ਟਾਂਡਾ ਉੜਮੁੜ/ਹੁਸ਼ਿਆਰਪੁਰ (ਪਰਮਜੀਤ ਸਿੰਘ ਮੋਮੀ)- ਸ਼ੁਰੂ ਹੋਏ ਸਰਦੀਆਂ ਦੇ ਮੌਸਮ ਦੌਰਾਨ ਅੱਜ ਸਵੇਰ ਸਾਰ ਹੀ ਮੌਸਮ ਦੀ ਸੰਘਣੀ ਧੁੰਦ ਪਈ। ਤੜਕਸਾਰ ਹੀ ਪਈ ਇਸ ਸੰਘਣੀ ਧੁੰਦ ਤੇ ਕਾਰਨ ਇੱਥੇ ਸਰਦੀਆਂ ਦੇ ਮੌਸਮ ਦਾ ਅਹਿਸਾਸ ਹੋ ਰਿਹਾ ਸੀ ਉੱਥੇ ਹੀ ਸਵੇਰ ਸਾਰ ਹੀ ਸੜਕਾਂ ਤੇ ਵਾਹਨ ਚਾਲਕਾਂ ਨੂੰ ਆਪਣੇ ਵਾਹਨ ਆਮ ਨਾਲੋਂ ਧੀਮੀ ਗਤੀ ਨਾਲ ਚਲਾਉਣੇ ਪਏ।
ਇਹ ਖ਼ਬਰ ਵੀ ਪੜ੍ਹੋ - 'ਜੁਗਾੜ' ਲਾ ਕੇ ਪੰਜਾਬ ਤੋਂ 12,170 KM ਦੂਰ ਸਪਲਾਈ ਕਰਨ ਲੱਗੇ ਸੀ ਨਸ਼ਾ! ਤਰੀਕਾ ਜਾਣ ਰਹਿ ਜਾਓਗੇ ਹੱਕੇ-ਬੱਕੇ
ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ, ਟਾਂਡਾ ਸ਼੍ਰੀ ਹਰਗੋਬਿੰਦਪੁਰ ਰਾਸ਼ਟਰੀ ਮਾਰਗ , ਟਾਂਡਾ ਬੇਗੋਵਾਲ ਸੜਕ ਪਈ ਸੰਘਣੀ ਧੁੰਧ ਦੇ ਕਾਰਨ ਕਈ ਜਗ੍ਹਾ ਤੇ ਟਰੈਫਿਕ ਜਾਮ ਵਾਲੀ ਸਥਿਤੀ ਵੀ ਬਣੀ ਹੋਈ ਸੀ। ਨਵੰਬਰ ਮਹੀਨੇ ਦੇ ਅੱਧ ਵਿਚਕਾਰ ਪਈ ਸੰਘਣੀ ਧੁੰਦ ਨੇ ਜਿੱਥੇ ਹੁਣ ਕੜਾਕੇ ਦੀ ਠੰਡ ਦਾ ਅਹਿਸਾਸ ਕਰਾ ਦਿੱਤਾ ਹੈ। ਉੱਥੇ ਹੀ ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਇਸ ਵਾਰ ਪਿਛਲੇ ਸਾਲ ਨਾਲ ਜ਼ਿਆਦਾ ਠੰਡ ਦਾ ਸਾਹਮਣਾ ਕਰਨਾ ਪਵੇਗਾ।

ਇਹ ਖ਼ਬਰ ਵੀ ਪੜ੍ਹੋ - Punjab: ਕਿਸੇ ਦੀ 'ਨਿੱਕੀ' ਜਿਹੀ ਗਲਤੀ ਨੇ ਉਜਾੜ'ਤੀ 3 ਕੁੜੀਆਂ ਦੀ ਦੁਨੀਆ! ਕੈਮਰੇ 'ਚ ਕੈਦ ਹੋਇਆ 'ਮੌਤ ਦਾ ਮੰਜ਼ਰ'
ਹਾਲਾਂਕਿ ਅਜੇ ਤੱਕ ਬਾਰਿਸ਼ ਨਾ ਹੋਣ ਕਾਰਨ ਇਹ ਠੰਡ ਲੋਕਾਂ ਦੀ ਸਿਹਤ ਵਾਸਤੇ ਖਤਰਨਾਕ ਸਾਬਤ ਹੋ ਸਕਦੀ ਹੈ। ਇਸ ਬਾਰੇ ਸੇਵਾ ਮੁਕਤ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਚੰਡੀਗੜ੍ਹ ਡਾ. ਕੇਵਲ ਸਿੰਘ, ਸੀਨੀਅਰ ਮੈਡੀਕਲ ਅਫਸਰ ਟਾਂਡਾ, ਡਾ. ਕੇਵਲ ਸਿੰਘ ਕਾਜਲ, ਡਾ. ਲਵਪ੍ਰੀਤ ਸਿੰਘ ਪਾਬਲਾ, ਡਾ.ਅਮਿਤ ਅਮਿਤ ਪਾਠਕ, ਸੇਵਾ ਮੁਕਤ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪ੍ਰੀਤ ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਦੀਆਂ ਦੀ ਸ਼ੁਰੂਆਤ ਵਿਚ ਠੰਡ ਤੋਂ ਬਚਣ ਵਾਸਤੇ ਸਾਨੂੰ ਬਿਲਕੁਲ ਸੁਚੇਤ ਰਹਿਣਾ ਚਾਹੀਦਾ ਹੈ।

ਨਵੇਂ ਵਿਵਾਦ 'ਚ ਘਿਰੇ ਪੰਜਾਬੀ ਗਾਇਕ ਬੱਬੂ ਮਾਨ ! ਚੱਲਦੇ ਪ੍ਰੋਗਰਾਮ ਵਿਚ ਪੈ ਗਿਆ ਪੰਗਾ
NEXT STORY