ਭਵਾਨੀਗੜ੍ਹ (ਕਾਂਸਲ)- ਬੀਤੇ ਦਿਨੀ ਨੇੜਲੇ ਪਿੰਡ ਨਦਾਮਪੁਰ ਦੇ ਬਾਈਪਾਸ ਵਿਖੇ ਦੋ ਪੁਲਸ ਕਰਮਚਾਰੀਆਂ ਵੱਲੋਂ ਇਥੋਂ ਲੰਘਦੇ ਸਮੇਂ ਆਪਣੀ ਜਾਨ ਦੀ ਪ੍ਰਵਾਹ ਕਰੇ ਵਗੈਰ ਨੈਸ਼ਨਲ ਹਾਈਵੇਅ ਨੇੜਿਓਂ ਲੰਘਦੀ ਘੱਗਰ ਬ੍ਰਾਂਚ ਦੀ ਨਹਿਰ ’ਚ ਡੁੱਬ ਰਹੀ ਇਕ ਔਰਤ ਅਤੇ ਉਸ ਦੀ ਨਬਾਲਿਗ ਲੜਕੀ ਦੀ ਜਾਨ ਨੂੰ ਬਚਾਉਣ ਦਾ ਅਤਿ ਸ਼ਲਾਘਾਯੋਗ ਕੰਮ ਕੀਤਾ ਗਿਆ। ਸਥਾਨਕ ਥਾਣਾ ਮੁਖੀ ਅਤੇ ਪੁਲਸ ਚੈੱਕ ਪੋਸਟ ਕਾਲਾਝਾੜ ਦੇ ਇੰਚਾਰਜ ਨੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਨਹਿਰ ’ਚ ਡੁੱਬ ਰਹੀਆਂ ਦੋਵੇ ਜ਼ਿੰਦਗੀਆਂ ਨੂੰ ਬਚਾਉਣ ਵਾਲੇ ਇਨ੍ਹਾਂ ਦੋਵੇ ਦਲੇਰ ਪੁਲਸ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੈਕ ਪੋਸਟ ਕਾਲਾਝਾੜ ਦੇ ਇੰਚਾਰਜ਼ ਸਹਾਇਕ ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਬੀਤੇ ਦਿਨੀ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨੈਸ਼ਨਲ ਹਾਈਵੇ ਉਪਰ ਪਿੰਡ ਨਦਾਮਪੁਰ ਦੇ ਬਾਈਪਾਸ ਵਿਖੇ ਲੰਘਦੀ ਘੱਗਰ ਬ੍ਰਾਂਚ ਦੀ ਨਹਿਰ ’ਚ ਇਕ ਔਰਤ ’ਤੇ ਇਕ ਬੱਚੀ ਰੁੜ ਗਈਆਂ ਹਨ। ਜਿਸ ਤੋਂ ਬਾਅਦ ਭਵਾਨੀਗੜ੍ਹ ਦੇ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਅਤੇ ਉਹ ਆਪਣੀ ਟੀਮ ਸਮੇਤ ਨਹਿਰ ਤੇ ਪਹੁੰਚ ਗਏ। ਜਿਥੇ ਉਨ੍ਹਾਂ ਦੇ ਜਾਣ ਤੋਂ ਪਹਿਲਾਂ ਹੀ ਇਥੋਂ ਲੰਘ ਰਹੇ ਜੈਤੋ ਦੇ ਡੀ.ਐੱਸ.ਪੀ ਇਕਬਾਲ ਸਿੰਘ ਦੇ ਗੰਨਮੈਨ ਸੀਨੀਅਰ ਸਿਪਾਹੀ ਲਵਪ੍ਰੀਤ ਸਿੰਘ ਅਤੇ ਮੁੱਖ ਮੰਤਰੀ ਦੀ ਸਿਕਿਓਰਿਟੀ ’ਚ ਤਾਇਨਾਤ ਅੰਗਰੇਜ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਕਰੇ ਵਗੈਰ ਖੁਦ ਨਹਿਰ ’ਚ ਛਾਲ ਮਾਰ ਕੇ ਉਕਤ ਔਰਤ ਅਤੇ ਬੱਚੀ ਨੂੰ ਨਹਿਰ ’ਚ ਬਾਹਰ ਕੱਢ ਲਿਆ ਸੀ।
