ਗੁਰਦਾਸਪੁਰ ( ਗੁਰਪ੍ਰੀਤ)- ਗੁਰਦਾਸਪੁਰ ਪੁਲਸ ਵੱਲੋਂ ਸ਼ਰਾਰਤੀ ਅੰਸਰਾਂ ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਜਿਸ ਦੇ ਤਹਿਤ ਜੋੜਾ ਛਤਰਾਂ ਵਿਖੇ ਵਿਸ਼ੇਸ਼ ਨਾਕਾ ਲਗਾ ਕੇ ਮੋਟਰਸਾਈਕਲਾਂ ਦੇ ਦਸਤਾਵੇਜ਼ ਚੈੱਕ ਕੀਤੇ ਗਏ। ਇਸ ਦੌਰਾਨ ਪੁਲਸ ਨੇ ਬੁਲਟ ਮੋਟਰ ਸਾਈਕਲਾਂ ਨੂੰ ਰੋਕ-ਰੋਕ ਕੇ ਚੈੱਕ ਕੀਤਾ ਅਤੇ ਇਹ ਵੀ ਦੇਖਿਆ ਕਿ ਕਿਤੇ ਨੌਜਵਾਨਾਂ ਨੇ ਸਲੰਸਰ ਨਾਲ ਛੇੜਛਾੜ ਤਾਂ ਨਹੀਂ ਕੀਤੀ ਹੋਈ।
ਇਹ ਵੀ ਪੜ੍ਹੋ- ਪੰਜਾਬ ਦੇ ਅਸਲਾਧਾਰਕਾਂ ਲਈ ਜਾਰੀ ਹੋਏ ਵੱਡੇ ਹੁਕਮ, ਪ੍ਰਸ਼ਾਸਨ ਅਪਣਾਵੇਗਾ ਸਖ਼ਤ ਰੁਖ
ਇਸ ਤੋਂ ਇਲਾਵਾ ਜਿਹੜੇ ਲੋਕ ਬੁਲਟ ਦੇ ਪਟਾਕੇ ਮਾਰ ਰਹੇ ਸੀ ਪੁਲਸ ਨੇ ਉਨ੍ਹਾਂ ਦਾ ਫੜ੍ਹ-ਫੜ੍ਹ ਚਲਾਨ ਕੀਤਾ। ਦੱਸ ਦਈਏ ਕਿ ਜੋੜਾ ਛਤਰਾਂ ਇਲਾਕਾ ਨਸ਼ੇ ਦੀ ਵਿਕਰੀ ਲਈ ਕਾਫੀ ਬਦਨਾਮ ਰਿਹਾ ਹੈ। ਇਸ ਦੌਰਾਨ ਨਵੇਂ ਚੌਂਕੀ ਇੰਚਾਰਜ ਸਤਿੰਦਰ ਪਾਲ ਸਿੰਘ ਵੱਲੋਂ ਇਲਾਕੇ ਦੇ ਵਸਨੀਕਾਂ ਨੂੰ ਅਪੀਲ ਵੀ ਕੀਤੀ ਗਈ ਕਿ ਨਸ਼ੇ ਦੀ ਰੋਕਥਾਮ ਵਿੱਚ ਪੁਲਸ ਦਾ ਸਹਿਯੋਗ ਕਰਨ ।

ਇਹ ਵੀ ਪੜ੍ਹੋ- ਕਲਯੁੱਗੀ ਮਾਪਿਆਂ ਦਾ ਸ਼ਰਮਨਾਕ ਕਾਰਾ, ਸ੍ਰੀ ਹਰਿਮੰਦਰ ਸਾਹਿਬ ਵਿਖੇ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੀਅਲ ਅਸਟੇਟ ਕੰਪਨੀ ਦਾ ਡਾਇਰੈਕਟਰ ਬਣ ਕੇ ਪ੍ਰਾਪਰਟੀ ਕਾਰੋਬਾਰੀ ਨੇ ਲਾਇਆ ਕਈਆਂ ਨੂੰ ਲੱਖਾਂ-ਕਰੋੜਾਂ ਦਾ ਚੂਨਾ
NEXT STORY