ਤਰਨਤਾਰਨ (ਰਮਨ ਚਾਵਲਾ)- ਜ਼ਿਲ੍ਹੇ ਅਧੀਨ ਆਉਂਦੇ ਪਿੰਡ ਬੁਰਜ ਪੂਹਲਾ ਵਿਖੇ ਬੀਤੀ ਦੁਪਹਿਰ ਪਿੰਡ ’ਚ ਹੀ ਸੀਵਰੇਜ ਲਈ ਪੁੱਟੇ ਹੋਏ ਇਕ ਟੋਏ ਅੰਦਰ ਡਿੱਗਣ ਦੌਰਾਨ 2 ਛੋਟੇ ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਪ੍ਰਿੰਸ ਪ੍ਰੀਤ ਸਿੰਘ (9) ਅਤੇ ਭਤੀਜਾ ਪ੍ਰਭਪ੍ਰੀਤ ਸਿੰਘ (11) ਨੂੰ ਪਿੰਡ ਦੇ ਹੀ ਕੁਝ ਵਿਅਕਤੀ ਆਪਣੇ ਨਾਲ ਲੈ ਗਏ ਸਨ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਪੰਜਾਬ ਦੀ Champion ਦੀ ਗੋਲ਼ੀ ਲੱਗਣ ਨਾਲ ਮੌਤ
ਇਸ ਸਬੰਧੀ ਉਕਤ ਵਿਅਕਤੀਆਂ ਨੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਵੀ ਕੋਈ ਜਾਣਕਾਰੀ ਨਹੀਂ ਦਿੱਤੀ। ਰਾਹ ’ਚ ਜਾਂਦੇ ਸਮੇਂ ਉਕਤ ਦੋਵੇਂ ਬੱਚੇ ਪਾਣੀ ਨਾਲ ਭਰੇ ਹੋਏ ਇਕ ਖੁੱਲ੍ਹੇ ਟੋਏ ’ਚ ਡਿੱਗ ਗਏ, ਜੋ ਕਿ ਸੀਵਰੇਜ ਲਈ ਪੁੱਟਿਆ ਗਿਆ ਸੀ ਅਤੇ ਇਸ ’ਚ ਬਰਸਾਤੀ ਪਾਣੀ ਕਾਫੀ ਦਿਨਾਂ ਤੋਂ ਭਰ ਚੁੱਕਾ ਸੀ। ਟੋਏ ’ਚ ਡਿੱਗਣ ਕਾਰਨ ਸਾਡੇ ਦੋਵੇਂ ਛੋਟੇ ਬੱਚਿਆਂ ਦੀ ਮੌਤ ਹੋ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰੀ ਡਿਊਟੀ ’ਚ ਵਿਘਨ ਪਾਉਣ ਵਾਲੇ ਵਿਅਕਤੀ ’ਤੇ ਪਰਚਾ ਦਰਜ
NEXT STORY