ਲੁਧਿਆਣਾ (ਰਾਮ): ਜਮਾਲਪੁਰ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ, ਜਦੋਂ ਗਸ਼ਤ ਦੌਰਾਨ ਭਾਮੀਆਂ ਕਲਾਂ ਸਥਿਤ ਇਕ ਬੰਦ ਠੇਕੇ ਦੇ ਨੇੜੇ ਮੌਜੂਦਗੀ ਦੌਰਾਨ ਇਕ ਖਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਇਲਾਕੇ ’ਚ ਦੇਹ ਵਪਾਰ ਦਾ ਗੈਰ-ਕਾਨੂੰਨੀ ਧੰਦਾ ਚਲਾਇਆ ਜਾ ਰਿਹਾ ਹੈ। ਸੂਚਨਾ ਅਨੁਸਾਰ ਸਥਾਨਕ ਵਾਸੀ ਚਰਨਜੀਤ ਕੌਰ ਅਤੇ ਪੂਜਾ ਟੁੱਲੀ ਨਾਂ ਦੀਆਂ ਔਰਤਾਂ ਲੜਕੀਆਂ ਨੂੰ ਕਿਰਾਏ ’ਤੇ ਸਪਲਾਈ ਕਰ ਕੇ ਦੇਹ ਵਪਾਰ ਦਾ ਧੰਦਾ ਚਲਾ ਰਹੀਆਂ ਸੀ। ਦੱਸਿਆ ਗਿਆ ਕਿ ਗੈਰ-ਕਾਨੂੰਨੀ ਗਤੀਵਿਧੀਆਂ ਚਰਨਜੀਤ ਕੌਰ ਦੇ ਘਰ ’ਚ ਲੰਬੇ ਸਮੇਂ ਤੋਂ ਚੁੱਪ-ਚਾਪ ਚੱਲ ਰਹੀਆਂ ਸੀ।
ਇਹ ਖ਼ਬਰ ਵੀ ਪੜ੍ਹੋ - Breaking: ਭਾਰਤ ਭੂਸ਼ਣ ਆਸ਼ੂ ਨੂੰ ਸੰਮਨ ਭੇਜਣ ਵਾਲਾ SSP ਵਿਜੀਲੈਂਸ ਸਸਪੈਂਡ! ਹੋਏ ਸਨਸਨੀਖੇਜ਼ ਖ਼ੁਲਾਸੇ (ਵੀਡੀਓ)
ਮੁਖ਼ਬਰ ਖਾਸ ਤੋਂ ਸੂਚਨਾ ਮਿਲਦੇ ਹੀ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਦੋਵਾਂ ਔਰਤਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮਾਂ ’ਚ ਚਰਨਜੀਤ ਕੌਰ ਵਾਸੀ ਗਾਰਡਨ ਸਿਟੀ, ਭਾਮੀਆਂ ਕਲਾਂ ਅਤੇ ਪੂਜਾ ਟੁੱਲੀ ਵਾਸੀ ਗੋਵਿੰਦ ਨਗਰ, 33 ਫੁੱਟਾ ਰੋਡ, ਮੁੰਡੀਆਂ ਕਲਾਂ ਸ਼ਾਮਲ ਹਨ। ਥਾਣਾ ਜਮਾਲਪੁਰ ’ਚ ਦੋਵਾਂ ਖਿਲਾਫ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ! ਪੂਰੇ ਹਫ਼ਤੇ ਲਈ ਹੋ ਗਈ ਭਵਿੱਖਬਾਣੀ
ਪੁਲਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਗਿਰੋਹ ਨਾਲ ਹੋਰ ਕਿਹੜੇ-ਕਿਹੜੇ ਲੋਕ ਜੁੜੇ ਹੋਏ ਹਨ ਅਤੇ ਕਿੰਨੇ ਸਮੇਂ ਤੋਂ ਇਹ ਧੰਦਾ ਚੱਲ ਰਿਹਾ ਸੀ। ਸਥਾਨਕ ਲੋਕਾਂ ਨੇ ਇਸ ਕਾਰਵਾਈ ਤੋਂ ਬਾਅਦ ਸੁੱਖ ਦਾ ਸਾਹ ਲਿਆ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਹੈ ਕਿ ਇਲਾਕੇ ’ਚ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭਵਿੱਖ ’ਚ ਵੀ ਅਜਿਹੇ ਮਾਮਲਿਆਂ ’ਤੇ ਸਖ਼ਤ ਨਿਗਰਾਨੀ ਰੱਖੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਦੇ BMC ਚੌਂਕ 'ਚ ਪੁਲਸ ਤੇ ਔਰਤ ਵਿਚਾਲੇ ਹੋਇਆ ਹਾਈਵੋਲਟੇਜ਼ ਡਰਾਮਾ
NEXT STORY