ਐਂਟਰਟੇਨਮੈਂਟ ਡੈਸਕ - ਨਿਰਦੇਸ਼ਕ ਨਿਤੇਸ਼ ਤਿਵਾੜੀ ਦੀ ਬੇਹੱਦ ਉਡੀਕੀ ਜਾ ਰਹੀ ਫ਼ਿਲਮ 'ਰਾਮਾਇਣ: ਭਾਗ 1' ਦਾ ਲਾਸ ਏਂਜਲਸ ਦੇ 'ਅਕੈਡਮੀ ਮਿਊਜ਼ੀਅਮ ਆਫ਼ ਮੋਸ਼ਨ ਪਿਕਚਰਜ਼' ਦੇ ਅੰਦਰ ਸਥਿਤ 'ਡੇਵਿਡ ਗੇਫਨ ਥੀਏਟਰ' ਵਿਖੇ ਸ਼ਾਨਦਾਰ ਪ੍ਰੀਮੀਅਰ ਆਯੋਜਿਤ ਕੀਤਾ ਗਿਆ। ਸਿਤਾਰਿਆਂ ਨਾਲ ਸਜੇ ਇਸ ਸਮਾਗਮ ਵਿੱਚ ਫ਼ਿਲਮ ਦੇ ਮੁੱਖ ਕਲਾਕਾਰਾਂ ਅਤੇ ਕਰੂ ਦੇ ਨਾਲ-ਨਾਲ ਹਾਲੀਵੁੱਡ ਦੀਆਂ ਕਈ ਨਾਮਵਰ ਸ਼ਖਸੀਅਤਾਂ ਸ਼ਾਮਲ ਹੋਈਆਂ ਹਨ।
ਇਹ ਵੀ ਪੜ੍ਹੋ: LA 'ਚ ਰੈੱਡ ਕਾਰਪੇਟ 'ਤੇ ਛਾਏ ਯਸ਼! ਰਾਵਣ ਦੇ 10 ਸਿਰਾਂ ਵਾਲੇ ਗੋਲਡ ਬ੍ਰੋਚ ਨਾਲ ਖਿੱਚਿਆ ਸਭ ਦਾ ਧਿਆਨ

ਇਸ ਦੌਰਾਨ ਰਣਬੀਰ ਕਪੂਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਪ੍ਰਸ਼ੰਸਕਾਂ ਵਿਚਾਲੇ ਇਹ ਚਰਚਾ ਛਿੜ ਗਈ ਹੈ ਕਿ ਰਣਬੀਰ ਦਾ ਪਰਸਨਲ ਫੋਨ ਨੰਬਰ ਗਲਤੀ ਨਾਲ ਕੈਮਰੇ ਸਾਹਮਣੇ ਲੀਕ ਹੋ ਗਿਆ ਹੈ। ਦਰਅਸਲ ਇਸ ਇਵੈਂਟ ਵਿੱਚ ਰਣਬੀਰ ਕਪੂਰ ਦੀ 2013 'ਚ ਆਈ ਫਿਲਮ 'ਯੇ ਜਵਾਨੀ ਹੈ ਦੀਵਾਨੀ' ਦੀ ਕੋ-ਸਟਾਰ ਪੂਰਨਾ ਜਗੰਨਾਥਨ ਵੀ ਪਹੁੰਚੀ ਹੋਈ ਸੀ। ਵਾਇਰਲ ਕਲਿੱਪ ਵਿੱਚ ਦੋਵੇਂ ਰੈੱਡ ਕਾਰਪੇਟ 'ਤੇ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ: ਕਰਵਾ ਚੌਥ 'ਤੇ ਅਰਜੁਨ ਬਿਜਲਾਨੀ ਨੇ ਪਤਨੀ ਨੇਹਾ ਨੂੰ ਦਿੱਤਾ ਵੱਡਾ ਸਰਪ੍ਰਾਈਜ਼, ਗਿਫਟ ਕੀਤੀ ਆਲੀਸ਼ਾਨ ਕਾਰ
ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਗੱਲਬਾਤ ਦੌਰਾਨ ਪੂਰਨਾ ਆਪਣਾ ਮੋਬਾਈਲ ਫੋਨ ਰਣਬੀਰ ਵੱਲ ਵਧਾਉਂਦੀ ਹੈ, ਜਿਸ ਤੋਂ ਬਾਅਦ ਰਣਬੀਰ ਆਪਣਾ ਨੰਬਰ ਟਾਈਪ ਕਰਕੇ ਫੋਨ ਵਾਪਸ ਮੋੜ ਦਿੰਦੇ ਹਨ। ਜਦੋਂ ਰਣਬੀਰ ਨੰਬਰ ਟਾਈਪ ਕਰ ਰਹੇ ਸਨ ਤਾਂ ਪੈਪਰਾਜ਼ੀ ਨੇ ਆਪਣਾ ਕੈਮਰਾ ਜ਼ੂਮ ਕਰਕੇ ਇਸ ਪਲ ਨੂੰ ਕਾਫੀ ਨੇੜਿਓਂ ਰਿਕਾਰਡ ਕੀਤਾ। ਜਿਵੇਂ ਹੀ ਇਹ ਵੀਡੀਓ ਸਾਹਮਣੇ ਆਈ ਇੰਟਰਨੈੱਟ 'ਤੇ ਨੰਬਰ ਲੀਕ ਹੋਣ ਦੀਆਂ ਅਫਵਾਹਾਂ ਫੈਲਣ ਲੱਗੀਆਂ। ਹਾਲਾਂਕਿ, ਵੀਡੀਓ ਨੂੰ ਧਿਆਨ ਨਾਲ ਦੇਖਣ 'ਤੇ ਪਤਾ ਲੱਗਦਾ ਹੈ ਕਿ ਫੋਨ ਦੀ ਸਕ੍ਰੀਨ 'ਤੇ ਲਿਖਿਆ ਕੋਈ ਵੀ ਨੰਬਰ ਜਾਂ ਅੱਖਰ ਸਾਫ਼ ਨਜ਼ਰ ਨਹੀਂ ਆ ਰਿਹਾ ਅਤੇ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਉਨ੍ਹਾਂ ਦਾ ਨਿੱਜੀ ਫੋਨ ਨੰਬਰ ਲੀਕ ਹੋਇਆ ਹੈ।
ਇਹ ਵੀ ਪੜ੍ਹੋ: 'ਉਨ੍ਹਾਂ ਨੂੰ ਤਾਂ ਭਣਕ ਤੱਕ ਨਹੀਂ ਸੀ...'; ਸੰਜੇ ਦੱਤ 'ਤੇ ਫਿਦਾ ਸੀ ਇਹ ਅਦਾਕਾਰਾ, ਸਾਲਾਂ ਬਾਅਦ ਦੱਸੀ ਦਿਲ ਦੀ ਗੱਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਓਮ: ਚੈਪਟਰ 1' 'ਚ IPS ਨਿਤਿਆ ਰੈੱਡੀ ਦੀ ਭੂਮਿਕਾ 'ਚ ਨਜ਼ਰ ਆਵੇਗੀ ਸਾਈ ਪੱਲਵੀ
NEXT STORY