ਲੁਧਿਆਣਾ (ਮਹਿੰਦਰੂ): ਲੁਧਿਆਣਾ ਰੇਲਵੇ ਸਟੇਸ਼ਨ 'ਤੇ ਇਕ ਯਾਤਰੀਆਂ ਨਾਲ ਭਰੀ ਰੇਲਗੱਡੀ ਦਾ ਡੱਬਾ ਦੋਫ਼ਾੜ ਹੋ ਗਿਆ। ਇਸ ਕਾਰਨ ਰੇਲ ਗੱਡੀ ਦੇ ਲਗਭਗ 4 ਤੋਂ 5 ਡੱਬੇ ਵੱਖਰੇ ਹੋ ਗਏ। ਗਨੀਮਤ ਇਹ ਰਹੀ ਕਿ ਇਹ ਹਾਦਸਾ ਚਲਦੀ ਰੇਲਗੱਡੀ ਨਾਲ ਨਹੀਂ ਵਾਪਰਿਆ, ਨਹੀਂ ਤੋਂ ਵੱਡੀ ਅਣਹੋਣੀ ਵਾਪਰ ਸਕਦੀ ਸੀ। ਖ਼ੁਸ਼ਕਿਸਮਤੀ ਨਾਲ ਇਸ ਹਾਦਸੇ ਵਿਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।

ਜਾਣਕਾਰੀ ਮੁਤਾਬਕ, ਇਹ ਰੇਲਗੱਡੀ ਤੋਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜਾ ਰਹੀ ਸੀ। ਰੇਲਗੱਡੀ ਸਵੇਰੇ 8.50 ਵਜੇ ਲੁਧਿਆਣਾ ਸਟੇਸ਼ਨ ਪਹੁੰਚੀ ਸੀ ਤੇ 9 ਵਜੇ ਅੱਗੇ ਲਈ ਰਵਾਨਾ ਹੋਣੀ ਸੀ। ਜਦੋਂ ਟ੍ਰੇਨ ਨੇ ਚੱਲਣ ਤੋਂ ਪਹਿਲਾਂ ਝਟਕਾ ਮਾਰਿਆ ਤਾਂ ਇਕ ਸਲੀਪਰ ਕੋਚ ਬਾਥਰੂਮ ਦੇ ਨੇੜਿਓਂ ਟੁੱਟ ਕੇ ਦੋਫ਼ਾੜ ਹੋ ਗਿਆ। ਇਸ ਕਾਰਨ ਉਸ ਡੱਬੇ ਦੇ ਪਿਛਲੇ 4 ਤੋਂ 5 ਡੱਬੇ ਰੇਲਗੱਡੀ ਨਾਲੋਂ ਵੱਖਰੇ ਹੋ ਗਏ।
ਹਾਦਸਾ ਵਾਪਰਦਿਆਂ ਹੀ ਸਟੇਸ਼ਨ 'ਤੇ ਭਾਜੜਾਂ ਪੈ ਗਈਆਂ। ਖ਼ਬਰ ਲਿਖੇ ਜਾਣ ਤਕ ਵੀ ਟ੍ਰੇਨ ਅੱਗੇ ਲਈ ਰਵਾਨਾ ਨਹੀਂ ਸੀ ਹੋ ਸਕੀ ਤੇ ਯਾਤਰੀਆਂ ਨੂੰ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਹੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਫ਼ਿਲਹਾਲ ਰੇਲਵੇ ਵੱਲੋਂ ਰਾਹਤ ਕਾਰਜ ਜਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਰੇਲਵੇ ਦਾ ਡੱਬਾ ਬਾਥਰੂਮ ਦੇ ਨੇੜੇ ਗਲ਼ਿਆ ਹੋਇਆ ਸੀ, ਜੋ ਝਟਕਾ ਵੱਜਣ ਕਾਰਨ ਟੁੱਟ ਗਿਆ। ਜੇਕਰ ਇਹ ਹਾਦਸਾ ਚੱਲਦੀ ਰੇਲਗੱਡੀ ਨਾਲ ਵਾਪਰਦਾ ਤਾਂ ਕੋਈ ਵੱਡੀ ਅਣਹੋਣੀ ਵਾਪਰ ਸਕਦੀ ਸੀ।
ਪੰਜਾਬ 'ਚ ਨਹੀਂ ਹੋਣਗੀਆਂ ਇਨ੍ਹਾਂ ਪਲਾਟਾਂ ਦੀਆਂ ਰਜਿਸਟਰੀਆਂ, ਜਾਰੀ ਹੋਏ ਸਖ਼ਤ ਹੁਕਮ
NEXT STORY