ਜਲੰਧਰ(ਵੈੱਬ ਡੈਸਕ) : ਜਲਾਲਾਬਾਦ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਆਵਲਾ ਨੇ ਬੀਤੇ ਦਸ ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਦੇ ਕਿਲੇ ਨੂੰ ਤੋੜ ਕੇ 76,098 ਵੋਟਾਂ ਹਾਸਲ ਕਰਕੇ ਅਤੇ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਨੂੰ 16,633 ਵੋਟਾਂ ਦੀ ਲੀਡ ਨਾਲ ਹਰਾ ਦਿੱਤਾ ਹੈ, ਦੂਜੇ ਪਾਸੇ 21 ਅਕਤੂਬਰ ਨੂੰ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ। ਇਨ੍ਹਾਂ ਚਾਰੋਂ ਸੀਟਾਂ 'ਚੋਂ ਤਿੰਨ ਸੀਟਾਂ 'ਤੇ ਕਾਂਗਰਸ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਮੁਕੇਰੀਆਂ, ਫਗਵਾੜਾ ਅਤੇ ਜਲਾਲਾਬਾਦ ਦੀਆਂ ਸੀਟਾਂ 'ਤੇ ਕਾਂਗਰਸ ਦਾ ਕਬਜ਼ਾ ਰਿਹਾ ਜਦਕਿ ਹਲਕਾ ਦਾਖਾ ਤੋਂ ਅਕਾਲੀ ਦਲ ਦਾ ਕਬਜ਼ਾ ਰਿਹਾ ਹੈ। ਤਿੰਨ ਸੀਟਾਂ 'ਤੇ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਸੁਖਬੀਰ ਦਾ ਕਿਲਾ ਤੋੜ ਕਾਂਗਰਸ ਦੇ ਰਮਿੰਦਰ ਆਵਲਾ ਨੇ ਜਲਾਲਾਬਾਦ ਤੋਂ ਕੀਤੀ ਜਿੱਤ ਦਰਜ
ਜਲਾਲਾਬਾਦ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਆਵਲਾ ਨੇ ਬੀਤੇ ਦਸ ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ...
ਕੈਪਟਨ ਬੋਲੇ, ਨਤੀਜੇ ਸਰਕਾਰ ਦੀਆਂ ਨੀਤੀਆਂ ਨੂੰ ਫਤਵਾ
21 ਅਕਤੂਬਰ ਨੂੰ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ।
ਮਨਪ੍ਰੀਤ ਇਆਲੀ ਬਣੇ 'ਦਾਖਾ ਦੇ ਕੈਪਟਨ’ ਅਕਾਲੀਆਂ ਨੇ ਪਾਏ ਭੰਗੜੇ
ਜ਼ਿਮਨੀ ਚੋਣ ਤੋਂ ਬਾਅਦ ਆਏ ਨਤੀਜਿਆਂ ਨੇ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਆਲੀ ਨੂੰ 'ਦਾਖਾ' ਦਾ ਕੈਪਟਨ ਬਣਾ ਦਿੱਤਾ ਹੈ।
ਮੁਕੇਰੀਆ 'ਚ ਵੀ ਭਾਜਪਾ 'ਤੇ ਭਾਰੀ ਪਿਆ ਕਾਂਗਰਸ ਦਾ ਹੱਥ, ਇੰਦੂ ਬਾਲਾ ਜੇਤੂ
ਮੁਕੇਰੀਆਂ 'ਚ ਵੀ ਭਾਜਪਾ 'ਤੇ ਕਾਂਗਰਸ ਦਾ ਹੱਥ ਭਾਰੀ ਪਿਆ ਹੈ।
ਫਗਵਾੜਾ 'ਚ ਭਾਜਪਾ ਨੂੰ ਮਿਲੀ ਕਰਾਰੀ ਹਾਰ, ਧਾਲੀਵਾਲ ਰਹੇ ਜੇਤੂ
ਪੰਜਾਬ 'ਚ 4 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਵੋਟਾਂ ਦੀ ਗਿਣਤੀ ਦਾ ਸਿਲਸਿਲਾ ਸਵੇਰ ਤੋਂ ਸ਼ੁਰੂ ਹੋ ਚੁੱਕਾ ਹੈ।
ਪ੍ਰਕਾਸ਼ ਪੁਰਬ ਸਬੰਧੀ ਸਭ ਤੋਂ ਵਧੀਆ ਸੰਦੇਸ਼ ਲਿਖਣ ਵਾਲੇ ਸਰਕਾਰੀ ਕਾਮਿਆਂ ਨੂੰ ਇੰਝ ਮਿਲੇਗੀ ਪ੍ਰਮੋਸ਼ਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰਮੋਸ਼ਨ...
ਕਰਤਾਰਪੁਰ ਲਾਂਘਾ : ਅੱਜ ਤੋਂ ਆਨਲਾਈਨ ਰਜਿਸਟਰੇਸ਼ਨ ਸ਼ੁਰੂ
ਭਾਰਤ ਅਤੇ ਪਾਕਿਸਤਾਨ ਵਿਚਾਲੇ ਇਤਿਹਾਸਿਕ ਕਰਤਾਰਪੁਰ ਲਾਂਘੇ ਨੂੰ ਚਾਲੂ ਕਰਨ ਸਬੰਧੀ ਸਮਝੌਤੇ 'ਤੇ ਹਸਤਾਖਰ....
ਕਰਤਾਰਪੁਰ ਲਾਂਘਾ : ਭਾਰਤ-ਪਾਕਿ ਵਿਚਾਲੇ ਸਮਝੌਤੇ 'ਤੇ ਹੋਏ ਹਸਤਾਖਰ
ਭਾਰਤ ਅਤੇ ਪਾਕਿਸਤਾਨ ਨੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਗੁਰਦੁਆਰੇ ...
ਜ਼ਿਮਨੀ ਚੋਣਾਂ ਦੀ ਦੌੜ 'ਚ ਪਛੜੀ 'ਆਪ'
ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦਾਖਾ, ਜਲਾਲਾਬਾਦ, ਫਗਵਾੜਾ ਅਤੇ ਮੁਕੇਰੀਆ 'ਚ 21 ਅਕਤੂਬਰ ਨੂੰ ਸ਼ਾਂਤਮਈ ਢੰਗ ਨਾਲ ਵੋਟਾਂ...
ਢਿੱਡ ਪੀੜ ਦਾ ਬਹਾਨਾ ਲਾ ਕੇ ਲਾੜੀ ਰਫੂਚੱਕਰ, ਭੰਗੜਾ ਪਾਉਂਦਾ ਰਹਿ ਗਿਆ ਲਾੜਾ
ਠੱਗੀਆਂ ਮਾਰਨ ਦੀਆਂ ਘਟਨਾਵਾਂ ਤਾਂ ਤੁਸੀ ਬਹੁਤ ਸੁਣੀਆਂ ਹੋਣਗੀਆਂ ਪਰ ਇਕ ਅਜਿਹੀ ਠੱਗੀ ਪਿੰਡ ਹਸਨਪੁਰਾ ਦੇ ...
ਹੁਣ ਮੇਰੇ ਪਰਿਵਾਰ 'ਚ ਦੋ ਵਿਧਾਇਕ : ਸ਼ੇਰ ਸਿੰਘ ਘੁਬਾਇਆ
NEXT STORY