-ਕਾਨੂੰਨੀ ਢੰਗ ਨਾਲ ਪੁਲਸ ਡਾਟਾਬੇਸ ਤੋਂ ਗੁਪਤ ਜਾਣਕਾਰੀ ਕੱਢ ਕੇ ਅਪਰਾਧਿਕ ਨੈੱਟਵਰਕਾਂ ਨਾਲ ਸਾਂਝੀ ਕੀਤੀ ਸੀ। ਇਸ ਜਾਣਕਾਰੀ ਦੀ ਵਰਤੋਂ ਬਾਅਦ ਵਿੱਚ ਜਬਰਨ ਵਸੂਲੀ, ਵਪਾਰਕ ਲੁੱਟਾਂ-ਖੋਹਾਂ ਅਤੇ ਗੋਲੀਬਾਰੀ ਵਰਗੀਆਂ ਘਟਨਾਵਾਂ ਵਿੱਚ ਕੀਤੀ ਗਈ।
ਇਹ ਵੀ ਪੜ੍ਹੋ- ਸੱਤਾ ਤੋਂ ਤਿਲਕ ਆ ਗਿਆ ਸੜਕਾਂ 'ਤੇ ! ਹੁਣ ਟੈਕਸੀ ਚਲਾ ਕੇ ਗੁਜ਼ਾਰਾ ਕਰ ਰਿਹਾ ਪਾਕਿ ਦਾ ਸਾਬਕਾ ਡਿਪਟੀ ਸਪੀਕਰ
ਪੰਜਾਬੀ ਮੂਲ ਦੇ ਅਧਿਕਾਰੀ ਤੇ ਹੋਰ ਗ੍ਰਿਫਤਾਰੀਆਂ
ਗ੍ਰਿਫਤਾਰ ਕੀਤੇ ਗਏ ਪੁਲਸ ਮੁਲਾਜ਼ਮਾਂ ਵਿੱਚ 38 ਸਾਲਾ ਸਾਰਜੰਟ ਸੌਰਭਜੀਤ ਬੇਦੀ (ਟੋਰਾਂਟੋ ਪੁਲਸ ਸਰਵਿਸ) ਦਾ ਨਾਮ ਪ੍ਰਮੁੱਖ ਤੌਰ 'ਤੇ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ, ਇਸ ਮਾਮਲੇ ਵਿੱਚ ਕੁੱਲ 19 ਹੋਰ ਲੋਕਾਂ 'ਤੇ ਵੀ ਵੱਖ-ਵੱਖ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਵਿੱਚ ਮਿਲਟਨ ਨਿਵਾਸੀ 32 ਸਾਲਾ ਦਲਜੀਤ ਸਿੰਘ ਵੀ ਸ਼ਾਮਲ ਹੈ।
ਲੱਗੇ ਗੰਭੀਰ ਦੋਸ਼
ਇਨ੍ਹਾਂ ਅਧਿਕਾਰੀਆਂ 'ਤੇ ਕਈ ਗੰਭੀਰ ਇਲਜ਼ਾਮ ਲਗਾਏ ਗਏ ਹਨ, ਜਿਨ੍ਹਾਂ ਵਿੱਚ ਗੁਪਤ ਪੁਲਸ ਡਾਟਾਬੇਸ ਦੀ ਗਲਤ ਵਰਤੋਂ ਅਤੇ ਜਾਣਕਾਰੀ ਲੀਕ ਕਰਨਾ, ਰਿਸ਼ਵਤਖੋਰੀ ਅਤੇ ਹਥਿਆਰਾਂ ਦੀ ਸਪਲਾਈ ਨਾਲ ਸਬੰਧਤ ਮਾਮਲੇ, ਕੋਕੀਨ ਦੀ ਤਸਕਰੀ ਅਤੇ ਨਿੱਜੀ ਜਾਇਦਾਦ (ਜਿਵੇਂ ਪਾਸਪੋਰਟ, ਹੈਲਥ ਕਾਰਡ ਅਤੇ ਕ੍ਰੈਡਿਟ ਕਾਰਡ) ਦੀ ਚੋਰੀ ਵਰਗੇ ਕੇਸ ਸ਼ਾਮਲ ਹਨ।
ਪੁਲਸ ਮੁਖੀਆਂ ਦਾ ਸਖ਼ਤ ਰੁਖ਼
ਯਾਰਕ ਰੀਜਨਲ ਪੁਲਸ ਦੇ ਚੀਫ ਜਿਮ ਮੈਕਸਵੀਨ ਨੇ ਕਿਹਾ ਕਿ ਪੁਲਸ ਵਿੱਚ ਭ੍ਰਿਸ਼ਟਾਚਾਰ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਟੋਰਾਂਟੋ ਪੁਲਸ ਦੇ ਚੀਫ ਮਾਈਰਨ ਡੇਮਕਿਵ ਨੇ ਵੀ ਵਿਸ਼ਵਾਸ ਦਿਵਾਇਆ ਕਿ ਇਹ ਬਹੁਤ ਗੰਭੀਰ ਦੋਸ਼ ਹਨ ਅਤੇ ਇਨ੍ਹਾਂ ਦਾ ਸਖ਼ਤ ਜਵਾਬ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਹੈਂ..! ਚੋਰੀ ਕਰਨ ਆਏ ਦਾ ਘਰ ਵਾਲਿਆਂ ਨੇ ਚਾੜ੍ਹਿਆ ਕੁਟਾਪਾ, ਫ਼ਿਰ ਆਪੇ ਥਾਣੇ ਪਹੁੰਚ ਗਿਆ ਚੋਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਸਲਾਮਾਬਾਦ ਧਮਾਕੇ ਦਾ ਖੁੱਲ੍ਹਿਆ ਰਾਜ਼! ਸਾਬਕਾ RAW ਏਜੰਟ ਦੇ ਵੀਡੀਓ ਨੇ ਹਿਲਾਇਆ ਪਾਕਿਸਤਾਨ
NEXT STORY