ਲੁਧਿਆਣਾ (ਹਿਤੇਸ਼) : ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਿੱਤ ਹਾਸਲ ਕਰਨ ਲਈ ਜਿੱਥੇ ਮੌਜੂਦਾ ਅਤੇ ਸਾਬਕਾ ਮੁੱਖ ਮੰਤਰੀ ਸਮੇਤ ਮੰਤਰੀ, ਵਿਧਾਇਕ, ਵੱਡੇ ਨੇਤਾ ਜਾਂ ਉਨ੍ਹਾਂ ਦੇ ਰਿਸ਼ਤੇਦਾਰ ਮੈਦਾਨ 'ਚ ਹਨ, ਉੱਥੇ ਹੀ ਲੁਧਿਆਣਾ 'ਚ ਸੈਂਟਰਲ ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ 'ਤੇ ਇਕ ਦਰਜਨ ਸਾਬਕਾ ਕੌਂਸਲਰ ਵੀ ਵਿਧਾਇਕ ਬਣਨ ਲਈ ਜ਼ੋਰ ਲਾ ਰਹੇ ਹਨ। ਇਨ੍ਹਾਂ 'ਚੋਂ ਮੁੱਖ ਰੂਪ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਾਂ ਸ਼ਾਮਲ ਹੈ, ਜੋ ਲਗਾਤਾਰ 3 ਵਾਰ ਕੌਂਸਲਰ ਰਹਿਣ ਤੋਂ ਬਾਅਦ 2 ਵਾਰ ਵਿਧਾਇਕ ਬਣਨ ਤੋਂ ਬਾਅਦ ਇਕ ਵਾਰ ਫਿਰ ਹਲਕਾ ਵੈਸਟ ਤੋਂ ਚੋਣਾਂ ਲੜ ਰਹੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਆਯੂਸ਼ਮਾਨ ਯੋਜਨਾ' ਤਹਿਤ ਮੁਫ਼ਤ ਇਲਾਜ ਹੋਇਆ ਬੰਦ, ਜਾਣੋ ਕੀ ਹੈ ਕਾਰਨ
ਇਸੇ ਤਰ੍ਹਾਂ ਮੌਜੂਦਾ ਵਿਧਾਇਕਾਂ 'ਚ ਸ਼ਾਮਲ ਸੰਜੇ ਤਲਵਾੜ ਅਤੇ ਬੈਂਸ ਬ੍ਰਦਰਜ਼ ਪਹਿਲਾਂ ਕੌਂਸਲਰ ਰਹੇ ਹਨ, ਹਾਲਾਂਕਿ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਵੀ ਕੌਂਸਲਰ ਰਹਿ ਚੁੱਕੇ ਹਨ ਅਤੇ ਇਸ ਸਮੇਂ ਹਲਕਾ ਸਾਊਥ ਤੋਂ ਅਕਾਲੀ ਦਲ ਦੇ ਉਮੀਦਵਾਰ ਹਨ। ਇਸ ਮਾਮਲੇ ਦਾ ਦਿਲਚਸਪ ਪਹਿਲੂ ਇਹ ਹੈ ਕਿ ਤਿੰਨ ਸੀਟਾਂ ਅਜਿਹੀਆਂ ਹਨ, ਜਿੱਥੇ ਤਿੰਨ ਸਾਬਕਾ ਕੌਂਸਲਰ ਚੋਣਾਂ ਲੜ ਰਹੇ ਹਨ।
ਇਹ ਵੀ ਪੜ੍ਹੋ : ਬਰਨਾਲਾ ਪੁੱਜੇ ਸੁਖਬੀਰ ਬਾਦਲ ਨੇ ਕੇਜਰੀਵਾਲ 'ਤੇ ਲਾਏ ਰਗੜੇ, ਕਹੀਆਂ ਇਹ ਗੱਲਾਂ
ਇਨ੍ਹਾਂ 'ਚ ਹਲਕਾ ਪੂਰਬੀ ਤੋਂ ਉਮੀਦਵਾਰ ਸੰਜੇ ਤਲਵਾੜ, ਰਣਜੀਤ ਢਿੱਲੋਂ, ਭੋਲਾ ਗਰੇਵਾਲ ਅਤੇ ਉੱਤਰੀ ਸੀਟ ਤੋਂ ਪਰਵੀਨ ਬਾਂਸਲ, ਮਦਨ ਲਾਲ ਬੱਗਾ, ਆਰ. ਡੀ. ਸ਼ਰਮਾ ਅਤੇ ਆਤਮ ਨਗਰ ਤੋਂ ਚੋਣਾਂ ਲੜ ਰਹੇ ਸਿਮਰਜੀਤ ਬੈਂਸ, ਕਮਲਜੀਤ ਕੜਵਲ ਅਤੇ ਪ੍ਰੇਮ ਮਿੱਤਲ ਵੀ ਸਾਬਕਾ ਕੌਂਸਲਰ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬਿਕਰਮ ਮਜੀਠੀਆ ਤੇ ਸਿੱਧੂ ਦਰਮਿਆਨ ਮੁਕਾਬਲੇ ’ਤੇ ਸੁੱਚਾ ਸਿੰਘ ਛੋਟੇਪੁਰ ਦਾ ਅਹਿਮ ਬਿਆਨ
NEXT STORY