ਲੁਧਿਆਣਾ (ਰਾਜ): ਲੁਧਿਆਣਾ ਦੀ ਇਕ ਬਹੁਤ ਹੀ ਝੰਜੋੜ ਦੇਣ ਵਾਲੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਕ ਬੇਵੱਸ ਮਾਂ ਆਪਣੇ ਨੌਜਵਾਨ ਪੁੱਤ ਨੂੰ ਨਸ਼ੇ ਦੀ ਤੜਫ਼ ਵਿਚ ਦੇਖ ਕੇ ਇੰਨੀ ਲਾਚਾਰ ਹੋ ਗਈ ਕਿ ਉਹ ਖੁਦ ਉਸ ਲਈ 'ਚਿੱਟਾ' ਲੈਣ ਲਈ ਮਜਬੂਰ ਹੋ ਕੇ ਤਸਕਰਾਂ ਦੇ ਟਿਕਾਣੇ 'ਤੇ ਜਾ ਪਹੁੰਚੀ। ਇਹ ਵੀਡੀਓ ਲੁਧਿਆਣਾ ਦੀ ਬਿਹਾਰੀ ਕਾਲੋਨੀ ਦੀ ਦੱਸੀ ਜਾ ਰਹੀ ਹੈ।
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਉਹ ਬੇਵੱਸ ਮਾਂ ਆਪਣੇ ਪੁੱਤ ਦੀ ਬਰਬਾਦੀ ਅਤੇ ਆਪਣੀ ਲਾਚਾਰੀ 'ਤੇ ਰੋਂਦੀ ਹੋਈ ਸੜਕ 'ਤੇ ਸ਼ਰੇਆਮ ਆਪਣੇ ਹੀ ਸਿਰ ਵਿਚ ਜੁੱਤੀਆਂ ਮਾਰ ਰਹੀ ਹੈ। ਮਾਂ ਦੇ ਇਸ ਦਰਦ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਅਪੀਲ ਕੀਤੀ ਹੈ ਕਿ ਨਸ਼ੇ ਦੇ ਇਸ ਕਾਲੇ ਕਾਰੋਬਾਰ ਨੂੰ ਨੱਥ ਪਾਈ ਜਾਵੇ ਅਤੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਕਿਸੇ ਹੋਰ ਮਾਂ ਦਾ ਲਾਲ ਇਸ ਬਰਬਾਦੀ ਦੀ ਭੇਟ ਨਾ ਚੜ੍ਹੇ।
ਲੁਧਿਆਣਾ 'ਚ ਹੋਈ ਫ਼ਾਇਰਿੰਗ! ਲੋਕਾਂ ਨੂੰ ਪਈਆਂ ਭਾਜੜਾਂ
NEXT STORY