ਪਟਿਆਲਾ (ਪਰਮੀਤ) : ਪੰਜਾਬ 'ਚ ਕਿਸਾਨਾਂ ਵੱਲੋਂ ਸਿਰਫ ਮਾਲ ਗੱਡੀਆਂ ਜਾਣ ਦੇਣ ਦਾ ਐਲਾਨ ਕਰਨ ਤੋਂ ਬਾਅਦ ਪੰਜਾਬ 'ਚ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ 'ਚ ਕੋਲਾ ਲਿਆਉਣ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਅਤੇ ਅੱਜ ਮਤਲਬ ਕਿ ਵੀਰਵਾਰ ਸ਼ਾਮ ਤੋਂ ਪੰਜਾਬ 'ਚ ਕੋਲਾ ਲੈ ਕੇ ਮਾਲ ਗੱਡੀਆਂ ਦਾਖ਼ਲ ਹੋਣੀਆਂ ਸ਼ੁਰੂ ਹੋ ਜਾਣਗੀਆਂ। ਇਸ ਸਮੇਂ 100 ਤੋਂ ਵੱਧ ਮਾਲ ਗੱਡੀਆਂ ਕੋਲਾ ਲੈ ਕੇ ਰਾਹ 'ਚ ਖਡ਼੍ਹੀਆਂ ਹਨ।
ਇਹ ਵੀ ਪੜ੍ਹੋ : ਸ਼ਰਾਬੀ ਪਿਓ ਨੇ ਮਾਸੂਮ ਪੁੱਤ ਸਾਹਮਣੇ ਪਤਨੀ ਦੇ ਖੂਨ ਨਾਲ ਹੱਥ ਰੰਗੇ, ਗੁਆਂਢੀਆਂ ਦੇ ਵੀ ਖ਼ੜ੍ਹੇ ਹੋ ਗਏ ਰੌਂਗਟੇ
ਸ਼ੰਭੂ ਵਿਖੇ ਰੇਲ ਲਾਈਨਾਂ ਰੋਕ ਕੇ ਬੈਠੈ ਕਿਸਾਨਾਂ ਨੇ ਅੱਜ ਸਵੇਰੇ 11 ਵਜੇ ਤੋਂ ਮਾਲ ਗੱਡੀਆਂ ਜਾਣ ਦੇਣ ਦਾ ਐਲਾਨ ਕੀਤਾ ਹੈ। ਪਾਵਰਕਾਮ ਦੇ ਡਾਇਰੈਕਟਰ ਜਨਰੇਸ਼ਨ ਇੰਜ. ਜਤਿੰਦਰ ਗੋਇਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਰੇਲ ਰੋਕੋ ਅੰਦੋਲਨ ਖ਼ਤਮ ਹੁੰਦੇ ਸਾਰ ਹੀ ਕੋਲਾ ਪੁੱਜਣਾ ਸ਼ੁਰੂ ਹੋ ਜਾਵੇਗਾ ਅਤੇ ਇਸ ਸਮੇਂ ਕਾਫੀ ਮਾਤਰਾ 'ਚ ਕੋਲਾ ਲੈ ਕੇ ਮਾਲ ਗੱਡੀਆਂ ਰਸਤੇ 'ਚ ਫਸੀਆਂ ਹਨ। ਉਨ੍ਹਾਂ ਕਿਹਾ ਕਿ ਇਕ ਵਾਰ ਸਪਲਾਈ ਸ਼ੁਰੂ ਹੋ ਗਈ ਤਾਂ ਅਸੀਂ ਰੋਪਡ਼ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਅਤੇ ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਪਲਾਂਟ 'ਚ ਘੱਟੋ-ਘੱਟ 20-20 ਦਿਨ ਦਾ ਕੋਲਾ ਭੰਡਾਰ ਇਕੱਠਾ ਕਰਾਂਗੇ। ਇਸੇ ਤਰੀਕੇ ਪ੍ਰਾਈਵੇਟ ਥਰਮਲਾਂ ਨੇ ਵੀ ਕੋਲਾ ਲਿਆਉਣ ਦੀ ਤਿਆਰੀ ਖਿੱਚ ਲਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਕੈਪਟਨ-ਸਿੱਧੂ' ਵਿਚਕਾਰ ਗਿਲੇ-ਸ਼ਿਕਵੇ ਦੂਰ, ਕਿਸੇ ਵੀ ਵੇਲੇ ਖ਼ਤਮ ਹੋ ਸਕਦੈ ਸੱਤਾ ਤੋਂ ਬਨਵਾਸ