ਉਨ੍ਹਾਂ ਦੱਸਿਆ ਕਿ ਜੈਤੋ ਦੇ ਡੀ.ਐੱਸ.ਪੀ ਇਕਬਾਲ ਸਿੰਘ ਦੇ ਗੰਨਮੈਨ ਸੀਨੀਅਰ ਸਿਪਾਹੀ ਲਵਪ੍ਰੀਤ ਸਿੰਘ ਅਤੇ ਮੁੱਖ ਮੰਤਰੀ ਦੀ ਸਿਕਿਓਰਿਟੀ ’ਚ ਤਾਇਨਾਤ ਅੰਗਰੇਜ ਸਿੰਘ ਜਦੋਂ ਇਥੋਂ ਲੰਘਦੇ ਸਮੇਂ ਅਚਾਨਕ ਨਹਿਰ ਨੇੜੇ ਰੁੱਕੇ ਤਾਂ ਉਨ੍ਹਾਂ ਦੇਖਿਆ ਕਿ ਨਹਿਰ ਨੇੜੇ ਖੜਾ ਇਕ ਬੱਚਾ ਬਚਾਓ ਬਚਾਓ ਦਾ ਰੋਲਾ ਪਾ ਰਿਹਾ ਸੀ ਤਾਂ ਜਦੋਂ ਇਨ੍ਹਾਂ ਦੋਵੇ ਪੁਲਸ ਕਰਮਚਾਰੀਆਂ ਨੇ ਨੇੜੇ ਜਾ ਕੇ ਦੇਖਿਆਂ ਨਹਿਰ ’ਚ ਇਕ ਔਰਤ ਅਤੇ ਇਕ ਬੱਚੀ ਜੋ ਕਿ ਉਕਤ ਬੱਚੇ ਦੀ ਮਾਂ ਅਤੇ ਭੈਣ ਸਨ, ਡੁੱਬ ਰਹੀਆਂ ਸਨ ਤਾਂ ਸੀਨੀਅਰ ਸਿਪਾਹੀ ਲਵਪ੍ਰੀਤ ਸਿੰਘ ਨੇ ਤੁਰੰਤ ਨਹਿਰ ’ਚ ਛਾਲ ਮਾਰ ਕੇ ਅੰਗਰੇਜ ਸਿੰਘ ਦੀ ਮਦਦ ਨਾਲ ਇਨ੍ਹਾਂ ਦੋਵਾਂ ਨੂੰ ਨਹਿਰ ‘ਚੋਂ ਸੁਰੱਖਿਅਤ ਬਾਹਰ ਕੱਢਿਆ ਅਤੇ ਮੌਕੇ ’ਤੇ ਪਹੁੰਚੇ ਔਰਤ ਦੇ ਪਰਿਵਾਰ ਅਤੇ ਪਿੰਡ ਦੇ ਹੋਰ ਪਤਵੰਤਿਆਂ ਵੱਲੋਂ ਇਨ੍ਹਾਂ ਦੋਵੇ ਕਰਮਚਾਰੀਆਂ ਦਾ ਦੋਵੇ ਮਾਂ ਧੀ ਦੀ ਜਿੰਦਗੀ ਬਚਾਉਣ ਲਈ ਧੰਨਵਾਦ ਕੀਤਾ ਗਿਆ। ਇਸ ਲਈ ਸਥਾਨਕ ਥਾਣਾ ਮੁਖੀ ਅਤੇ ਪੁਲਸ ਚੈਕ ਪੋਸਟ ਇੰਚਾਰਜ ਨੇ ਇਨ੍ਹਾਂ ਦੋਵੇ ਪੁਲਸ ਕਮਰਚਾਰੀਆਂ ਨੂੰ ਸਨਮਾਨਿਤ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ। ਉਨ੍ਹਾਂ ਦੱਸਿਆ ਸਾਡੇ ਵੱਲੋਂ ਇਸ ਸਬੰਧੀ ਪੰਜਾਬ ਸਰਕਾਰ ਅਤੇ ਪੁਲਸ ਦੇ ਉਚ ਅਧਿਕਾਰੀਆਂ ਨੂੰ ਸਾਰੀ ਰਿਪੋਰਟ ਬਣਾਕੇ ਭੇਜ ਦਿੱਤੀ ਗਈ ਹੈ।
ਬੇਕਾਬੂ ਹੋਈ ਤੇਜ਼ ਰਫ਼ਤਾਰ ਕਾਰ! ਝੁੱਗੀਆਂ 'ਚ ਸੁੱਤੇ ਲੋਕਾਂ ਨੂੰ ਦਰੜਿਆ
NEXT STORY