ਚੰਡੀਗੜ੍ਹ (ਭੁੱਲਰ) : ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ 20 ਫਰਵਰੀ ਤੋਂ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਬੁਲਾਉਣ ਲਈ ਰਸਮੀ ਤੌਰ 'ਤੇ ਬੀਤੇ ਦਿਨ ਨਿਰਦੇਸ਼ ਜਾਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਜਲਾਸ ਬੁਲਾਉਣ ਦੇ ਪ੍ਰਸਤਾਵ ਨੂੰ ਬੀਤੇ ਦਿਨੀਂ ਪੰਜਾਬ ਕੈਬਨਿਟ ਵਲੋਂ ਮਨਜ਼ੂਰੀ ਦਿੱਤੀ ਗਈ ਹੈ। ਰਾਜਪਾਲ ਵਲੋਂ ਜਾਰੀ ਨਿਰਦੇਸ਼ਾਂ ਮੁਤਾਬਕ 15ਵੀਂ ਪੰਜਾਬ ਵਿਧਾਨ ਸਭਾ ਦਾ 11ਵਾਂ ਇਜਲਾਸ 20 ਫਰਵਰੀ ਨੂੰ 11 ਵਜੇ ਸਵੇਰੇ ਸ਼ੁਰੂ ਹੋਵੇਗਾ।
ਪ੍ਰਸਤਾਵਿਤ ਪ੍ਰੋਗਰਾਮ ਮੁਤਾਬਕ ਪਹਿਲੇ ਦਿਨ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਕੁਝ ਸਮੇਂ ਦੀ ਬ੍ਰੇਕ ਹੋਵੇਗੀ ਅਤੇ ਉਸ ਤੋਂ ਬਾਅਦ ਸ਼ੁਰੂ ਹੋਣ ਵਾਲੀ ਕਾਰਵਾਈ ਦੌਰਾਨ ਗੈਰ-ਸਰਕਾਰੀ ਪ੍ਰਸਤਾਵਾਂ 'ਤੇ ਚਰਚਾ ਕੀਤੀ ਜਾਵੇਗੀ। 25 ਫਰਵਰੀ ਨੂੰ ਨਵਾਂ ਬਜਟ ਪੇਸ਼ ਕੀਤਾ ਜਾਣਾ ਹੈ। 28 ਫਰਵਰੀ ਤੱਕ ਇਜਲਾਸ ਦੀ ਕਾਰਵਾਈ ਚੱਲਣੀ ਹੈ ਪਰ ਇਜਲਾਸ ਸ਼ੁਰੂ ਹੋਣ ਤੋਂ ਬਾਅਦ ਵਿਧਾਨ ਸਭਾ ਦੀ ਕਾਰੋਬਾਰੀ ਸਲਾਹਕਾਰ ਕਮੇਟੀ ਦੀ ਮੀਟਿੰਗ 'ਚ ਮੈਂਬਰਾਂ ਨਾਲ ਸਲਾਹ ਮੁਤਾਬਕ ਤਬਦੀਲੀ ਹੋ ਸਕਦੀ ਹੈ।
ਪ੍ਰੇਮਿਕਾ ਦੇ ਇਸ਼ਕ 'ਚ ਅੰਨ੍ਹਾ ਹੋਇਆ ਕਾਂਸਟੇਬਲ, ਪਤਨੀ 'ਤੇ ਢਾਹਿਆ ਕਹਿਰ
NEXT STORY