ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਚੌਥੇ ਬਜਟ ਸਮਾਗਮ ਲਈ ਸਦਨ ਦੀ ਕਾਰਵਾਈ ਅੱਜ ਸਵੇਰੇ 10 ਵਜੇ ਸ਼ੁਰੂ ਹੋ ਗਈ ਹੈ। ਸਦਨ 'ਚ ਅੱਜ ਗੈਰ-ਸਰਕਾਰੀ ਕੰਮ ਕਾਰ ਹੋਵੇਗਾ, ਜਦੋਂ ਕਿ 10 ਮਾਰਚ ਨੂੰ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ। ਸਦਨ ਦੀ ਕਾਰਵਾਈ ਦੌਰਾਨ ਕੈਂਸਰ ਦੇ ਮਰੀਜ਼ਾਂ ਦੇ ਮੁੱਦੇ ਨੂੰ ਲੈ ਕੇ ਵੀ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ : ਮੋਗਾ ਦੀ ਸਬਜ਼ੀ ਮੰਡੀ 'ਚ ਖੋਖੇ ਨੂੰ ਲੱਗੀ ਅੱਗ, ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ
ਸਦਨ ਨੂੰ ਸੰਬੋਧਨ ਕਰਦਿਆਂ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਜਿੰਨੇ ਵੀ ਸਰਕਾਰੀ ਟਰਾਂਸਪੋਰਟ ਹਨ, ਉਨ੍ਹਾਂ 'ਚ ਕੈਂਸਰ ਦੇ ਮਰੀਜ਼ਾਂ ਦੀ ਕੋਈ ਟਿਕਟ ਨਹੀਂ ਲੱਗਦੀ। ਇਸ ਦੇ ਨਾਲ ਹੀ ਮਰੀਜ਼ਾਂ ਨਾਲ ਜਾਣ ਵਾਲੇ ਲੋਕਾਂ ਦੀ ਮੁਫ਼ਤ ਟਿਕਟ ਦੀ ਕਿਸੇ ਤਰ੍ਹਾਂ ਦੀ ਤਜਵੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਮਰੀਜ਼ ਦੇ ਨਾਲ ਕਿਸੇ ਔਰਤ ਨੇ ਜਾਣਾ ਹੈ ਤਾਂ ਸਰਕਾਰੀ ਬੱਸਾਂ 'ਚ ਤਾਂ ਪਹਿਲਾਂ ਹੀ ਔਰਤਾਂ ਦੀ ਟਿਕਟ ਮੁਫ਼ਤ ਹੈ।
ਇਹ ਵੀ ਪੜ੍ਹੋ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ 'ਸਤੀਸ਼ ਕੌਸ਼ਿਕ' ਦਾ ਦਿਹਾਂਤ, ਸਿਨੇਮਾ ਜਗਤ ਨੂੰ ਪਿਆ ਵੱਡਾ ਘਾਟਾ
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਸ ਮੁੱਦੇ ਨੂੰ ਵਿਚਾਰ ਅਧੀਨ ਲੈ ਕੇ ਆਉਂਦੀ ਹੈ ਤਾਂ ਜੋ ਵੀ ਸਰਕਾਰ ਦੇ ਨਿਰਦੇਸ਼ ਆਉਣਗੇ, ਉਸ ਅਨੁਸਾਰ ਕਾਰਵਾਈ ਕਰ ਦਿੱਤੀ ਜਾਵੇਗੀ। ਮੰਤਰੀ ਭੁੱਲਰ ਨੇ ਕਿਹਾ ਕਿ ਇਹ ਮਾਮਲਾ ਸਿਹਤ ਮੰਤਰਾਲੇ ਨਾਲ ਸਬੰਧਿਤ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੋਗਾ ਦੀ ਸਬਜ਼ੀ ਮੰਡੀ 'ਚ ਖੋਖੇ ਨੂੰ ਲੱਗੀ ਅੱਗ, ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ
NEXT STORY