ਚੰਡੀਗੜ੍ਹ: ਅੱਜ ਤੋਂ Valentine’s Week ਦੀ ਸ਼ੁਰੂਆਤ ਹੋ ਰਹੀ ਹੈ, ਜਿਸ ਨੂੰ ਪ੍ਰੇਮੀ ਜੋੜੇ ਇਕ ਦੂਜੇ ਲਈ ਪਿਆਰ ਦਾ ਇਜ਼ਹਾਰ ਕਰਨ ਲਈ ਮਨਾਉਂਦੇ ਹਨ। ਇਸ ਹਫ਼ਤੇ ਦੇ ਪਹਿਲੇ ਦਿਨ ਨੂੰ Rose Day ਵਜੋਂ ਮਨਾਇਆ ਜਾਂਦਾ ਹੈ। ਅੱਜ ਦੇ ਦਿਨ ਪਿਆਰ ਕਰਨ ਵਾਲੇ ਜੋੜੇ ਇਕ ਦੂਜੇ ਨੂੰ ਗੁਲਾਬ ਦਾ ਫੁੱਲ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਇਸ ਮੌਕੇ 'ਤੇ ਪੰਜਾਬ ਪੁਲਸ ਨੇ ਵੀ ਪੰਜਾਬੀਆਂ ਨੂੰ ਖ਼ਾਸ ਸੁਨੇਹਾ ਦੇਣ ਦੇ ਨਾਲ-ਨਾਲ ਇਕ 'ਚੇਤਾਵਨੀ' ਵੀ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਲਗਾਤਾਰ 2 ਦਿਨ ਬੰਦ ਰਹਿਣਗੇ ਸਕੂਲ
ਦਰਅਸਲ, ਪੰਜਾਬ ਪੁਲਸ ਨੇ Rose Day ਨੂੰ ਝੂਠੀਆਂ ਖ਼ਬਰਾਂ ਖ਼ਿਲਾਫ਼ ਚੇਤਾਵਨੀ ਦੇਣ ਲਈ ਵਰਤਿਆ ਹੈ। ਪੰਜਾਬ ਪੁਲਸ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਹੈ ਕਿ, "ਆਓ! ਇਸ Rose Day 'ਤੇ ਅਫ਼ਵਾਹਾਂ ਨੂੰ ਛੱਡ ਕੇ ਸੱਚ ਦੀ ਖ਼ੁਸ਼ਬੂ ਫ਼ੈਲਾਈਏ। ਝੂਠੀਆਂ ਖ਼ਬਰਾਂ ਤੋਂ ਦੂਰ ਰਹੋ ਤੇ ਸਾਵਧਾਨ ਰਹੋ!"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਰੋਡਵੇਜ਼ ਦੀ ਬੱਸ 'ਤੇ ਵੱਡਾ ਹਮਲਾ, ਸਵਾਰੀਆਂ ਦੇ ਸੁੱਕੇ ਸਾਹ
NEXT STORY