ਗੋਇੰਦਵਾਲ ਸਾਹਿਬ ਪਲਾਂਟ ਜੋ ਕਿ ਕੋਲਾ ਖ਼ਤਮ ਹੋਣ ਮਗਰੋਂ ਸਭ ਤੋਂ ਪਹਿਲਾਂ ਬੰਦ ਹੋਇਆ ਸੀ, ਵੱਲੋਂ ਆਰਡਰ ਕੀਤੇ ਕੋਲੇ ਦੀਆਂ 16 ਮਾਲ ਗੱਡੀਆਂ ਇਸ ਸਮੇਂ ਰਾਹ 'ਚ ਫਸੀਆਂ ਹੋਈਆਂ ਹਨ। ਪਲਾਂਟ ਦੇ ਬੁਲਾਰੇ ਨੇ ਦੱਸਿਆ ਕਿ ਸਭ ਤੋਂ ਨੇਡ਼ਲੀ ਮਾਲ ਗੱਡੀ ਸਹਾਰਨਪੁਰ 'ਚ ਖਡ਼੍ਹੀ ਹੈ, ਇਸ ਮਗਰੋਂ ਮੁਗਲ ਸਰਾਏ ਅਤੇ ਫਿਰ ਕੁਝ ਗੱਡੀਆਂ ਬਿਹਾਰ 'ਚ ਖਡ਼੍ਹੀਆਂ ਹਨ, ਜੋ ਰੇਲ ਰੋਕੋ ਅੰਦੋਲਨ ਖ਼ਤਮ ਹੁੰਦੇ ਸਾਰ ਪੰਜਾਬ ਵੱਲ ਤੁਰ ਪੈਣਗੀਆਂ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲੀ ਗੱਡੀ ਰਸਤਾ ਖੁੱਲ੍ਹਣ ਦੇ 15 ਤੋਂ 16 ਘੰਟਿਆਂ 'ਚ ਪਲਾਂਟ 'ਚ ਪਹੁੰਚ ਜਾਵੇਗੀ ਅਤੇ ਕੋਲਾ ਆਉਂਦੇ ਸਾਰ ਪਲਾਂਟ ਮੁਡ਼ ਚਾਲੂ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਮੋਗਾ ਦੇ ਵਿਧਾਇਕ 'ਹਰਜੋਤ ਕਮਲ' ਹਾਦਸੇ ਦਾ ਸ਼ਿਕਾਰ, ਹਸਪਤਾਲ 'ਚ ਦਾਖ਼ਲ
ਤਲਵੰਡੀ ਸਾਬੋ ਪਲਾਂਟ ਦੇ ਬੁਲਾਰੇ ਮੁਤਾਬਕ ਪਲਾਂਟ ਦੀਆਂ 40 ਦੇ ਕਰੀਬ ਕੋਲੇ ਨਾਲ ਲੱਦੀਆਂ ਮਾਲ ਗੱਡੀਆਂ ਇਸ ਸਮੇਂ ਰਾਹ 'ਚ ਫਸੀਆਂ ਹਨ। ਜਿਵੇਂ ਹੀ ਰੇਲ ਲਾਈਨਾਂ ਕੋਲੇ ਦੀ ਆਮਦ ਲਈ ਖੁੱਲ੍ਹਦੀਆਂ ਹਨ ਤਾਂ ਇਹ ਆਪੋ ਆਪਣੇ ਰਾਹ 'ਚੋਂ ਪੰਜਾਬ ਵੱਲ ਚਾਲੇ ਪਾ ਦੇਣਗੀਆਂ ਅਤੇ ਆਸ ਹੈ ਕਿ ਦੇਰ ਰਾਤ ਤੱਕ ਤਲਵੰਡੀ ਸਾਬੋ ਪਲਾਂਟ 'ਚ ਵੀ ਕੋਲ ਪੁੱਜਣਾ ਸ਼ੁਰੂ ਹੋ ਜਾਵੇਗਾ। ਇਸੇ ਤਰੀਕੇ ਰਾਜਪੁਰਾ ਸਥਿਤ ਨਾਭਾ ਪਾਵਰ ਲਿਮਟਿਡ ਨੇ ਵੀ ਕੋਲਾ ਲਿਆਉਣ ਦੀ ਤਿਆਰੀ ਖਿੱਚ ਲਈ ਹੈ।
ਸੂਤਰਾਂ ਮੁਤਾਬਕ ਪਲਾਂਟ ਨੇ 40 ਕਰੋਡ਼ ਰੁਪਏ ਦਾ ਕੋਲਾ ਆਰਡਰ ਕੀਤਾ ਹੋਇਆ ਹੈ ਅਤੇ ਇਸ ਆਰਡਰ ਮੁਤਾਬਕ ਕੋਲੇ ਦੀਆਂ ਗੱਡੀਆਂ ਰਾਹ 'ਚ ਖਡ਼੍ਹੀਆਂ ਹਨ। ਸਵੇਰੇ 11 ਵਜੇ ਪੰਜਾਬ ਦਾ ਐਂਟਰੀ ਪੁਆਇੰਟ ਖੁੱਲ੍ਹਣ 'ਤੇ ਇਸ ਪਲਾਂਟ 'ਚ ਹੀ ਸਭ ਤੋਂ ਪਹਿਲਾਂ ਕੋਲਾ ਸ਼ਾਮ ਤੱਕ ਪਹੁੰਚਣਾ ਸ਼ੁਰੂ ਜਾਵੇਗਾ। ਇਸ ਤਰੀਕੇ ਕੋਲੇ ਦੇ ਸੰਕਟ ਨਾਲ ਜੂਝ ਰਹੇ ਪਾਵਰਕਾਮ ਨੂੰ ਵੱਡੀ ਰਾਹਤ ਮਿਲੇਗੀ। ਇਸ ਸਬੰਧੀ ਪੱਖ ਲੈਣ ਲਈ ਸੀ. ਐੱਮ. ਡੀ. ਨਾਲ ਸੰਪਰਕ ਕਰਨ ਦੇ ਯਤਨ ਅਸਫਲ ਰਹੇ।
13 ਸਾਲਾਂ ਕ੍ਰਿਸ਼ਚੀਅਨ ਕੁੜੀ ਨੂੰ ਅਗਵਾ ਕਰ ਕੇ ਤਿੰਨ ਗੁਣਾਂ ਉਮਰ ਦੇ ਵਿਅਕਤੀ ਨਾਲ ਕੀਤਾ ਨਿਕਾਹ
NEXT STORY