ਪਟਿਆਲਾ (ਜੋਸਨ) - ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਯੂਨੀਵਰਸਿਟੀ ਨਾਲ ਜੁੜੇ ਸਮੁੱਚੇ ਕਾਲਜਾਂ ਨੂੰ ਫਿਟਕਾਰ ਪਾਉਂਦਿਆਂ ਹੁਕਮ ਦਿੱਤੇ ਹਨ ਕਿ ਕਾਲਜ ਜਾਂ ਤਾਂ 'ਅਕਾਦਮਿਕ ਗੁਣਾਂ ਵਿਚ ਆਪਣੇ-ਆਪ ਸੁਧਾਰ ਕਰਨ, ਨਹੀਂ ਤਾਂ ਯੂਨੀਵਰਸਿਟੀ ਦੀ ਸਖ਼ਤ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਡਾ. ਬੀ. ਐੱਸ. ਘੁੰਮਣ ਨੇ ਅੱਜ ਇਥੇ ਯੂਨੀਵਰਸਿਟੀ ਦੇ ਕਲਾ ਭਵਨ ਵਿਚ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਮੀਟਿੰਗ ਮੌਕੇ ਬੋਲ ਰਹੇ ਸਨ। ਵਾਈਸ ਚਾਂਲਸਰ ਨੇ ਕਿਹਾ ਕਿ ਅਸੀਂ ਆਪਣੇ ਕਾਲਜਾਂ ਨੂੰ ਦੁਕਾਨਾਂ ਵਾਂਗ ਚਲਾਉਣ ਦੀ ਇਜਾਜ਼ਤ ਨਹੀਂ ਦੇ ਸਕਦੇ ਅਤੇ ਵਿਦਿਆਰਥੀ ਵਰਗ ਨੂੰ ਸਹਿਜੇ ਰੂਪ ਵਿਚ ਨਹੀਂ ਲਿਆ ਜਾ ਸਕਦਾ।
ਉਨ੍ਹਾਂ ਕਿਹਾ ਕਿ ਅਗਲੇ ਅਕਾਦਮਿਕ ਸੈਸ਼ਨ ਤੋਂ ਯੂਨੀਵਰਸਿਟੀ ਵੱਲੋਂ ਲਾਏ ਜਾਣ ਵਾਲੇ ਜੁਰਮਾਨਿਆਂ ਤੋਂ ਬਚਣ ਲਈ ਨਿਯਮਬੱਧ ਹੋਣ ਦੀ ਲੋੜ ਹੈ। ਇਹ ਜੁਰਮਾਨੇ ਕਿਸੇ ਵੀ ਹਾਲਤ ਵਿਚ ਮੁਆਫ ਨਹੀਂ ਕੀਤੇ ਜਾਣਗੇ।
ਸਿੱਖਿਆ ਅਤੇ ਖੋਜ ਦੀਆਂ ਸਹੂਲਤਾਂ ਵਿਸ਼ੇਸ਼ ਤੌਰ 'ਤੇ ਸਮਾਜ ਵੱਲੋਂ ਛੇਕੇ ਗਏ ਵਰਗ ਨੂੰ ਪ੍ਰਦਾਨ ਕਰਨ ਦੀ ਗੱਲ ਕਰਦਿਆਂ ਡਾ. ਘੁੰਮਣ ਨੇ ਕਿਹਾ ਕਿ ਪਛੜੇ ਖੇਤਰਾਂ ਵਿਚ ਆਉਂਦੇ ਕਾਲਜਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਮਦਦ ਲਈ ਯੂਨੀਵਰਸਿਟੀ ਪਲੇਸਮੈਂਟ-ਆਧਾਰਿਤ, ਸਮਰੱਥਾ ਨਿਰਮਾਣ ਅਤੇ ਆਊਟਰੀਚ ਪ੍ਰੋਗਰਾਮਾਂ ਨੂੰ ਚਲਾਉਣ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਪਛੜੇ ਖੇਤਰਾਂ ਦੇ ਵਿਦਿਆਰਥੀਆਂ ਖਾਸ ਤੌਰ 'ਤੇ ਲੜਕੀਆਂ ਦੇ ਕੁੱਲ ਦਾਖਲਾ ਅਨੁਪਾਤ (ਜੀ. ਈ. ਆਰ.) ਵਿਚ ਵਾਧਾ ਕਰਨ ਲਈ ਵੱਖ-ਵੱਖ ਉਪਾਅ ਅਤੇ ਤਰੀਕੇ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਡਾ. ਘੁੰਮਣ ਨੇ ਵੱਖ-ਵੱਖ ਕਾਲਜਾਂ ਦੇ ਪ੍ਰਬੰਧਕਾਂ ਨੂੰ ਅਯੋਗ ਪ੍ਰਿੰਸੀਪਲਾਂ ਤੇ ਅਧਿਆਪਕਾਂ ਅਤੇ ਉਹ ਵੀ ਲੋੜੀਂਦੀ ਗਿਣਤੀ ਤੋਂ ਘੱਟ ਦੀ ਭਰਤੀ ਕਰਨ ਤੋਂ ਸਾਵਧਾਨ ਕੀਤਾ। ਇਸ ਸਬੰਧ ਵਿਚ ਉਨ੍ਹਾਂ ਕੁਝ ਸਥਾਨਾਂ 'ਤੇ 'ਗਲਤ ਹਾਜ਼ਰੀ' ਦੇ ਮੁੱਦੇ ਬਾਰੇ ਆਪਣੀ ਡੂੰਘੀ ਚਿੰਤਾ ਪ੍ਰਗਟ ਕੀਤੀ ।
ਪੰਜਾਬ ਨੂੰ ਨਵਿਆਉਣਯੋਗ ਊਰਜਾ ਤਹਿਤ 175 ਗੀਗਾਵਾਟ ਬਿਜਲੀ ਪੈਦਾਵਾਰ ਕਰਨ ਦਾ ਟੀਚਾ ਮਿਲਿਆ
NEXT STORY